ਟਿਕਟ ਚੈਕਿੰਗ ਸਟਾਫ਼ ਨੇ ਵਿਦੇਸ਼ੀ ਯਾਤਰੀਆਂ ਦਾ ਛੁੱਟਿਆ ਸਾਮਾਨ ਸੁਰੱਖਿਅਤ ਵਾਪਸ ਕੀਤਾ
ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-ਲੁਧਿਆਣਾ ਰੇਲਵੇ ਸਟੇਸ਼ਨ ’ਤੇ ਡਿਊਟੀ ਦੌਰਾਨ ਟਿਕਟ ਨਿਰੀਖਕ ਦਫ਼ਤਰ ਵਿਚ ਕਾਰਜਰਤ ਟਿਕਟ ਚੈਕਿੰਗ ਸਟਾਫ਼ ਅਮਨਪ੍ਰੀਤ ਸਿੰਘ ਕੋਲ ਦੋ ਵਿਦੇਸ਼ੀ ਯਾਤਰੀ ਬਹੁਤ ਪ੍ਰੇਸ਼ਾਨ ਹਾਲਤ ਵਿਚ ਪਹੁੰਚੇ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਮਾਨ, ਜਿਸ ਵਿਚ ਕੁੱਲ 7 ਬੈਗ, 3 ਲੈਪਟਾਪ, ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ, ਟਰੇਨ ਨੰਬਰ 15708 ਵਿਚ ਛੁੱਟ ਗਿਆ।
ਟ
ਟਿਕਟ ਚੈਕਿੰਗ ਸਟਾਫ਼ ਤੋਂ ਆਪਣੇ ਸਾਮਾਨ ਮਿਲਣ ਦੌਰਾਨ ਰੇਲਵੇ ਯਾਤਰੀਆਂ ਦੀ ਤਸਵੀਰ। ਅਜੀਤ ਤਸਵੀਰ
05-08-2026
ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-ਲੁਧਿਆਣਾ ਰੇਲਵੇ ਸਟੇਸ਼ਨ ’ਤੇ ਡਿਊਟੀ ਦੌਰਾਨ ਟਿਕਟ ਨਿਰੀਖਕ ਦਫ਼ਤਰ ਵਿਚ ਕਾਰਜਰਤ ਟਿਕਟ ਚੈਕਿੰਗ ਸਟਾਫ਼ ਅਮਨਪ੍ਰੀਤ ਸਿੰਘ ਕੋਲ ਦੋ ਵਿਦੇਸ਼ੀ ਯਾਤਰੀ ਬਹੁਤ ਪ੍ਰੇਸ਼ਾਨ ਹਾਲਤ ਵਿਚ ਪਹੁੰਚੇ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਮਾਨ, ਜਿਸ ਵਿਚ ਕੁੱਲ 7 ਬੈਗ, 3 ਲੈਪਟਾਪ, ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ, ਟਰੇਨ ਨੰਬਰ 15708 ਵਿਚ ਛੁੱਟ ਗਿਆ। ਅਮਨਪ੍ਰੀਤ ਸਿੰਘ ਨੇ ਬਿਨਾਂ ਕਿਸੇ ਦੇਰੀ ਦੇ ਟਰੇਨ ਨੰਬਰ 15708 ਵਿਚ ਡਿਊਟੀ ’ਤੇ ਤਾਇਨਾਤ ਟਿਕਟ ਚੈਕਿੰਗ ਸਟਾਫ਼ ਨਾਲ ਸੰਪਰਕ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਸਮਾਨ ਨੂੰ ਸੁਰੱਖਿਅਤ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਮਰਸ਼ੀਅਲ ਕੰਟਰੋਲ ਰੂਮ ਫ਼ਿਰੋਜ਼ਪੁਰ ਨੂੰ ਵੀ ਸੂਚਨਾ ਦਿੱਤੀ ਤਾਂ ਜੋ ਸਰਹਿੰਦ ਸਟੇਸ਼ਨ ’ਤੇ ਰੇਲਵੇ ਸੁਰੱਖਿਆ ਬਲ ਸਮਾਨ ਨੂੰ ਆਪਣੀ ਸੁਰੱਖਿਅਤ ਹਿਰਾਸਤ ਵਿਚ ਲੈ ਸਕੇ। ਇਸ ਤੋਂ ਬਾਅਦ ਅਮਨਪ੍ਰੀਤ ਸਿੰਘ ਨੇ ਦੋਵਾਂ ਵਿਦੇਸ਼ੀ ਯਾਤਰੀਆਂ ਨੂੰ ਗੱਡੀ ਨੰਬਰ 22430 ਰਾਹੀਂ ਸਰਹਿੰਦ ਜਾ ਕੇ ਆਰ.ਪੀ.ਐੱਫ. ਦਫ਼ਤਰ ਤੋਂ ਆਪਣਾ ਸਮਾਨ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕੀਤਾ। ਸਰਹਿੰਦ ਸਟੇਸ਼ਨ ’ਤੇ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ, ਆਰ.ਪੀ.ਐੱਫ. ਨੇ ਯਾਤਰੀਆਂ ਨੂੰ ਸਮਾਨ ਸੌਂਪ ਦਿੱਤਾ। ਸਮਾਨ ਵਾਪਸ ਮਿਲਣ ’ਤੇ ਦੋਵਾਂ ਵਿਦੇਸ਼ੀ ਯਾਤਰੀਆਂ ਨੇ ਰੇਲਵੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਸ਼੍ਰੀ ਬਸੰਤ ਕੁਮਾਰ ਨੇ ਅਮਨਪ੍ਰੀਤ ਸਿੰਘ ਦੇ ਇਸ ਸ਼ਲਾਘਾਯੋਗ ਕੰਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ, ਡਿਊਟੀ ਪ੍ਰਤੀ ਨਿਸ਼ਠਾ ਅਤੇ ਯਾਤਰੀਆਂ ਲਈ ਸੇਵਾ ਭਾਵਨਾ ਦੀ ਇਕ ਸ਼ਾਨਦਾਰ ਮਿਸਾਲ ਹੈ।