07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵਲੋਂ 3 ਰੋਜ਼ਾ ਹੜਤਾਲ

ਜ਼ੀਰਾ, 3 ਅਗਸਤ (ਹਰਜੀਤ ਸਿੰਘ ਗਿੱਲ)-ਆਪਣੀਆਂ ਮੰਗਾਂ ਸਬੰਧੀ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ.

Ad Position 21
No active advertisement
ਅਜੀਤ ਡੈਸਕ 04-08-2026
ਜ਼ੀਰਾ, 3 ਅਗਸਤ (ਹਰਜੀਤ ਸਿੰਘ ਗਿੱਲ)-ਆਪਣੀਆਂ ਮੰਗਾਂ ਸਬੰਧੀ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ (ਰਜਿ: 25/11) ਵਲੋਂ 3 ਤੋਂ 5 ਅਗਸਤ ਤੱਕ ਤਿੰਨ ਰੋਜ਼ਾ ਹੜਤਾਲ ਕੀਤੀ ਗਈ ਹੈ। ਇਸ ਹੜਤਾਲ ਦੇ ਪਹਿਲੇ ਦਿਨ ਬੱਸ ਅੱਡਾ ਜੀਰਾ ਵਿਖੇ ਪ੍ਰਦਰਸ਼ਕਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸਬ ਡੀਪੂ ਜ਼ੀਰਾ ਦੇ ਪ੍ਰਧਾਨ ਜਗਦੀਪ ਸਿੰਘ, ਜਰਨਲ ਸਕੱਤਰ ਸੁਖਪ੍ਰੀਤ ਸਿੰਘ ਅਤੇ ਸਰਪ੍ਰਸਤ ਬੂਟਾ ਸਿੰਘ ਵੜੈਚ ਦੀ ਰਹਿਨੁਮਾਈ ਹੇਠ ਹੋਏ ਧਰਨੇ ਦੌਰਾਨ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਲਟਕਦੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਨਾਲ 59ਵੀਂ ਮੀਟਿੰਗ ਹੋ ਰਹੀ ਹੈ, ਪਰ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਜਾਇਜ਼ ਮੰਗਾਂ ਅਜੇ ਵੀ ਅਣਸੁਣੀਆਂ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਸਿੰਗਲ ਬੈਂਚ, ਡਬਲ ਬੈਂਚ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਠੇਕੇਦਾਰੀ ਸਿਸਟਮ ਖ਼ਤਮ ਕਰਕੇ 15 ਸਾਲਾਂ ਤੋਂ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਬਰਾਬਰ ਕੰਮ–ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਤਿੰਨ ਸਾਲ ਤੋਂ ਵੱਧ ਸੇਵਾ ਨਿਭਾਅ ਰਹੇ ਕੰਟਰੈਕਟ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕੀਤਾ ਜਾਵੇ। ਉਨ੍ਹਾਂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਵਿਰੋਧ ਕਰਦਿਆਂ ਸੰਘਰਸ਼ ਦੌਰਾਨ ਵਰਕਰਾਂ ’ਤੇ ਦਰਜ ਕੀਤੇ ਪਰਚੇ ਰੱਦ ਕਰਕੇ ਜੇਲ੍ਹਾਂ ਵਿਚ ਬੰਦ ਮੁਲਾਜ਼ਮਾਂ ਨੂੰ ਤੁਰੰਤ ਰਿਹਾਅ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਸਬ ਡੀਪੂ ਜ਼ੀਰਾ ਦੇ ਪ੍ਰਧਾਨ ਜਗਦੀਪ ਸਿੰਘ, ਸਰਪ੍ਰਸਤ ਬੂਟਾ ਸਿੰਘ ਵੜੈਚ, ਚੇਅਰਮੈਨ ਗੁਰਪ੍ਰੀਤ ਸਿੰਘ, ਜਰਨਲ ਸਕੱਤਰ ਸੁਖਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਕੈਸ਼ੀਅਰ ਅਮਨਦੀਪ ਸਿੰਘ ਭਾਗੋਕੇ, ਗੁਰਸ਼ਰਨ ਸ਼ਰਮਾ, ਜਗਜੀਤ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਬਾਬਾ, ਅਮਨਦੀਪ ਸਿੰਘ, ਦੀਪਕ ਕੁਮਾਰ, ਸੁਰਿੰਦਰਜੀਤ ਸਿੰਘ, ਪਿੱਪਲ ਸਿੰਘ, ਪ੍ਰਦੀਪ ਕੁਮਾਰ, ਗੁਰਪ੍ਰੀਤ ਹੁੰਦਲ, ਗੁਰਦੇਵ ਸਿੰਘ, ਮਨਜਿੰਦਰ ਗੋਲਡੀ, ਅਮਨਦੀਪ ਜੰਮੂ, ਮਨਪ੍ਰੀਤ ਕੋਹਾਲਾ, ਗੁਰਜੰਟ ਸਿੰਘ, ਸੰਦੀਪ ਸਿੰਘ, ਸੁਖਪਾਲ ਭੁੱਲਰ, ਸਰਬਜੀਤ ਸਿੰਘ, ਅਮਰੀਕ ਢਿੱਲੋ, ਸਰਬਜੀਤ ਢਿੱਲੋ, ਕੁਲਵੰਤ ਭੁੱਲਰ, ਰਵਿੰਦਰ ਮੱਖੂ, ਰਾਮ ਸਿੰਘ, ਤਰਸੇਮ ਸਿੰਘ, ਜਗਰੂਪ ਬਾਬਾ, ਪ੍ਰਗਟ ਔਲਖ, ਸੁਖਜਿੰਦਰ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਦੇ ਧਰਨੇ ਨੂੰ ਸਮਰਥਨ ਦੇਣ ਪਹੁੰਚੇ ਚੰਨੀ ਨੇ ‘ਆਪ’ ਸਰਕਾਰ ਨੂੰ ਦੱਸਿਆ ਝੂਠ ਦੀ ਪੰਡ ਅਗਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ ’ਚ ਖੇਤੀਬਾੜੀ ਅਤੇ ਬਾਗ਼ਬਾਨੀ ਵਿਕਾਸ ਅਫ਼ਸਰਾਂ ਵਲੋਂ ਸ਼ਮੂਲੀਅਤ ਕਰਨ ਦਾ ਐਲਾਨ
Ad Position 24
No active advertisement