05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਤੋਂ ਕਲਸ਼ ਲੈ ਕੇ ਪਹੁੰਚੀ ਭਾਜਪਾ ਟੀਮ ਦਾ ਮੁਦਕੀ ਪਹੁੰਚਣ ’ਤੇ ਭਰਵਾਂ ਸਵਾਗਤ

ਮੁਦਕੀ, 5 ਅਗਸਤ (ਭਾਰਤ ਭੂਸ਼ਨ ਅਗਰਵਾਲ)-ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤਿਨ ਨਬੀਨ ਰਾਸ਼ਟਰੀ ਪ੍ਰਧਾਨ ਭਾਜਪਾ ਵਲੋਂ ਦੇਸ਼ ਵਿਚ ਚੱਲ ਰਹੇ ਗੁਰੂ ਰਵਿਦਾਸ ਜੀ ਮਹਾਰਾਜ ਅਭਿਆਨ ਤਹਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਲ ਮੁਦਕੀ ਦੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਣ ਦੀ ਯੋਗ ਅਗਵਾਈ ਹੇਠ ਕਸਬਾ ਮੁੱਦਕੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਤੋਂ ਕਲਸ਼ ਲੈ ਕੇ ਪਹੁੰਚੇ ਅਮਰਜੀਤ ਸਿੰਘ ਘਾਰੂ ਸੇਵਾਦਾਰ ਫ਼ਿਰੋਜ਼ਪੁਰ ਦਿਹਾਤੀ ’ਤੇ ਟੀਮ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਕਲਸ਼ ਭਗਵਾਨ ਵਾਲਮੀਕੀ ਮੰਦਰ ਮੁੱਦਕੀ ਵਿਖੇ ਪਹੁੰਚਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਮੁਦਕੀ, 5 ਅਗਸਤ (ਭਾਰਤ ਭੂਸ਼ਨ ਅਗਰਵਾਲ)-ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤਿਨ ਨਬੀਨ ਰਾਸ਼ਟਰੀ ਪ੍ਰਧਾਨ ਭਾਜਪਾ ਵਲੋਂ ਦੇਸ਼ ਵਿਚ ਚੱਲ ਰਹੇ ਗੁਰੂ ਰਵਿਦਾਸ ਜੀ ਮਹਾਰਾਜ ਅਭਿਆਨ ਤਹਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਲ ਮੁਦਕੀ ਦੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਣ ਦੀ ਯੋਗ ਅਗਵਾਈ ਹੇਠ ਕਸਬਾ ਮੁੱਦਕੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਤੋਂ ਕਲਸ਼ ਲੈ ਕੇ ਪਹੁੰਚੇ ਅਮਰਜੀਤ ਸਿੰਘ ਘਾਰੂ ਸੇਵਾਦਾਰ ਫ਼ਿਰੋਜ਼ਪੁਰ ਦਿਹਾਤੀ ’ਤੇ ਟੀਮ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਕਲਸ਼ ਭਗਵਾਨ ਵਾਲਮੀਕੀ ਮੰਦਰ ਮੁੱਦਕੀ ਵਿਖੇ ਪਹੁੰਚਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਪਰੰਤ ਕਲਸ਼ ਪ੍ਰਾਚੀਨ ਸ਼ਿਵ ਮੰਦਰ ਮੁਦਕੀ ਵਿਖੇ ਪਹੁੰਚਣ ’ਤੇ ਰਵਿੰਦਰ ਕੁਮਾਰ ਗਰਗ ਪ੍ਰਧਾਨ ਸ਼ਿਵ ਮੰਦਰ ਕਮੇਟੀ ਮੁੱਦਕੀ, ਸ਼ੀਤਲ ਕੁਮਾਰ ਅਗਰਵਾਲ, ਲੱਕੀ ਸ਼ਰਮਾ, ਭੂਸ਼ਨ ਕੁਮਾਰ ਅਗਰਵਾਲ, ਗੋਵਿੰਦ ਰਾਮ ਸੇਵਾਦਾਰ ਸ਼ਿਵ ਮੰਦਰ ਅਤੇ ਸਮੂਹ ਸੰਗਤ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸੁਰਜੀਤ ਸਿੰਘ ਸਦਰਦੀਨ ਇੰਚਾਰਜ ਐੱਸ.ਆਈ.ਆਰ. ਫ਼ਿਰੋਜ਼ਪੁਰ ਦਿਹਾਤੀ, ਵਿਜੇ ਕੁਮਾਰ ਕੈਂਥ ਪ੍ਰਭਾਰੀ ਮੰਡਲ ਮੁੱਦਕੀ, ਪਵਨ ਕੁਮਾਰ ਗਰਗ ਕਨਵੀਨਰ ਕਾਮਰਸ ਐਂਡ ਵਪਾਰ ਸੈੱਲ ਫ਼ਿਰੋਜ਼ਪੁਰ, ਸੁਖਮੰਦਰ ਸਿੰਘ ਮਿਸ਼ਰੀਵਾਲਾ ਮੀਤ ਪ੍ਰਧਾਨ ਕਿਸਾਨ ਮੋਰਚਾ ਫ਼ਿਰੋਜ਼ਪੁਰ, ਲਵਿਸ਼ ਕੁਮਾਰ ਮੰਡਲ ਪ੍ਰਧਾਨ ਯੁਵਾ ਮੋਰਚਾ ਤਲਵੰਡੀ ਭਾਈ, ਇੰਦਰਜੀਤ ਕੌਰ ਮੀਤ ਪ੍ਰਧਾਨ ਵੋਮੈਨ ਸੈੱਲ ਫ਼ਿਰੋਜ਼ਪੁਰ, ਡਾ.ਵਿਨੋਦ ਕੁਮਾਰ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ, ਲਖਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਮੰਡਲ ਮੁੱਦਕੀ, ਬਲਜਿੰਦਰ ਸਿੰਘ ਪ੍ਰਧਾਨ ਘੱਟ ਗਿਣਤੀ ਸੈੱਲ ਮੰਡਲ ਮੁੱਦਕੀ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ ਪੈਰਾਡਾਈਜ਼ ਸਕੂਲ ਦੇ ਬੱਚਿਆਂ ਨੇ ਬੂਟੇ ਲਗਾਏ ਅਗਲੀ ਖ਼ਬਰ ਜ਼ੋਨਲ ਖ਼ੇਡ ਮੁਕਾਬਲਿਆਂ ’ਚ ਰਿਸ਼ੀ ਮਾਡਲ ਸਕੂਲ ਦੇ ਮੁੰਡਿਆਂ ਦੀ ਸਰਦਾਰੀ
Ad Position 24
No active advertisement