07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡਾ. ਪ੍ਰਦੀਪ ਵਰਮਾ ਦੀਆਂ ਬੇਟੀਆਂ ਨੇ ਲੋੜਵੰਦ ਬੱਚਿਆਂ ਦੀ ਸਾਲਾਨਾ ਫੀਸ ਦਿੱਤੀ

ਜ਼ੀਰਾ, 3 ਅਗਸਤ (ਰਜਨੀਸ਼ ਕਥੂਰੀਆ)- ਜ਼ੀਰਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਡਾ. ਪ੍ਰਦੀਪ ਵਰਮਾ ਦੀਆਂ ਬੇਟੀਆਂ ਸੁਰਭੀ ਵਰਮਾ ਅਤੇ ਗਰਿਮਾ ਵਰਮਾ ਨੇ 3 ਲੋੜਵੰਦ ਬੱਚਿਆਂ ਦੀ ਇਕ ਸਾਲ ਦੀ ਸਕੂਲੀ ਫੀਸ ਦੇ ਕੇ ਸਮਾਜ ਸੇਵਾ ਦੀ ਮਿਸਾਲ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 04-08-2026
ਜ਼ੀਰਾ, 3 ਅਗਸਤ (ਰਜਨੀਸ਼ ਕਥੂਰੀਆ)- ਜ਼ੀਰਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਡਾ. ਪ੍ਰਦੀਪ ਵਰਮਾ ਦੀਆਂ ਬੇਟੀਆਂ ਸੁਰਭੀ ਵਰਮਾ ਅਤੇ ਗਰਿਮਾ ਵਰਮਾ ਨੇ 3 ਲੋੜਵੰਦ ਬੱਚਿਆਂ ਦੀ ਇਕ ਸਾਲ ਦੀ ਸਕੂਲੀ ਫੀਸ ਦੇ ਕੇ ਸਮਾਜ ਸੇਵਾ ਦੀ ਮਿਸਾਲ ਦਿੱਤੀ ਹੈ। ਇਸ ਮੌਕੇ ਐਲ.ਕੇ.ਜੀ. ਦੀ ਵਿਦਿਆਰਥਣ ਰਾਗਨੀ ਰਾਜ, ਚੌਥੀ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਅਤੇ ਛੇਵੀਂ ਜਮਾਤ ਦੇ ਵਿਦਿਆਰਥੀ ਅਦਿਤਿਆ ਰਾਜ ਦੀ ਸਾਲ ਭਰ ਦੀ ਫੀਸ ਅਦਾ ਕੀਤੀ ਗਈ। ਬੱਚਿਆਂ ਦੇ ਮਾਪੇ ਵਰਿੰਦਰ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੇ ਡਾ. ਪ੍ਰਦੀਪ ਵਰਮਾ ਦੇ ਪਰਿਵਾਰ ਅਤੇ ਜੀਰਾ ਵਿਕਾਸ ਪਰਿਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਿਯੋਗ ਨਾਲ ਬੱਚਿਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਪੜਾਈ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨੀ ਵੀ ਇਕ ਸਮਾਜ ਸੇਵਾ ਹੈ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ, ਸਹਾਇਕ ਖਜਾਨਚੀ ਗੁਰਬਖਸ਼ ਸਿੰਘ ਵਿੱਜ, ਸਿਹਤ ਸੇਵਾਵਾਂ ਪ੍ਰੋਜੈਕਟ ਇੰਚਾਰਜ ਡਾ. ਪ੍ਰਦੀਪ ਵਰਮਾ, ਸਲਾਹਕਾਰ ਬੰਟੀ ਗੁਲਾਟੀ, ਰਿਪਨ ਅਰੋੜਾ, ਪ੍ਰਿੰਸੀਪਲ ਪੂਨਮ ਸ਼ਰਮਾ, ਅੰਜੂ ਵਰਮਾ, ਸਿਲਾਈ ਸੈਂਟਰ ਇੰਚਾਰਜ ਰਮਾ ਸ਼ਰਮਾ, ਸੁਮਨ ਬੰਸੀਵਾਲ, ਅਧਿਆਪਕਾ ਜਸਪਾਲ ਕੌਰ, ਵੀਰਪਾਲ ਕੌਰ ਅਤੇ ਪੂਨਮ ਰਾਣੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਹੜਤਾਲ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਨਗਰ ਪੰਚਾਇਤ ਨਿਜ਼ਾਮਵਾਲਾ ਵਲੋਂ ਸਰਕਾਰੀ ਸਕੂਲਾਂ ਨੂੰ ਖੇਡ ਕਿੱਟਾਂ ਭੇਟ, ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ
Ad Position 24
No active advertisement