07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਾਤਾਵਰਨ ਬਚਾਉਣ ਲਈ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਦਾ ਉਪਰਾਲਾ ਲੋਕ ਲਹਿਰ ਬਣਨ ਲੱਗਾ ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ ਨੇ ਹਬੀਬ ਕੇ ਬੰਨ੍ਹ ’ਤੇ ਬੂਟੇ ਲਗਾ ਕੇ ਸੰਭਾਲ ਦਾ ਲਿਆ ਅਹਿਦ

ਫ਼ਿਰੋਜ਼ਪੁਰ, 3 ਅਗਸਤ (ਗੁਰਿੰਦਰ ਸਿੰਘ)-ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਹਰਿਆਵਲ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕੇ. ਜੀ.

Ad Position 21
No active advertisement
ਹਬੀਬ ਕੇ ਬੰਨ੍ਹ ’ਤੇ ਚੱਲ ਰਹੀ ਪੌਦੇ ਲਗਾਉ ਮੁਹਿੰਮ ਦੌਰਾਨ ਸੇਵਾਦਾਰਾਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਸੀਨੀਅਰ ਸਿਟੀਜ਼ਨ ਫ਼ੋਰਮ ਦੇ ਆਗੂ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਮੈਂਬਰਾਂ ਨਾਲ। ਤਸਵੀਰ-ਗੁਰਿੰਦਰ ਸਿੰਘ 04-08-2026
ਫ਼ਿਰੋਜ਼ਪੁਰ, 3 ਅਗਸਤ (ਗੁਰਿੰਦਰ ਸਿੰਘ)-ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਹਰਿਆਵਲ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕੇ.ਜੀ.ਐੱਸ ਫਾਊਂਡੇਸ਼ਨ ਵਲੋਂ ਓਲਡ ਸਿਟੀ ਬੰਨ੍ਹ (ਕੱਚਾ ਬੰਨ੍ਹ) ’ਤੇ ਪਿੰਡ ਕੁੰਡੇ ਤੋਂ ਹਬੀਬ ਕੇ ਤੱਕ ਚਲਾਈ ਜਾ ਰਹੀ ਬੂਟੇ ਲਗਾਓ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਵੱਖ-ਵੱਖ ਕਿਸਮ ਦੇ ਬੂਟੇ ਭੇਟ ਕਰਦਿਆਂ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਫੋਰਮ ਦੇ ਪ੍ਰਧਾਨ ਪ੍ਰਦੀਪ ਧਵਨ, ਪੈਟਰਨ ਦੇਸ਼ ਬੰਧੂ ਤੁਲੀ, ਮੀਤ ਪ੍ਰਧਾਨ ਅਵਤਾਰ ਸਿੰਘ ਭੋਲਾ, ਰਿਟਾਇਰਡ ਖ਼ਜ਼ਾਨਾ ਅਫ਼ਸਰ ਅਵਤਾਰ ਸਿੰਘ, ਜਨਰਲ ਸਕੱਤਰ ਮੋਹਿੰਦਰ ਸਿੰਘ ਧਾਲੀਵਾਲ, ਕੈਸ਼ੀਅਰ ਗਤਿੰਦਰ ਕੁਮਾਰ ਕਮਲ ਅਤੇ ਹੋਰ ਮੈਂਬਰਾਂ ਨੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ, ਪਾਣੀ ਅਤੇ ਰੱਖਿਆ ਦਾ ਭਰੋਸਾ ਵੀ ਦਿੱਤਾ। ਫੋਰਮ ਦੇ ਆਗੂਆਂ ਨੇ ਕਿਹਾ ਕਿ ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ, ਜੋ ਗਰਮੀ, ਸਰਦੀ ਅਤੇ ਅਤਿ ਦੀਆਂ ਬਰਸਾਤਾਂ ਸਮੇਤ ਕੁਦਰਤੀ ਆਫ਼ਤਾਂ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਈ ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਸੈਂਕੜੇ ਰੁੱਖ ਹਨ, ਉੱਥੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿਚ ਰੁੱਖਾਂ ਦੀ ਗਿਣਤੀ ਚਿੰਤਾਜਨਕ ਤੌਰ ’ਤੇ ਘੱਟ ਹੈ। ਇਸ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਦਾ ਵੀ ਸੰਕਲਪ ਲੈਣਾ ਚਾਹੀਦਾ ਹੈ। ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ ਨੇ ਕੇ.ਜੀ.ਐੱਸ ਫਾਊਂਡੇਸ਼ਨ ਦੇ ਸੰਸਥਾਪਕ ਕੁਲਜੀਤ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ, ਸੁਖਬਾਜ਼ ਸਿੰਘ, ਲਵਪ੍ਰੀਤ ਸਿੰਘ, ਇੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ, ਬੱਚਿਆਂ ਅਤੇ ਮਹਿਲਾਵਾਂ ਵਲੋਂ ਵਾਤਾਵਰਨ ਸੰਭਾਲ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ’ਤੇ ਸੇਵਾ ਭਾਵਨਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਅੰਤ ਵਿਚ ਸਮੂਹ ਸੇਵਾਦਾਰਾਂ ਨੂੰ ਗੁਰੂ ਕਾ ਲੰਗਰ ਅਤੇ ਫਲਾਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਤੀਸਰੇ ਵਿਸ਼ਾਲ ਲੰਗਰ ਭੰਡਾਰੇ ਲਈ ਬਜੀਦਪੁਰ ਤੋਂ ਸਮੱਗਰੀ ਨਾਲ ਭਰੇ ਵਾਹਨ ਰਵਾਨਾ 7 ਅਗਸਤ ਤੱਕ ਗਗਰੇਟ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਵਿਸ਼ੇਸ਼ ਮੀਟਿੰਗ
Ad Position 24