ਕਿਸਾਨ ਜਸਵੰਤ ਸਿੰਘ ਨਾਮਦੇਵ ਦੇ ਖੇਤ ਵਿਚ ਪ੍ਰਕਿਰਤੀ ਕਲੱਬ ਨੇ 30 ਬੂਟੇ ਲਗਾਏ
ਜ਼ੀਰਾ, 2 ਅਗਸਤ (ਹਰਜੀਤ ਸਿੰਘ ਗਿੱਲ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਲੋਕਾਂ ਨੂੰ ਕੁਦਰਤ ਨਾਲ ਜੋੜਨ ਅਤੇ ਵਾਤਾਵਰਣ ਸੰਭਾਲਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਇਸ ਮੌਨਸੂਨ ਸੀਜ਼ਨ ਦੌਰਾਨ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜ਼ੀਰਾ, 2 ਅਗਸਤ (ਹਰਜੀਤ ਸਿੰਘ ਗਿੱਲ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਲੋਕਾਂ ਨੂੰ ਕੁਦਰਤ ਨਾਲ ਜੋੜਨ ਅਤੇ ਵਾਤਾਵਰਣ ਸੰਭਾਲਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਇਸ ਮੌਨਸੂਨ ਸੀਜ਼ਨ ਦੌਰਾਨ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਾਹਿਤ ਜ਼ੀਰਾ ਦੇ ਨੇੜਲੇ ਪਿੰਡ ਨੂਰਪੁਰ ਵਿਖੇ ਕਿਸਾਨ ਜਸਵੰਤ ਸਿੰਘ ਨਾਮਦੇਵ ਦੇ ਖੇਤ ਵਿਚ ਵੱਡੇ ਪੱਧਰ ’ਤੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਦੌਰਾਨ ਜਸਵੰਤ ਸਿੰਘ ਨਾਮਦੇਵ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਵਲੋਂ ਚਲਾਈ ਜਾ ਰਹੀ ਹਰਿਆਲੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਖੇਤ ਵਿਚ ਵੱਖ-ਵੱਖ ਤਰ੍ਹਾਂ ਦੇ ਛਾਂ ਦਾਰ ਅਤੇ ਫਲਦਾਰ ਰੁੱਖਾਂ ਲਈ 30 ਬੂਟੇ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਰਹਿ ਰਹੇ ਮਨੁੱਖਾਂ ਦੇ ਨਾਲ-ਨਾਲ ਸਮੁੱਚੇ ਜੀਵ ਜੰਤੂਆਂ ਦੀ ਹੋਂਦ ਲਈ ਇਨ੍ਹਾ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਸਾਫ਼ ਸੁਥਰਾ ਵਾਤਾਵਰਣ ਬਣਾ ਕੇ ਰੱਖਣਾ ਅਤੇ ਹਰਿਆਲੀ ਨੂੰ ਵਧਾਉਣਾ ਹਰ ਇਕ ਇਨਸਾਨ ਦਾ ਫ਼ਰਜ਼ ਹੈ। ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਨੇ ਜਸਵੰਤ ਸਿੰਘ ਨਾਮਦੇਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਕਿਸਾਨ ਨੂੰ ਆਪਣੇ ਖੇਤ ਵਿਚ ਘੱਟੋ-ਘੱਟ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਮੁੱਚੇ ਸਮਾਜ ਦਾ ਆਪਸੀ ਸਹਿਯੋਗ ਅਤੇ ਤਾਲਮੇਲ ਬਹੁਤ ਜ਼ਰੂਰੀ ਹੈ। ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਬਲਦੇਵ ਸਿੰਘ ਬਾਵਾ, ਸੁਰਿੰਦਰ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਬਾਜ ਸਿੰਘ ਬੁੱਢਾ, ਚਰਨਪ੍ਰੀਤ ਸਿੰਘ ਸੋਨੂੰ, ਮਾਸਟਰ ਰਾਜਵਿੰਦਰ ਸਿੰਘ, ਹੀਰਾ ਸਿੰਘ ਚੋਹਲਾ, ਜੁਗਰਾਜ ਸਿੰਘ ਭੂਈ, ਮਨਜੀਤ ਸਿੰਘ ਨਾਮਦੇਵ, ਰਾਜਵੰਤ ਸਿੰਘ ਨਾਮਦੇਵ ਅਤੇ ਮਨਮੀਤ ਸਿੰਘ ਨਾਮਦੇਵ ਆਦਿ ਹਾਜ਼ਰ ਸਨ।