07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰੂ ਰਵਿਦਾਸ ਜੀ ਦੀ ਜੈਅੰਤੀ ’ਤੇ ਆਈ ਕਲਸ਼ ਯਾਤਰਾ ਦਾ ਕੀਤਾ ਨਿੱਘਾ ਸਵਾਗਤ

ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਉਨ੍ਹਾਂ ਦੀ ਜਨਮ ਭੂਮੀ ਸੀਰ ਗੋਵਰਧਨ, ਵਾਰਾਨਸੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੀ ਕਲਸ਼ ਯਾਤਰਾ ਹਲਕਾ ਫਿਰੋਜ਼ਪੁਰ ਦਿਹਾਤੀ ਪਹੁੰਚੀ। ਭਾਰਤੀ ਜਨਤਾ ਪਾਰਟੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਘਾਰੂ ਦੀ ਅਗਵਾਈ ਹੇਠ ਇਹ ਕਲਸ਼ ਯਾਤਰਾ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਹੁੰਦੀ ਹੋਈ ਡੇਰਾ ਬਾਬਾ ਘੁਲੇ ਦਾਸ ਜੀ, ਬਸਤੀ ਝਾਲ ਨੇੜੇ ਕੁੱਲਗੜ੍ਹੀ ਵਿਖੇ ਪਹੁੰਚੀ, ਜਿੱਥੇ ਸੰਗਤਾਂ ਵਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਉਨ੍ਹਾਂ ਦੀ ਜਨਮ ਭੂਮੀ ਸੀਰ ਗੋਵਰਧਨ, ਵਾਰਾਨਸੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੀ ਕਲਸ਼ ਯਾਤਰਾ ਹਲਕਾ ਫਿਰੋਜ਼ਪੁਰ ਦਿਹਾਤੀ ਪਹੁੰਚੀ। ਭਾਰਤੀ ਜਨਤਾ ਪਾਰਟੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਘਾਰੂ ਦੀ ਅਗਵਾਈ ਹੇਠ ਇਹ ਕਲਸ਼ ਯਾਤਰਾ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਹੁੰਦੀ ਹੋਈ ਡੇਰਾ ਬਾਬਾ ਘੁਲੇ ਦਾਸ ਜੀ, ਬਸਤੀ ਝਾਲ ਨੇੜੇ ਕੁੱਲਗੜ੍ਹੀ ਵਿਖੇ ਪਹੁੰਚੀ, ਜਿੱਥੇ ਸੰਗਤਾਂ ਵਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਘਾਰੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੇ ਸ਼ਬਦਾਂ ’ਤੇ ਚਾਨਣਾ ਪਾਇਆ, ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ੋਭਾਇਮਾਨ ਹਨ। ਉਨ੍ਹਾਂ ਸੰਗਤਾਂ ਨੂੰ ਗੁਰੂ ਜੀ ਦੇ ਸਮਰਸਤਾ ਅਤੇ ਸਮਾਜ ਸੇਵਾ ਦੇ ਸੰਦੇਸ਼ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਮੰਡਲ ਸ਼ੇਰ ਖਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਅਤੇ ਬਾਬਾ ਗੁਰਨਾਮ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਲਵਿੰਦਰ ਸਿੰਘ ਮਹਾਲਮ, ਹਰਪ੍ਰੀਤ ਸਿੰਘ ਸੋਢੀ ਪ੍ਰਧਾਨ ਯੁਵਾ ਮੋਰਚਾ ਮੰਡਲ ਸ਼ੇਰ ਖਾਂ, ਸੁਰਜੀਤ ਸਿੰਘ ਮੈਂਬਰ ਕੁੱਲਗੜ੍ਹੀ, ਸੁੰਦਰ ਸਿੰਘ, ਕਾਰਜ ਸਿੰਘ ਚੰਗਾਲੀ, ਨਿਸ਼ਾਨ ਸਿੰਘ ਘਾਰੂ, ਮੋਨੂੰ ਬਸਤੀ ਝਾਲ ਵਾਲੀ, ਸਮਪੂਰਨ ਸਿੰਘ, ਗੁਰਵਿੰਦਰ ਸਿੰਘ ਨੰਬਰਦਾਰ ਸੋਢੀ ਨਗਰ, ਕੁਲਦੀਪ ਸਿੰਘ ਸੰਧੂ, ਬਾਬਾ ਬਲਬੀਰ ਸਿੰਘ ਸ਼ੇਰ ਖਾਂ, ਹਰਨੇਕ ਸਿੰਘ ਨਾਜੂ ਵਾਲਾ, ਗੁਰਚਰਨ ਸਿੰਘ ਘੱਕਾ ਸਿੰਘ ਗਿੱਲ, ਤਰਸੇਮ ਸਿੰਘ, ਕੁਲਬੀਰ ਸਿੰਘ, ਬਾਬਾ ਖਰੈਤ ਸਿੰਘ, ਮਹਿੰਗਾ ਸਿੰਘ ਸਾਬਕਾ ਸਰਪੰਚ ਬਸਤੀ ਝਾਲ ਵਾਲੀ, ਬਾਬਾ ਗੁਰਦੇਵ ਸਿੰਘ, ਮੱਖਣ ਸਿੰਘ ਚਾਹਲ, ਅਜ਼ੀਤ ਸਿੰਘ, ਪਰਮਪਾਲ ਸਿੰਘ ਸੰਧੂ, ਮਨਦੀਪ ਸਿੰਘ ਸਹੋਤਾ, ਕਰਨ ਪ੍ਰਤਾਪ ਸਿੰਘ ਘਾਰੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਆਨਲਾਈਨ ਮੀਟਿੰਗ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਕੀਤਾ ਐਲਾਨ ਅਗਲੀ ਖ਼ਬਰ ਜੂਨੀਅਰ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ- ਲੜਕੀਆਂ) ਲਈ ਫਿਰੋਜ਼ਪੁਰ ਜ਼ਿਲ੍ਹਾ ਟੀਮਾਂ ਦੀ ਚੋਣ ਕੱਲ੍ਹ ਨੂੰ
Ad Position 24