05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਵਣ ਦੇ ਮਹੀਨੇ ਤੀਆਂ ਦੇ ਰੰਗਾਂ ’ਚ ਰੰਗੀ ਕੇ.ਵੀ.ਐਮ ਕਾਲੋਨੀ ਗਿੱਧਾ, ਬੋਲੀਆਂ ਅਤੇ ਪੀਂਘਾਂ ਨਾਲ ਗੂੰਜਿਆ ਮਾਹੌਲ

ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ ਕੱਚਾ ਜ਼ੀਰਾ ਰੋਡ ’ਤੇ ਸਥਿਤ ਕੇ. ਵੀ.

Ad Position 21
No active advertisement
ਅਜੀਤ ਡੈਸਕ 05-08-2026
ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ ਕੱਚਾ ਜ਼ੀਰਾ ਰੋਡ ’ਤੇ ਸਥਿਤ ਕੇ.ਵੀ.ਐਮ ਕਾਲੋਨੀ ਵਿਖੇ ਸਾਵਣ ਦੇ ਪਵਿੱਤਰ ਮਹੀਨੇ ਦੀ ਆਮਦ ਦੀ ਖ਼ੁਸ਼ੀ ’ਚ ਤੀਆਂ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਸਭਿਆਚਾਰਕ ਸਮਾਗਮ ਨੇ ਪੰਜਾਬ ਦੇ ਅਮੀਰ ਲੋਕ-ਵਿਰਸੇ, ਰੀਤੀ-ਰਿਵਾਜਾਂ ਅਤੇ ਸਭਿਆਚਾਰ ਦੀ ਮਨਮੋਹਕ ਝਲਕ ਪੇਸ਼ ਕੀਤੀ। ਸਮਾਗਮ ’ਚ ਕਾਲੋਨੀ ਦੀਆਂ ਮਹਿਲਾਵਾਂ, ਮੁਟਿਆਰਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਤੀਆਂ ਦੇ ਰੰਗ ਨੂੰ ਹੋਰ ਵੀ ਨਿਖਾਰ ਦਿੱਤਾ। ਰੰਗ-ਬਿਰੰਗੇ ਪੰਜਾਬੀ ਸੂਟਾਂ, ਫੁਲਕਾਰੀਆਂ, ਪਰਾਂਦਿਆਂ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਮਹਿਲਾਵਾਂ ਨੇ ਸਮਾਗਮ ਦੀ ਸ਼ੋਭਾ ਵਧਾਈ। ਤੀਆਂ ਦਾ ਇਹ ਮੇਲਾ ਮਹਿਲਾਵਾਂ ਲਈ ਆਪਣੀ ਵਿਰਾਸਤ ਨਾਲ ਜੁੜਨ, ਰੋਜ਼ਾਨਾ ਦੀ ਵਿਅਸਤ ਜ਼ਿੰਦਗੀ ਤੋਂ ਕੁੱਝ ਪਲ ਸੁਖਦਾਈ ਮਾਹੌਲ ਵਿਚ ਬਿਤਾਉਣ ਅਤੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਸੁਨਹਿਰੀ ਮੌਕਾ ਬਣਿਆ। ਸਮਾਗਮ ਦੌਰਾਨ ਡੀ.ਜੇ. ਦੀਆਂ ਧੁਨਾਂ ਦੇ ਨਾਲ-ਨਾਲ ਰਵਾਇਤੀ ਗਿੱਧਾ, ਤਿੱਖੀਆਂ ਬੋਲੀਆਂ ਅਤੇ ਲੋਕ-ਗੀਤਾਂ ਨੇ ਪੂਰੇ ਮਾਹੌਲ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ। ਇਸ ਮੌਕੇ ਕੇ.ਵੀ.ਐਮ ਕਾਲੋਨੀ ਦੇ ਪ੍ਰਧਾਨ ਗੁਰਬਚਨ ਸਿੰਘ ਗਿੱਲ ਨੇ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਕਾਲੋਨੀ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਵਿਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਸਭਿਆਚਾਰ, ਲੋਕ-ਵਿਰਸੇ ਅਤੇ ਰੀਤੀ-ਰਿਵਾਜਾਂ ਨਾਲ ਜੋੜੀ ਰੱਖਣ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਇਕ ਰਵਾਇਤੀ ਤਿਉਹਾਰ ਹੀ ਨਹੀਂ, ਸਗੋਂ ਆਪਸੀ ਪ੍ਰੇਮ, ਭਾਈਚਾਰੇ, ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ। ਇਹ ਸਮਾਗਮ ਕਾਲੋਨੀ ਨਿਵਾਸੀਆਂ ਵਿਚਕਾਰ ਆਪਸੀ ਪਿਆਰ, ਸਦਭਾਵਨਾ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਸ਼ਲਾਘਾਯੋਗ ਉਪਰਾਲਾ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ 7 ਦੀ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਸੰਬੰਧੀ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ‘ ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਅਕਾਲੀ ਵਰਕਰਾਂ ਦੀ ਮੀਟਿੰਗ
Ad Position 24
No active advertisement