10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ ਮੋਬਾਈਲ ਚੋਰ ਚੋਰੀ ਦੇ 3 ਫੋਨਾਂ ਸਮੇਤ ਕਾਬੂ ਡੀ.ਜੀ.ਪੀ. ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੀ.ਆਰ.ਪੀ. ਫ਼ਿਰੋਜ਼ਪੁਰ ਨੇ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 16-07-2026
ਫ਼ਿਰੋਜ਼ਪੁਰ, 15 ਜੁਲਾਈ (ਰਾਕੇਸ਼ ਚਾਵਲਾ)-ਡੀ.ਜੀ.ਪੀ. ਰੇਲਵੇ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਜ਼ੋਨ ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ, ਜੀ.ਆਰ.ਪੀ. ਪੁਲਿਸ ਨੇ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ ਇਕ ਮੋਬਾਈਲ ਚੋਰ ਨੂੰ ਚੋਰੀ ਦੇ ਤਿੰਨ ਮੋਬਾਈਲ ਫੋਨਾਂ ਸਮੇਤ ਰੰਗੇ ਹੱਥੀਂ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਦੇ ਐੱਲ.ਆਰ./ਏ.ਐੱਸ.ਆਈ. ਸੰਜੀਵ ਕੁਮਾਰ ਅਤੇ ਐੱਲ.ਆਰ./ਏ.ਐੱਸ.ਆਈ. ਵਧਾਵਾ ਸਿੰਘ ਸਮੇਤ ਪੁਲਿਸ ਪਾਰਟੀ ਮੁਸਤੈਦ ਸੀ। ਇਸ ਦੌਰਾਨ ਮਿਲੀ ਖ਼ਾਸ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਰਸ਼ਦੀਪ ਉਰਫ਼ ਅੰਸ਼ੂ ਪੁੱਤਰ ਚੀਨਾ, ਵਾਸੀ ਮਤੋੜਾ ਵਾਲਾ ਵਿਹੜਾ, ਨੇੜੇ ਪੀਰਾਂ ਵਾਲੀ ਮੰਡੀ, ਥਾਣਾ ਸਿਟੀ ਮੋਗਾ ਨੂੰ ਕਾਬੂ ਕੀਤਾ। ਚੋਰ ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਭੋਲੇ-ਭਾਲੇ ਯਾਤਰੀਆਂ ਦੇ ਕੀਮਤੀ ਮੋਬਾਈਲ ਫ਼ੋਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਵਲੋਂ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਹੋਏ 3 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਚੋਰ ਖ਼ਿਲਾਫ਼ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 15 ਮਿਤੀ 15-07-2026 ਅਧੀਨ ਧਾਰਾ 303 (2) ਅਤੇ 317 (2) 2023 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਤਫ਼ਤੀਸ਼ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਇਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਵਲੋਂ 19 ਨੂੰ ਸੰਗਰੂਰ ’ਚ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ ਅਗਲੀ ਖ਼ਬਰ ਭਾਰਤ-ਅਮਰੀਕਾ ਟਰੇਡ ਸਮਝੌਤੇ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਵਿਸ਼ਾਲ ਮੋਟਰਸਾਈਕਲ ਮਾਰਚ ਮੰਗਾਂ ਸੰਬੰਧੀ ਜ਼ਿਲ੍ਹਾ ਪ...
Ad Position 24