ਜੋਗਿੰਦਰ ਸਿੰਘ ਜਿੰਦੂ ਨੇ ‘ਆਪ’ ਪਾਰਟੀ ’ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੂੰ ਕੀਤਾ ਰੱਦ
ਆਖ਼ਰੀ ਸਾਹ ਤੱਕ ਅਕਾਲੀ ਦਲ ’ਚ ਰਹਾਗਾਂ, ‘ਆਪ’ ’ਚ ਸ਼ਾਮਿਲ ਹੋ ਨਹੀਂ ਲੈਣੀ ਮੂੰਹ ਕਾਲਖ-ਜਿੰਦੂ
ਫ਼ਿਰੋਜ਼ਸ਼ਾਹ, 2 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਭਾਵੇਂ ਵਿਧਾਨ ਸਭਾ ਚੋਣਾਂ ’ਚ ਅਜੇ ਸਮਾ ਬਾਕੀ ਹੈ ਪਰ ਨਵੰਬਰ 2026 ’ਚ ਚੋਣਾਂ ਹੋਣ ਦੀਆ ਉੱਡ ਰਹੀਆਂ ਚਰਚਾਵਾਂ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਰੋਚਕ ਬਣਾ ਦਿੱਤਾ ਹੈ । ਬੇਸ਼ੱਕ ਸਾਰੇ ਸੂਬੇ ’ਚ ਹੀ ਚੋਣ ਮਾਹੌਲ ਰੰਗ ਬਦਲ ਰਿਹਾ ਹੈ ਪਰ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀਆ ਸਰਗਰਮੀਆਂ ’ਤੇ ਸਬ ਦੀਆ ਨਜ਼ਰਾਂ ਹਨ ।
ਫ਼ਿਰੋਜ਼ਸ਼ਾਹ, 2 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਭਾਵੇਂ ਵਿਧਾਨ ਸਭਾ ਚੋਣਾਂ ’ਚ ਅਜੇ ਸਮਾ ਬਾਕੀ ਹੈ ਪਰ ਨਵੰਬਰ 2026 ’ਚ ਚੋਣਾਂ ਹੋਣ ਦੀਆ ਉੱਡ ਰਹੀਆਂ ਚਰਚਾਵਾਂ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਰੋਚਕ ਬਣਾ ਦਿੱਤਾ ਹੈ । ਬੇਸ਼ੱਕ ਸਾਰੇ ਸੂਬੇ ’ਚ ਹੀ ਚੋਣ ਮਾਹੌਲ ਰੰਗ ਬਦਲ ਰਿਹਾ ਹੈ ਪਰ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀਆ ਸਰਗਰਮੀਆਂ ’ਤੇ ਸਬ ਦੀਆ ਨਜ਼ਰਾਂ ਹਨ । ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋ 2022 ਦੀਆ ਵਿਧਾਨ ਸਭਾ ਚੋਣਾਂ ’ਚ ‘ਆਪ’ ਪਾਰਟੀ ਦੀ ਟਿਕਟ ’ਤੇ ਐਡਵੋਕੇਟ ਰਜਨੀਸ਼ ਦਹੀਆ ਨੇ 27000 ਤੋ ਵੱਧ ਵੋਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੂਜੇ ਸਥਾਨ ’ਤੇ ਰਿਹਾ ਸੀ ਅਤੇ ਕਾਂਗਰਸ ਤੀਜੇ ਸਥਾਨ ’ਤੇ ਰਹੀ ਸੀ । ਪਰ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ’ਚ ਹਲਕੇ ’ਚ ਅਜਿਹੇ ਉਥਲ ਪਥੱਲ ਹੋਏ ਕਿ ਕਾਂਗਰਸ ਅਤੇ ਅਕਾਲੀ ਦਲ ਵਾਲੇ ਪੁਰਾਣੇ ਉਮੀਦਵਾਰ ਤਾਂ ਆਪਣੀ ਟਿਕਟ ਪੱਕੀ ਮਨ ਕੇ ਚੱਲ ਰਹੇ ਹਨ ਪਰ ਕਈ ‘ਆਪ’ ਆਗੂ ਵਿਧਾਇਕ ਨੂੰ ਮਜ਼ਬੂਤ ਕਰਨ ਦੀ ਥਾਂ ੳਨ੍ਹਾਂ ਨਾਲ ਆਪਸੀ ਮਨ ਮੁਟਾਵ ਦੇ ਚੱਲਦਿਆਂ ਹਲਕਾ ਦਿਹਾਤੀ ਤੋ ‘ਆਪ’ ਪਾਰਟੀ ਵਲੋ ਨਵਾਂ ਚਿਹਰਾ ਲੱਭਣ ਲਈ ਕੋਸ਼ਿਸ਼ ਕਰ ਰਹੇ ਹਨ ਅਤੇ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਵਲੋ ਇਸ ਹਲਕੇ ਤੋ 2 ਵਾਰ ਚੋਣ ਲੜ ਚੁੱਕੇ ਜੋਗਿੰਦਰ ਸਿੰਘ ਜਿੰਦੂ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦੀਆਂ ‘ਆਪ’ ਹੀ ਸੋਸ਼ਲ ਮੀਡੀਆ ’ਤੇ ਚਰਚਾਵਾਂ ਕਰ ਉਨ੍ਹਾਂ ਨੂੰ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦੀਆਂ ਗੁੱਜੀਆਂ ਵਿਉਂਤਾਂ ਕਰ ਰਹੇ ਹਨ ਪਰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਪੱਤਰਕਾਰ ਨਾਲ ਗੱਲ ਕਰਦਿਆਂ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਮੁੱਢ ਤੋ ਹੀ ਰੱਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੈ। ਮੈ 65 ਸਾਲ ਦਾ ਹੋ ਚੁੱਕਾ ਹਾਂ ਅਤੇ ਹੁਣ ਜੋ ਬਾਕੀ ਜ਼ਿੰਦਗੀ ਹੈ ਉਹ ਅਕਾਲੀ ਦਲ ਦੇ ਲੇਖੇ ਹੀ ਲੱਗੇਗੀ । ਇਸ ਉਮਰ ’ਚ ਅਕਾਲੀ ਦਲ ਛੱਡ ‘ਆਪ’ ’ਚ ਸ਼ਾਮਿਲ ਹੋ ਮੈ ਮੂੰਹ ਕਾਲਖ ਕਦੇ ਨਹੀਂ ਲਵਾਂਗਾ । ਮੇਰੀ ਮੌਤ ’ਤੇ ਝੰਡਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਪਵੇਗਾ। ਜੋਗਿੰਦਰ ਸਿੰਘ ਜਿੰਦੂ ਵਲੋ ਜਿਸ ਸਖ਼ਤ ਅਤੇ ਬੇਬਾਕੀ ਨਾਲ ‘ਆਪ’ ਪਾਰਟੀ ’ਚ ਕਿਸੇ ਵੀ ਕੀਮਤ ’ਤੇ ਸ਼ਾਮਿਲ ਨਾ ਹੋਣ ਦੇ ਬਿਆਨਾਂ ਨਾਲ ਜਿੱਥੇ ਅਕਾਲੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਹੈ ਉੱਥੇ ਜਿੰਦੂ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਲਗਭਗ ਬੰਦ ਹੋ ਜਾਣਗੀਆਂ । ਜਿੰਦੂ ਵਲੋਂ ‘ਆਪ’ ਪਾਰਟੀ ਨੂੰ ਦੋ ਟੁੱਕ ਜਵਾਬ ਦੇਣ ’ਤੇ ਹੁਣ ਇਹ ਦੇਖਣਾ ਹੋਵੇਗਾ ਕਿ ਵਿਧਾਇਕ ਦਹੀਆ ਨੂੰ ਹੀ ਮੁੜ ਟਿਕਟ ਮਿਲਣ ਦੀ ਆਸ ’ਚ ਪਾਰਟੀ ’ਚ ਹੀ ਬੈਠਾ ਉਨ੍ਹਾਂ ਦਾ ਕਦੇ ਆਪਣਾ ਅਤੇ ਹੁਣ (ਵਿਰੋਧੀ ਖੇਮਾ) ਵਿਧਾਇਕ ਨਾਲ ਘਿਉ ਖਿਚੜੀ ਹੁੰਦਾ ਹੈ ਜਾਂ ਫਿਰ ਹੋਰ ਕਿਸੇ ਪਾਸੇ ਖਿਚੜੀ ਪਕਾਉਣ ਲਈ ਨਵੇਂ ਸਿਰਿਓ ਵਿਉਂਤ ਘੜਦਾ ਹੈ । ਪਰ ਜਿੰਦੂ ਦੇ ਬਿਆਨਾਂ ਨੇ ਇਹ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋ ਉਹ ਚੋਣ ਮੈਦਾਨ ’ਚ ਨਿੱਤਰ ਚੁੱਕੇ ਹਨ ਅਤੇ ਜਿੱਤ ਹਾਰ ਮੱਥੇ ਦੀਆਂ ਤਕਦੀਰਾਂ ਹਨ।