02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰੋਗਨਿਵਾਰਨ ਜੀਵਨਧਾਰਾ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਜ਼ੀਰਾ, 2 ਅਗਸਤ (ਰਜਨੀਸ਼ ਕਥੂਰੀਆ)-ਸਿਹਤ, ਖ਼ੁਸ਼ੀ ਅਤੇ ਤੰਦਰੁਸਤ ਵਾਤਾਵਰਣ ਲਈ ਯਤਨਸ਼ੀਲ ਸੰਸਥਾ ਰੋਗਨਿਵਾਰਨ ਜੀਵਨਧਾਰਾ ਜ਼ੀਰਾ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਇਲਾਕੇ ਦੇ ਪ੍ਰਸਿੱਧ ਲੇਖਕ, ਸ਼ਾਇਰ ਅਤੇ ਹਾਜ਼ਰ ਹੋਰ ਦਾਨਸ਼ਵਰ ਸ਼ਖ਼ਸੀਅਤਾਂ ਨੂੰ ਰੋਗ ਨਿਵਾਰਨ ਜੀਵਨਧਾਰਾ ’ਤੇ ਬਣੀ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ।

Ad Position 21
No active advertisement
ਅਜੀਤ ਡੈਸਕ 03-08-2026
ਜ਼ੀਰਾ, 2 ਅਗਸਤ (ਰਜਨੀਸ਼ ਕਥੂਰੀਆ)-ਸਿਹਤ, ਖ਼ੁਸ਼ੀ ਅਤੇ ਤੰਦਰੁਸਤ ਵਾਤਾਵਰਣ ਲਈ ਯਤਨਸ਼ੀਲ ਸੰਸਥਾ ਰੋਗਨਿਵਾਰਨ ਜੀਵਨਧਾਰਾ ਜ਼ੀਰਾ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਇਲਾਕੇ ਦੇ ਪ੍ਰਸਿੱਧ ਲੇਖਕ, ਸ਼ਾਇਰ ਅਤੇ ਹਾਜ਼ਰ ਹੋਰ ਦਾਨਸ਼ਵਰ ਸ਼ਖ਼ਸੀਅਤਾਂ ਨੂੰ ਰੋਗ ਨਿਵਾਰਨ ਜੀਵਨਧਾਰਾ ’ਤੇ ਬਣੀ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ। ਇਸ ਮਗਰੋਂ ਜੀਵਨ ਅਤੇ ਦੁੱਖ ਵਿਸ਼ੇ ਅਤੇ ਡਾ.ਗੁਰਚਰਨ ਸਿੰਘ ਨੂਰਪੁਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਸੰਸਥਾ ਵਿਚ ਪਹੁੰਚੇ ਸਾਰੇ ਮੈਂਬਰਾਂ ਨੂੰ ਧਿਆਨ (ਮੈਡੀਟੇਸ਼ਨ) ਕਰਵਾਇਆ ਗਿਆ। ਇਸ ਉਪਰੰਤ ਸੰਸਥਾ ਲਈ ਕਿਤਾਬਾਂ ਦਾ ਬਹੁਮੁੱਲਾ ਯੋਗਦਾਨ ਦੇਣ ਵਾਲੇ ਸਾਹਿੱਤਕਾਰ ਮੇਜਰ ਸੰਧੂ ਅਤੇ ਜਸਵਿੰਦਰ ਸਿੰਘ ਕਿਸ਼ਨਪੁਰਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉੱਘੇ ਸਮਾਜ ਸੇਵੀ ਮੁਖ਼ਤਿਆਰ ਸਿੰਘ ਪਨੇਸਰ ਅਤੇ ਦਰਸ਼ਨ ਸਿੰਘ ਨੂੰ ਵੀ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਾਜ਼ਰ ਪੰਜਾਬੀ ਕਵੀ ਪ੍ਰੀਤ ਜੱਗੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਸ ਮੌਕੇ ’ਤੇ ਪੀਰ ਮੁਹੰਮਦ ਲਿਖਾਰੀ ਸਭਾ ਦੇ ਪ੍ਰਧਾਨ ਹਰਪਿੰਦਰ ਸਿੰਘ ਪੀਰ ਮੁਹੰਮਦ, ਰਾਮਗੜ੍ਹੀਆ ਮੰਚ ਦੇ ਪ੍ਰਧਾਨ ਰੱਬੀ ਸ਼ਾਇਰ, ਸਾਹਿੱਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਪ੍ਰਸਿੱਧ ਲੇਖਕ ਲੈਕਚਰਾਰ ਨਰਿੰਦਰ ਸਿੰਘ, ਗੀਤਕਾਰ ਕਾਲਾ ਬੇਰੀ ਵਾਲਾ, ਮਨਜਿੰਦਰ ਸਿੰਘ ਫ਼ੌਜੀ ਸਨੇਰ, ਪਰਵੀਨ ਕੌਰ, ਅਨੂਪ ਕੌਰ, ਮਨਜੀਤ ਕੌਰ, ਮੁਖ਼ਤਿਆਰ ਸਿੰਘ ਬਰਾੜ, ਬਲਰਾਜ ਸਿੰਘ ਬਰਾੜ ਫੇਰੋਕੇ, ਸਾਹਿੱਤਕਾਰ ਅਤੇ ਘੁਮੱਕੜ ਹਰਚਰਨ ਚੋਹਲਾ, ਡਾ.ਸੰਦੀਪ ਸਿੰਘ, ਡਾ.ਸਿਮਰਜੀਤ ਸਿੰਘ ਸਿੰਮਾ, ਡਾ.ਪ੍ਰਦੀਪ ਸਿੰਘ, ਡਾ.ਗੁਰਵਿੰਦਰ ਸਿੰਘ, ਗੁਰਪਿੰਦਰ ਸਿੰਘ ਗੋਂਦਾਰਾ, ਬਲਦੇਵ ਸਿੰਘ ਬਰਾੜ,ਮਿੱਠਾ ਸਿੰਘ ਬੰਡਾਲਵੀ, ਗੀਤਕਾਰ ਸੁੱਖਾ ਤਲਵੰਡੀ ਵਾਲਾ,ਗਿਆਨ ਸਿੰਘ ਖਡੂਰ, ਕੁਲਦੀਪ ਸਿੰਘ ਖ਼ਜ਼ਾਨਚੀ ਅਤੇ ਜਸ਼ਨਦੀਪ ਸਿੰਘ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਮੀਟਿੰਗ 4 ਅਗਸਤ ਨੂੰ , ਸਮੁੱਚੀ ਹਾਈਕਮਾਨ ਕਰੇਗੀ ਸ਼ਿਰਕਤ ਬੂਥ ਤੋਂ ਜ਼ਿਲ੍ਹਾ ਪੱਧਰ ਤੱਕ ਦੀ ਲੀ... ਅਗਲੀ ਖ਼ਬਰ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵਲੋਂ ਪਰਾਲੀ ਪ੍ਰਬੰਧਨ ਸੰਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ
Ad Position 24
No active advertisement