ਕਾਕੂ ਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਪਿੰਡ ਕਾਕੂ ਵਾਲਾ ਦੀ ਪੰਚਾਇਤ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਔਰਤਾਂ ਅਤੇ ਕੁੜੀਆਂ ਨੇ ਗਿੱਧਾ ਪਾ ਕੇ , ਪੁਰਾਣੀਆਂ ਬੋਲੀਆਂ ਅਤੇ ਸਿੱਠਣੀਆਂ ਗਾ ਕੇ ਆਪਣਾ ਬਚਪਨ ਯਾਦ ਕੀਤਾ।
ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਪਿੰਡ ਕਾਕੂ ਵਾਲਾ ਦੀ ਪੰਚਾਇਤ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਔਰਤਾਂ ਅਤੇ ਕੁੜੀਆਂ ਨੇ ਗਿੱਧਾ ਪਾ ਕੇ , ਪੁਰਾਣੀਆਂ ਬੋਲੀਆਂ ਅਤੇ ਸਿੱਠਣੀਆਂ ਗਾ ਕੇ ਆਪਣਾ ਬਚਪਨ ਯਾਦ ਕੀਤਾ। ਬਜ਼ੁਰਗ ਮਾਤਾਵਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮੇਂ ਪਰਮਿੰਦਰ ਸਿੰਘ ਸਰਪੰਚ , ਬਾਬਾ ਕੁਲਵੰਤ ਸਿੰਘ, ਸਰਵਣ ਸਿੰਘ, ਤਰਸੇਮ ਸਿੰਘ, ਡਾ.ਸੁਖਦੇਵ ਸਿੰਘ, ਹਰਬੰਸ ਸਿੰਘ ਸਮੇਤ ਪੰਚਾਇਤ ਮੈਂਬਰ ਨੇ ਬਣਦਾ ਯੋਗਦਾਨ ਪਾਇਆ ਮੌਜੂਦ ਸਨ ।ਤਿਉਹਾਰ ’ਚ ਆਏ ਲੋਕਾਂ ਲਈ ਠੰਢੇ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ।