08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਰੋਡਵੇਜ਼ ਕਰਮਚਾਰੀ ਤਿੰਨ ਦਿਨਾ ਹੜਤਾਲ ’ਤੇ, ਬੱਸਾਂ ਬੰਦ, ਸਵਾਰੀਆਂ ਪ੍ਰੇਸ਼ਾਨ

ਮਮਦੋਟ, 3 ਅਗਸਤ (ਰਾਜਿੰਦਰ ਸਿੰਘ ਹਾਂਡਾ)-ਫਿਰੋਜਪੁਰ-ਫਾਜਿਲਕਾ ਮਾਰਗ ਜਿਸ ’ਤੇ ਬਾਬੇ ਆਲਮ ਵੇਲੇ ਦੇ ਕਿਸੇ ਕਾਨੂੰਨ ਤਹਿਤ ਪ੍ਰਾਈਵੇਟ ਬੱਸਾਂ ਚਲਾਉਣ ’ਤੇ ਪਾਬੰਦੀ ਹੋਣ ਕਾਰਨ ਸਿਰਫ਼ ਪੰਜਾਬ ਰੋਡਵੇਜ਼ ਦਾ ਹੀ ਏਕਾ ਅਧਿਕਾਰ ਹੈ। ਹੁਣ ਪੰਜਾਬ ਰੋਡਵੇਜ਼ ਕਾਮਿਆਂ ਵਲੋਂ ਤਿੰਨ ਦਿਨਾਂ ਹੜ੍ਹਤਾਲ ’ਤੇ ਜਾਣ ਕਾਰਨ ਬੱਸਾਂ ਬੰਦ ਹੋਣ ਕਾਰਨ ਬੱਸ ਅੱਡਿਆਂ ’ਤੇ ਖੜ੍ਹੀਆਂ ਸਵਾਰੀਆਂ ਖ਼ਾਸਕਰ ਅਧਾਰ ਕਾਰਡ ਅਤੇ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਪਰੇਸ਼ਾਨ ਹੋ ਰਹੀਆਂ ਹਨ, ਪਰੰਤੂ ਇਸ ਹੜ੍ਹਤਾਲ ਦੇ ਚੱਲਦਿਆਂ ਪ੍ਰਾਈਵੇਟ ਯਾਤਰੀ ਬੱਸਾਂ ਅਤੇ ਟਰੈਕਸ ਗੱਡੀਆਂ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ।

Ad Position 21
No active advertisement
ਫਿਰੋਜਪੁਰ-ਫਾਜਿਲਕਾ ਮਾਰਗ ’ਤੇ ਸਥਿਤ ਬੱਸ ਅੱਡਾ ਲੱਖੋ ਕੇ ਬਹਿਰਾਮ ਵਿਖੇ ਸਵਾਰੀਆਂ ਚੁੱਕਦੀ ਹੋਈ ਪ੍ਰਾਈਵੇਟ ਯਾਤਰੀ ਬੱਸ। ਤਸਵੀਰ-ਰਾਜਿੰਦਰ ਸਿੰਘ ਹਾਂਡਾ 04-08-2026
ਮਮਦੋਟ, 3 ਅਗਸਤ (ਰਾਜਿੰਦਰ ਸਿੰਘ ਹਾਂਡਾ)-ਫਿਰੋਜਪੁਰ-ਫਾਜਿਲਕਾ ਮਾਰਗ ਜਿਸ ’ਤੇ ਬਾਬੇ ਆਲਮ ਵੇਲੇ ਦੇ ਕਿਸੇ ਕਾਨੂੰਨ ਤਹਿਤ ਪ੍ਰਾਈਵੇਟ ਬੱਸਾਂ ਚਲਾਉਣ ’ਤੇ ਪਾਬੰਦੀ ਹੋਣ ਕਾਰਨ ਸਿਰਫ਼ ਪੰਜਾਬ ਰੋਡਵੇਜ਼ ਦਾ ਹੀ ਏਕਾ ਅਧਿਕਾਰ ਹੈ। ਹੁਣ ਪੰਜਾਬ ਰੋਡਵੇਜ਼ ਕਾਮਿਆਂ ਵਲੋਂ ਤਿੰਨ ਦਿਨਾਂ ਹੜ੍ਹਤਾਲ ’ਤੇ ਜਾਣ ਕਾਰਨ ਬੱਸਾਂ ਬੰਦ ਹੋਣ ਕਾਰਨ ਬੱਸ ਅੱਡਿਆਂ ’ਤੇ ਖੜ੍ਹੀਆਂ ਸਵਾਰੀਆਂ ਖ਼ਾਸਕਰ ਅਧਾਰ ਕਾਰਡ ਅਤੇ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਪਰੇਸ਼ਾਨ ਹੋ ਰਹੀਆਂ ਹਨ, ਪਰੰਤੂ ਇਸ ਹੜ੍ਹਤਾਲ ਦੇ ਚੱਲਦਿਆਂ ਪ੍ਰਾਈਵੇਟ ਯਾਤਰੀ ਬੱਸਾਂ ਅਤੇ ਟਰੈਕਸ ਗੱਡੀਆਂ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ। ਹੜਤਾਲ ਕਾਰਨ ਪ੍ਰਾਈਵੇਟ ਯਾਤਰੀ ਬੱਸਾਂ ਅਤੇ ਟਰੈਕਸ ਗੱਡੀਆਂ ਵਾਲਿਆਂ ਵਲੋਂ ਇਸ ਮਾਰਗ ’ਤੇ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ ਅਤੇ ਉੱਪਰੋਂ ਕਿਰਾਇਆ ਵੀ ਮਨਮਰਜ਼ੀ ਦਾ ਵਸੂਲਿਆ ਜਾ ਰਿਹਾ ਹੈ। ਜਦਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀ ਅਤੇ ਜਿਲ੍ਹਾਂ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ। ਕਿਰਾਇਆ ਖ਼ਰਚ ਕੇ ਸਫ਼ਰ ਕਰਨ ਵਾਲੇ ਮਰਦਾਂ ਲਈ ਭਾਂਵੇ ਪ੍ਰਾਈਵੇਟ ਯਾਤਰੀ ਬੱਸਾਂ ਅਤੇ ਟਰੈਕਸ ਗੱਡੀਆਂ ਇਕ ਵਧੀਆਂ ਸਹਾਰਾ ਬਣੀਆਂ ਹੋਈਆਂ ਹਨ ਉਨ੍ਹਾਂ ਨੂੰ ਆਪਣੀ ਸਫ਼ਰ ਕਰਨ ਲਈ ਭਾਂਵੇ ਕੁਝ ਵੱਧ ਕਿਰਾਇਆ ਖ਼ਰਚਣਾ ਪੈ ਰਿਹਾ ਹੈ,ਪਰੰਤੂ ਇਸ ਹੜ੍ਹਤਾਲ ਦਾ ਉਨ੍ਹਾਂ ਨੂੰ ਕੋਈ ਬਹੁਤਾ ਅਸਰ ਮਹਿਸੂਸ ਨਹੀਂ ਹੋ ਰਿਹਾ। ਦੂਜੇ ਪਾਸੇ ਸਰਕਾਰੀ ਬੱਸਾਂ ’ਤੇ ਅਧਾਰ ਕਾਰਡ ਰਾਹੀ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਪ੍ਰਾਈਵੇਟ ਯਾਤਰੀ ਬੱਸਾਂ ਅਤੇ ਟਰੈਕਸ ਗੱਡੀਆਂ ਵਿਚ ਕਿਰਾਇਆ ਖ਼ਰਚ ਕੇ ਸਫ਼ਰ ਕਰਨਾ ਬਹੁਤ ਹੀ ਭਾਰੀ ਲੱਗ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਹੜ੍ਹਤਾਲ ਨੂੰ ਜਲਦ ਸਮਾਪਤ ਕਰਵਾਇਆ ਜਾਵੇ ਅਤੇ ਇਸ ਮਾਰਗ ’ਤੇ ਪ੍ਰਾਵੀਏਟ ਬੱਸ ਸਰਵਿਸ ਵੀ ਚਾਲੂ ਕੀਤੀ ਜਾਵੇ ਤਾਂ ਜੋ ਇਸ ਸਰਹੱਦੀ ਇਲਾਕੇ ਦੇ ਲੋਕ ਵੀ ਆਰਾਮਦਾਇਕ ਸਫ਼ਰ ਕਰਦੇ ਹੋਏ ਸਮੇਂ ਸਿਰ ਆਪਣੀਆਂ ਮੰਜ਼ਿਲਾਂ ਦੇ ਪਹੁੰਚ ਸਕਣ।
Ad Position 22
No active advertisement
ਪਿਛਲੀ ਖ਼ਬਰ ‘ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤੇ’ ਤਹਿਤ ਪੀ.ਐੱਚ.ਸੀ. ਕੱਸੋਆਣਾ ’ਚ ਲਗਾਇਆ ਕੈਂਪ ਬੱਚੇ ਨੂੰ ਦੁੱਧ ਨਾ ਪਿਆਉਣਾ... ਅਗਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਆਨਲਾਈਨ ਮੀਟਿੰਗ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਕੀਤਾ ਐਲਾਨ
Ad Position 24