10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਕਿਯੂ ਕ੍ਰਾਂਤੀਕਾਰੀ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਡੀ.ਸੀ. ਦਫ਼ਤਰ ਬਾਹਰ ਧਰਨਾ

Ad Position 21
No active advertisement
ਅਜੀਤ ਡੈਸਕ 16-07-2026
ਫ਼ਿਰੋਜ਼ਪੁਰ, 15 ਜੁਲਾਈ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ, ਸੂਬਾ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਡੀ.ਸੀ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਸਾਰੀਆਂ ਉਦਯੋਗਿਕ ਵਸਤਾਂ, ਅਮਰੀਕੀ ਭੋਜਨ, ਖੇਤੀ ਫ਼ਸਲਾਂ ’ਤੇ ਖੇਤੀ ਸਹਾਇਕ ਧੰਦਿਆਂ ਬਾਰੇ ਸਮਝੌਤਾ ਕਰਨ ਜਾ ਰਹੀਆਂ ਹਨ, ਜਿਸ ਦਾ ਜਥੇਬੰਦੀ ਡਟ ਕੇ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਅਮਰੀਕਾ ਦੀਆਂ ਉਦਯੋਗਿਕ ਵਸਤਾਂ, ਜੀ.ਐੱਮ.ਓ ਫ਼ਸਲਾਂ ਅਤੇ ਅਮਰੀਕੀ ਭੋਜਨ ਇੱਥੇ ਆਉਣਗੇ। ਸੂਬਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਜੀ.ਐੱਮ.ਓ ਫ਼ਸਲਾਂ ਸਬੰਧੀ ਵਿਗਿਆਨਾਂ ਦਾ ਮੰਨਣਾ ਹੈ ਕਿ ਇਸ ਢੰਗ ਨਾਲ ਪੈਦਾ ਕੀਤੀਆਂ ਫ਼ਸਲਾਂ ਮਨੁੱਖਾਂ, ਪਸ਼ੂ, ਪੰਛੀਆਂ ਅਤੇ ਵਾਤਾਵਰਨ ਲਈ ਹਾਨੀਕਾਰਕ ਹਨ, ਜਿਸ ਨਾਲ ਕੈਂਸਰ ਵਰਗੀਆਂ ਅਨੇਕਾਂ ਖ਼ਤਰਨਾਕ ਬਿਮਾਰੀਆਂ ਪੈਦਾ ਹੋਣਗੀਆਂ। ਪ੍ਰਧਾਨ ਜ਼ੀਰਾ ਨੇ ਕਿਹਾ ਕਿ ਅਮਰੀਕੀ ਉਦਯੋਗਿਕ ਵਸਤਾਂ ਭਾਰਤ ਦੇ ਉਦਯੋਗਾਂ ਨੂੰ ਲੀਹੋਂ ਲਾਹੁਣਗੀਆਂ। ਇਸ ਦੇ ਨਾਲ ਸਮਝੌਤੇ ਤਹਿਤ ਅਮਰੀਕੀ ਭੋਜਨ ਵੀ ਭਾਰਤੀ ਮੰਡੀ ਵਿਚ ਵਿਕੇਗਾ, ਜੋ ਕੁੱਝ ਵੀ ਭਾਰਤੀ ਮੰਡੀਆਂ ਵਿਚ ਅਮਰੀਕਾ ਤੋਂ ਪੁੱਜੇਗਾ, ਉਸ ਉੱਤੇ ਭਾਰਤ ਵਲੋਂ ਕੋਈ ਟੈਕਸ ਨਹੀਂ ਲਾਇਆ ਜਾਵੇਗਾ। ਪ੍ਰਧਾਨ ਨੇ ਅੱਗੇ ਕਿਹਾ ਕਿ ਜ਼ਮੀਨਾਂ ਕਿਸਾਨਾਂ ਦੇ ਹੱਥਾਂ ਵਿਚੋਂ ਨਿਕਲ ਜਾਣਗੀਆਂ ਅਤੇ ਉਸ ’ਤੇ ਕਾਰਪੋਰੇਟ ਕਾਬਜ਼ ਹੋਣਗੇ, ਖੇਤੀ, ਡੇਅਰੀ ਅਤੇ ਬਾਗ਼ਬਾਨੀ ਵਿਚੋਂ ਕਿਸਾਨ ਬਾਹਰ ਹੋ ਜਾਣਗੇ, ਜਿਸ ਕਾਰਨ ਕਿਸਾਨ, ਮਜ਼ਦੂਰ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੇਵਲ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਲਈ ਵੀ ਘਾਤਕ ਹੈ। ਪ੍ਰਧਾਨ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਿਸਾਨ ਦਾ ਪੁੱਤ ਹੋਣ ਦਾ ਦਾਅਵਾ ਕਰਦੇ ਹਨ, ਪਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ, ਜੋ ਪੰਜਾਬ ਦੇ ਕਿਸਾਨਾਂ ਦੀ ਤਬਾਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇਵਾਲਾ, ਸਕੱਤਰ ਗੁਰਭਾਗ ਸਿੰਘ ਮਰੂੜ, ਵਿੱਤ ਸਕੱਤਰ ਲਖਵੀਰ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਨਵਜੋਤ ਨੀਲੇਵਾਲਾ, ਕੁਲਵਿੰਦਰ ਸਿੰਘ ਸੁਲਹਾਣੀ, ਡਾ.ਸ਼ਿੰਦਰ ਸਿੰਘ ਕੋਟ ਕਰੋੜ, ਰਾਜਪਾਲ ਸਿੰਘ ਠੇਠਰ ਕਲਾਂ, ਬੂਟਾ ਸਿੰਘ ਲਹਿਰਾ, ਗੁਰਨਾਮ ਸਿੰਘ ਸੋਢੀ ਵਾਲਾ, ਸੁਖਦੇਵ ਸਿੰਘ ਤਲਵੰਡੀ, ਗੁਰਸ਼ਰਨਪ੍ਰੀਤ ਸਿੰਘ ਸੰਧੂ, ਸੁਖਪਾਲ ਸਿੰਘ, ਅਨੋਖ ਸਿੰਘ, ਰਤਨ ਸਿੰਘ ਭਾਂਗਰ, ਬਲਜਿੰਦਰ ਸਿੰਘ ਲੋਹਗੜ੍ਹ, ਮਨਜੀਤ ਸਿੰਘ ਲੋਹਗੜ੍ਹ, ਕੁਲਵਿੰਦਰ ਸਿੰਘ ਲਹੁਕਾ, ਰਣਜੀਤ ਸਿੰਘ ਬਲਾਕ ਸਕੱਤਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਟਰੇਡ ਸਮਝੌਤੇ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਵਿਸ਼ਾਲ ਮੋਟਰਸਾਈਕਲ ਮਾਰਚ ਮੰਗਾਂ ਸੰਬੰਧੀ ਜ਼ਿਲ੍ਹਾ ਪ... ਅਗਲੀ ਖ਼ਬਰ ਸੂਬਾ ਸਰਕਾਰ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਵਚਨਬੱਧ-ਮੈਡਮ ਜਸਵੰਤ ਕੌਰ
Ad Position 24