06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਫ਼ਿਰੋਜ਼ਪੁਰ ਵਾਸੀ ਲੱਖਾਂ ਰੁਪਏ ਦੀ ਸਾਈਬਰ ਠੱਗੀ ਦਾ ਸ਼ਿਕਾਰ ਪੰਜ ਟਰਾਂਜ਼ੈਕਸ਼ਨਾਂ ਰਾਹੀਂ ਬੈਂਕ ਖਾਤੇ ’ਚੋਂ 7.16 ਲੱਖ ਰੁਪਏ ਉਡਾਏ

ਫ਼ਿਰੋਜ਼ਪੁਰ, 5 ਅਗਸਤ (ਗੁਰਿੰਦਰ ਸਿੰਘ)-ਆਨਲਾਈਨ ਭੁਗਤਾਨ ਦੇ ਸਮੇਂ ਵਿਚ ਸਾਈਬਰ ਠੱਗਾਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣਾ ਆਮ ਗੱਲ ਬਣ ਗਈ ਹੈ। ਹਾਲ ਹੀ ਵਿਚ ਫ਼ਿਰੋਜ਼ਪੁਰ ਵਿਚ ਸਾਈਬਰ ਠੱਗੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਸਾਈਬਰ ਠੱਗਾਂ ਨੇ ਇਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ ਲਗਭਗ 7.

Ad Position 21
No active advertisement
ਅਜੀਤ ਡੈਸਕ 06-08-2026
ਫ਼ਿਰੋਜ਼ਪੁਰ, 5 ਅਗਸਤ (ਗੁਰਿੰਦਰ ਸਿੰਘ)-ਆਨਲਾਈਨ ਭੁਗਤਾਨ ਦੇ ਸਮੇਂ ਵਿਚ ਸਾਈਬਰ ਠੱਗਾਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣਾ ਆਮ ਗੱਲ ਬਣ ਗਈ ਹੈ। ਹਾਲ ਹੀ ਵਿਚ ਫ਼ਿਰੋਜ਼ਪੁਰ ਵਿਚ ਸਾਈਬਰ ਠੱਗੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਸਾਈਬਰ ਠੱਗਾਂ ਨੇ ਇਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ ਲਗਭਗ 7.16 ਲੱਖ ਰੁਪਏ ਦੀ ਰਕਮ ਧੋਖਾਧੜੀ ਨਾਲ ਕੱਢ ਲਈ। ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਰਾਜੇਸ਼ ਕੱਕੜ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ 01, ਮੁਹੱਲਾ ਸ਼ਾਹਗੰਜ, ਤੂੜੀ ਬਾਜ਼ਾਰ, ਫ਼ਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਆਈ.ਡੀ.ਬੀ.ਆਈ ਬੈਂਕ ਸਿਟੀ ਫ਼ਿਰੋਜ਼ਪੁਰ ਸ਼ਾਖਾ ਵਿਚ ਖਾਤਾ ਹੈ। ਜਦੋਂ ਉਸ ਨੇ 29 ਜੁਲਾਈ ਨੂੰ ਆਪਣੇ ਖਾਤੇ ਦਾ ਬੈਲੈਂਸ ਚੈੱਕ ਕੀਤਾ ਤਾਂ ਪਤਾ ਲੱਗਾ ਕਿ 26 ਜੁਲਾਈ ਨੂੰ ਉਸ ਦੇ ਖਾਤੇ ਵਿਚੋਂ 7,16,036.26 ਰੁਪਏ ਪੰਜ ਵੱਖ-ਵੱਖ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ ਕੱਢ ਲਏ ਗਏ ਹਨ। ਪੀੜਤ ਨੇ ਤੁਰੰਤ ਇਸ ਸਬੰਧੀ ਰਾਸ਼ਟਰੀ ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਲੋਂ 30 ਜੁਲਾਈ ਨੂੰ ਈ-ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਪੀੜਤ ਦੇ ਬਿਆਨ ਕਲਮਬੱਧ ਕੀਤੇ ਗਏ। ਉਪਰੰਤ ਇਹ ਮਾਮਲਾ ਥਾਣਾ ਸਾਈਬਰ ਕ੍ਰਾਈਮ ਫ਼ਿਰੋਜ਼ਪੁਰ ਨੂੰ ਤਬਦੀਲ ਕਰ ਦਿੱਤਾ ਗਿਆ, ਜਿੱਥੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 318(4) ਅਤੇ 420 ਬੀ.ਐਨ.ਐਸ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਸਾਈਬਰ ਠੱਗਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦਾ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ’ਚ ਦਿੱਤਾ ਜਾਵੇਗਾ ਕਰਾਰਾ ਜਵਾਬ-ਲੂਥਰਾ, ਅੱਤਰੀ ਫ਼ਿਰੋਜ਼... ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਅੰਦਰ ਗਨੀਵ ਕੌਰ ਮਜੀਠੀਆ ਨਾਲ ਕਥਿਤ ਦੁਰਵਿਵਹਾਰ ਦੀ ਅਕਾਲੀ ਆਗੂਆਂ ਵਲੋਂ ਨਿੰਦਾ
Ad Position 24
No active advertisement