06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਐਮਬਰੋਜ਼ੀਅਲ ਸਕੂਲ, ਦੀਆਂ ਲੜਕੀਆਂ ਨੇ ਜ਼ੋਨਲ ਸ਼ਤਰੰਜ ਟੂਰਨਾਮੈਂਟ ’ਚ ਤਗਮੇ ਜਿੱਤੇ

ਜ਼ੀਰਾ, 3 ਅਗਸਤ (ਹਰਜੀਤ ਸਿੰਘ ਗਿੱਲ)-ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਦੀਆਂ ਅੰਡਰ-19 ਖਿਡਾਰਨਾਂ ਨੇ ਸੀ. ਆਈ.

Ad Position 21
No active advertisement
ਅਜੀਤ ਡੈਸਕ 04-08-2026
ਜ਼ੀਰਾ, 3 ਅਗਸਤ (ਹਰਜੀਤ ਸਿੰਘ ਗਿੱਲ)-ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਦੀਆਂ ਅੰਡਰ-19 ਖਿਡਾਰਨਾਂ ਨੇ ਸੀ.ਆਈ.ਐਸ.ਸੀ.ਈ ਮੋਗਾ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ਼ ਸਿੰਘ ਠਾਕੁਰ ਨੇ ਦੱਸਿਆ ਕਿ ਬੀਤੇ ਦਿਨੀ ਸੇਂਟ ਜੋਸਫ ਕਾਨਵੈਂਟ ਸਕੂਲ, ਫਿਰੋਜ਼ਪੁਰ ਵਿਖੇ ਕਰਵਾਏ ਗਏ ਸ਼ਤਰੰਜ ਟੂਰਨਾਮੈਂਟ ’ਚ ਜ਼ੋਨ ਦੇ 10 ਨਾਮਵਰ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ’ਚ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਖਿਡਾਰਨਾਂ ਕ੍ਰਿਤਿਕ ,ਪਰੀਨੂਰ ਕੋਰ, ਪਰੀਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗ਼ਮੇ ਜਿੱਤੇ ਹਨ। ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਖਿਡਾਰਨਾਂ ਨੇ ਆਪਣੀ ਬੌਧਿਕ ਸਮਰੱਥਾ, ਇਕਾਗਰਤਾ, ਧੀਰਜ ਅਤੇ ਰਣਨੀਤਿਕ ਸੋਚ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਜੇਤੂ ਖਿਡਾਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਸਟਾਫ ਵਿਚ ਕੁਆਰਡੀਨੇਟਰ ਮਿਸ ਰੀਨਾ ਠਾਕੁਰ, ਮਿਸਟਰ ਸੁਰਿੰਦਰ ਕਟੋਚ, ਮਿਸਟਰ ਦਵਿੰਦਰ, ਮਿਸ ਅਨੁਪਮਾ ਠਾਕੁਰ ਅਤੇ ਡੀ.ਪੀ ਸੰਜੇ ਭਾਰਦਵਾਜ, ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਭਨੋਟ ਹਿਊਮਨ ਰਾਈਟਸ ਵੈੱਲਫੇਅਰ ਐਂਡ ਜਸਟਿਸ... ਅਗਲੀ ਖ਼ਬਰ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਮੀਟਿੰਗ ’ਚ ਵੱਧ ਤੋਂ ਵੱਧ ਕਾਂਗਰਸੀ ਸ਼ਮੂਲੀਅਤ ਕਰਨ-ਆਸ਼ੂ ਬੰਗੜ
Ad Position 24
No active advertisement