08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਫਿਰੋਜ਼ਪੁਰ ਮੰਡਲ ਨੇ ਜੁਲਾਈ ’ਚ ਗਾਹਕ-ਅਨੁਕੂਲ ਪਹਿਲਕਦਮੀਆਂ ਨਾਲ ਮਾਲ ਢੋਆ-ਢੁਆਈ ਸੇਵਾਵਾਂ ਨੂੰ ਦਿੱਤੀ ਗਤੀ

ਫਿਰੋਜ਼ਪੁਰ, 3 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਮਾਲ ਲੋਡਿੰਗ ਦਰਜ ਕੀਤੀ ਹੈ। ਜੁਲਾਈ 2026 ਵਿਚ ਮਾਲ ਢੋਆ-ਢੁਆਈ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 0.

Ad Position 21
No active advertisement
ਅਜੀਤ ਡੈਸਕ 04-08-2026
ਫਿਰੋਜ਼ਪੁਰ, 3 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਮਾਲ ਲੋਡਿੰਗ ਦਰਜ ਕੀਤੀ ਹੈ। ਜੁਲਾਈ 2026 ਵਿਚ ਮਾਲ ਢੋਆ-ਢੁਆਈ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 0.661 ਮਿਲੀਅਨ ਟਨ ਲੋਡਿੰਗ ਕਰਕੇ 107.5 ਕਰੋੜ ਦੀ ਕੁੱਲ ਆਮਦਨ ਪ੍ਰਾਪਤ ਕੀਤੀ। ਮਾਲ ਢੋਆ-ਢੁਆਈ ਦੀ ਆਮਦਨ ਵਿਚ ਅਨਾਜ (ਖਾਧ-ਖੁਰਾਕ) ਦਾ ਯੋਗਦਾਨ ਰਿਹਾ। ਅਨਾਜ ਤੋਂ 92.16 ਕਰੋੜ, ਕੰਟੇਨਰ ਲੋਡਿੰਗ ਤੋਂ 8.78 ਕਰੋੜ ਅਤੇ ਹੋਰ ਬਲਕ ਲੋਡਿੰਗ ਤੋਂ 6.51 ਕਰੋੜ ਦੀ ਆਮਦਨ ਪ੍ਰਾਪਤ ਹੋਈ। ਫਿਰੋਜ਼ਪੁਰ ਮੰਡਲ ਵਲੋਂ ਬਾਸਮਤੀ ਚਾਵਲ ਦੀ ਕੰਟੇਨਰ ਲੋਡਿੰਗ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਜੁਲਾਈ 2026 ਵਿਚ ਦੋ ਬਾਸਮਤੀ ਰਾਈਸ ਰੇਕਾਂ ਰਾਹੀਂ ਕੁੱਲ 62 ਟੀ.ਈ.ਯੂ ਕੰਟੇਨਰਾਂ ਦੀ ਢੋਆ-ਢੁਆਈ ਕੀਤੀ ਗਈ, ਜਿਨ੍ਹਾਂ ਨੂੰ ਹੈਦਰਾਬਾਦ ਅਤੇ ਚੇਨਈ ਭੇਜਿਆ ਗਿਆ। ਫਿਰੋਜ਼ਪੁਰ ਮੰਡਲ ਵਿਚ ਜੁਲਾਈ ਮਹੀਨੇ ਵਿਚ ਲੋਡਿੰਗ ਦੇ ਖੇਤਰ ਵਿਚ ਕਈ ਨਵੀਆਂ ਉਪਲਬਧੀਆਂ ਪਹਿਲੀ ਵਾਰ ਦਰਜ ਕੀਤੀਆਂ ਗਈਆਂ। ਅੰਮ੍ਰਿਤਸਰ ਤੋਂ ਪਹਿਲੀ ਵਾਰ ਸੇਬ ਦੀ ਲੋਡਿੰਗ (1080 ਕਿੱਲੋਗਰਾਮ), ਲੁਧਿਆਣਾ ਤੋਂ ਪਹਿਲੀ ਵਾਰ ਅੰਬ ਦੀ ਲੋਡਿੰਗ (10 ਟਨ), ਜਗਰਾਉਂ ਗੁੱਡਜ਼ ਸ਼ੈੱਡ ਤੋਂ ਪਹਿਲੀ ਵਾਰ ਮੱਕੀ ਦੀ ਲੋਡਿੰਗ (ਇਕ ਫੁੱਲ ਅਤੇ ਇਕ ਮਿਨੀ ਰੇਕ) ਅਤੇ ਫ਼ਾਜ਼ਿਲਕਾ ਤੋਂ ਨਵੇਂ ਗੁੱਡਜ਼ ਸ਼ੈੱਡ ਪੰਪੋਰ ਤੱਕ ਤੂੜੀ/ਛਿੱਲੜ ਦੀ ਲੋਡਿੰਗ ਕੀਤੀ ਗਈ। ਇਸ ਤੋਂ ਇਲਾਵਾ ਸੁਚਾਨੱਸੀ (ਸੁਰਾਨੱਸੀ) ਰੇਲਵੇ ਸਟੇਸ਼ਨ ’ਤੇ ਪਹਿਲੀ ਵਾਰ ਖਾਦ ਦਾ ਇਨਵਰਡ ਰੇਕ ਪ੍ਰਾਪਤ ਹੋਇਆ, ਜਿਸ ਨਾਲ ਖੇਤੀਬਾੜੀ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਰੇਲਵੇ ਦੀ ਭੂਮਿਕਾ ਮਜ਼ਬੂਤ ਹੋਈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਵਸਤੂਆਂ ਅਤੇ ਨਵੇਂ ਮਾਲ ਗਾਹਕਾਂ ਦੀ ਪਛਾਣ, ਬਿਜ਼ਨਸ ਡਿਵੈਲਪਮੈਂਟ ਯੂਨਿਟ ਰਾਹੀਂ ਵਪਾਰੀਆਂ ਨਾਲ ਲਗਾਤਾਰ ਸੰਪਰਕ, ਤੇਜ਼ ਅਤੇ ਈਕੋ-ਫਰੈਂਡਲੀ ਮਾਲ ਢੋਆ-ਢੁਆਈ ਸਹੂਲਤਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪਹਿਲਕਦਮੀਆਂ ਮਾਲ ਢੋਆ-ਢੁਆਈ ਦੀਆਂ ਸਹੂਲਤਾਂ ਦਾ ਵਿਸਥਾਰ ਕਰਨ, ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਾਰਗੋ ਦੀ ਕੁਸ਼ਲ ਆਵਾਜਾਈ ਯਕੀਨੀ ਬਣਾ ਕੇ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਦੇ ਮੰਡਲ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਵਿਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਮੀਟਿੰਗ ਅੱਜ ਅਗਲੀ ਖ਼ਬਰ ‘ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤੇ’ ਤਹਿਤ ਪੀ.ਐੱਚ.ਸੀ. ਕੱਸੋਆਣਾ ’ਚ ਲਗਾਇਆ ਕੈਂਪ ਬੱਚੇ ਨੂੰ ਦੁੱਧ ਨਾ ਪਿਆਉਣਾ...
Ad Position 24