03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਨਾਤਨ ਧਰਮ ਗੀਤਾ ਭਵਨ ਮੰਦਰ ਫ਼ਾਜ਼ਿਲਕਾ ਤੋਂ ਭਲਕੇ ਸਜਾਈ ਜਾਵੇਗੀ ਚੌਥੀ ਵਿਸ਼ਾਲ ਸ੍ਰੀ ਜਗਨਨਾਥ ਰਥ ਯਾਤਰਾ

Ad Position 21
No active advertisement
ਅਜੀਤ ਡੈਸਕ 15-07-2026
ਫ਼ਾਜ਼ਿਲਕਾ, 14 ਜੁਲਾਈ (ਅਮਰਜੀਤ ਸ਼ਰਮਾ)-ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਿਰ ਫ਼ਾਜ਼ਿਲਕਾ ਵਲੋਂ ਚੌਥੀ ਵਿਸ਼ਾਲ ਸ੍ਰੀ ਜਗਨਨਾਥ ਰਥ ਯਾਤਰਾ ਦਾ ਆਯੋਜਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਭਗਵਾਨ ਸ੍ਰੀ ਜਗਨਨਾਥ ਜੀ, ਜੋ ਕਿ ਸਮੁੱਚੀ ਸ੍ਰਿਸ਼ਟੀ ਦੇ ਪਾਲਣਹਾਰ ਮੰਨੇ ਜਾਂਦੇ ਹਨ, ਦੀ ਇਹ ਰਥ ਯਾਤਰਾ ਕੇਵਲ ਇਕ ਧਾਰਮਿਕ ਸ਼ੋਭਾ ਯਾਤਰਾ ਹੀ ਨਹੀਂ, ਬਲਕਿ ਸਨਾਤਨ ਸੰਸਕ੍ਰਿਤੀ, ਸੇਵਾ, ਸਮਰਪਣ, ਪ੍ਰੇਮ ਅਤੇ ਲੋਕ-ਭਲਾਈ ਦਾ ਇਕ ਅਲੌਕਿਕ ਮਹਾ ਪੁਰਬ ਹੈ। ਧਾਰਮਿਕ ਸ਼ਾਸਤਰਾਂ ਅਨੁਸਾਰ ਰਥ ਯਾਤਰਾ ਦੇ ਪਾਵਨ ਅਵਸਰ ’ਤੇ ਭਗਵਾਨ ਖ਼ੁਦ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਲਈ ਮੰਦਿਰ ਤੋਂ ਬਾਹਰ ਆਉਂਦੇ ਹਨ। ਮਾਨਤਾ ਹੈ ਕਿ ਜੋ ਵੀ ਸ਼ਰਧਾਲੂ ਭਗਵਾਨ ਸ੍ਰੀ ਜਗਨਨਾਥ ਦੇ ਰਥ ਦੇ ਦਰਸ਼ਨ ਕਰਦੇ ਹਨ ਅਤੇ ਹਰਿਨਾਮ ਸੰਕੀਰਤਨ ਤੇ ਪ੍ਰਭੂ ਦੇ ਜੈਕਾਰਿਆਂ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦੇ ਜੀਵਨ ਵਿਚ ਸੁਖ, ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਸੰਚਾਰ ਹੁੰਦਾ ਹੈ। ਮੰਦਿਰ ਪ੍ਰਬੰਧਕ ਕਮੇਟੀ ਵਲੋਂ ਇਸ ਯਾਤਰਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਿਰ ਦੇ ਉਪ-ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਇਹ ਚੌਥੀ ਸ੍ਰੀ ਜਗਨਨਾਥ ਰਥ ਯਾਤਰਾ 16 ਜੁਲਾਈ ਦਿਨ ਵੀਰਵਾਰ ਨੂੰ ਕੱਢੀ ਜਾਵੇਗੀ। ਇਹ ਸ਼ਾਨਦਾਰ ਰਥ ਯਾਤਰਾ ਸਵੇਰੇ 6 ਵਜੇ ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਫ਼ਾਜ਼ਿਲਕਾ ਤੋਂ ਆਰੰਭ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਮੁਹਿੰਮ ਤਹਿਤ ਸਕੂਲ ਆਫ਼ ਐਮੀਨੈਂਸ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ
Ad Position 24
No active advertisement