ਤਲਵੰਡੀ ਭਾਈ, 23 ਜੁਲਾਈ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਦੇ ਵਸਨੀਕ ਇਕ ਵਿਅਕਤੀ ਨੂੰ ਫ਼ਰਜ਼ੀ ਏਅਰ ਟਿਕਟਾਂ ਜਾਰੀ ਕਰਕੇ ਡੇਢ ਲੱਖ ਤੋਂ ਵਧੇਰੇ ਰਕਮ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੀਸ਼ ਮੋਂਗਾ ਪੁੱਤਰ ਅਮਰਨਾਥ ਮੋਂਗਾ ਵਾਸੀ ਗਲੀ ਨੰਬਰ 4 ਤਲਵੰਡੀ ਭਾਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਰੂਬਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਹਾਊਸ ਨੰਬਰ 41, ਸਟਰੀਟ ਨੰਬਰ 3, ਬਾਜਵਾ ਕਾਲੋਨੀ, ਨੇੜੇ ਐਮ.ਐੱਸ. ਫਾਰਮ ਜਲੰਧਰ ਵਲੋਂ ਮੁੱਦਈ ਨਾਲ ਫ਼ਰਜ਼ੀ ਏਅਰ ਟਿਕਟਾਂ ਜਾਰੀ ਕਰਵਾ ਕੇ ਕੁਲ 1 ਲੱਖ 63 ਹਜ਼ਾਰ 400 ਰੁਪਏ ਦੀ ਧੋਖਾਧੜੀ ਕੀਤੀ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਡਿਪਟੀ ਡੀ.ਏ. ਲੀਗਲ ਤੋਂ ਜਾਂਚ ਪੜਤਾਲ ਕਰਨ ਬਾਅਦ ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੀ ਮਨਜ਼ੂਰੀ ’ਤੇ ਥਾਣਾ ਮੁਕੱਦਮਾ ਦਰਜ ਕਰਨ ਸਬੰਧੀ ਥਾਣਾ ਮੌਸੂਲ ਹੋਣ ’ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।