06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਦਵਿੰਦਰ ਕੁਮਾਰ ਵਲੋਂ ਬਾਲ ਸੰਸਕਾਰ ਕੇਂਦਰਾਂ ਨੂੰ ਲੈ ਕੇ ਵਿਚਾਰ-ਵਟਾਂਦਰਾ

ਜ਼ੀਰਾ,5 ਅਗਸਤ (ਰਜਨੀਸ਼ ਕਥੂਰੀਆ)-ਬਾਲ ਸੰਸਕਾਰ ਕੇਂਦਰ ਲੁਧਿਆਣਾ ਵਿਭਾਗ ਦੇ ਨਵ-ਨਿਯੁਕਤ ਪ੍ਰਮੁੱਖ ਦਵਿੰਦਰ ਕੁਮਾਰ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਜ਼ੀਰਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਰਵਹਿਤਕਾਰੀ ਵਿਦਿਆ ਮੰਦਿਰ ਜ਼ੀਰਾ ਵਿਖੇ ਪਹੁੰਚ ਕੇ ਲੁਧਿਆਣਾ ਵਿਭਾਗ ਅਧੀਨ ਚੱਲ ਰਹੇ ਬਾਲ ਸੰਸਕਾਰ ਕੇਂਦਰਾਂ ਵਿਚ ਚੱਲ ਰਹੀਆਂ ਸਰਗਰਮੀਆਂ ਦੀ ਜਾਂਚ ਕੀਤੀ ਅਤੇ ਸੰਸਕਾਰ ਕੇਂਦਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਵਿਚਾਰ ਚਰਚਾ ਕੀਤੀ।

Ad Position 21
No active advertisement
ਅਜੀਤ ਡੈਸਕ 06-08-2026
ਜ਼ੀਰਾ,5 ਅਗਸਤ (ਰਜਨੀਸ਼ ਕਥੂਰੀਆ)-ਬਾਲ ਸੰਸਕਾਰ ਕੇਂਦਰ ਲੁਧਿਆਣਾ ਵਿਭਾਗ ਦੇ ਨਵ-ਨਿਯੁਕਤ ਪ੍ਰਮੁੱਖ ਦਵਿੰਦਰ ਕੁਮਾਰ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਜ਼ੀਰਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਰਵਹਿਤਕਾਰੀ ਵਿਦਿਆ ਮੰਦਿਰ ਜ਼ੀਰਾ ਵਿਖੇ ਪਹੁੰਚ ਕੇ ਲੁਧਿਆਣਾ ਵਿਭਾਗ ਅਧੀਨ ਚੱਲ ਰਹੇ ਬਾਲ ਸੰਸਕਾਰ ਕੇਂਦਰਾਂ ਵਿਚ ਚੱਲ ਰਹੀਆਂ ਸਰਗਰਮੀਆਂ ਦੀ ਜਾਂਚ ਕੀਤੀ ਅਤੇ ਸੰਸਕਾਰ ਕੇਂਦਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਬਾਲਾ, ਸਕੂਲ ਪ੍ਰਧਾਨ ਅਤੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਅਤੇ ਸੰਸਥਾ ਦੀ ਮਹਿਲਾ ਸਰਪ੍ਰਸਤ ਵਨੀਤਾ ਝਾਂਜੀ ਨਾਲ ਬਾਲ ਸੰਸਕਾਰ ਕੇਂਦਰਾਂ ਦੀ ਮੌਜੂਦਾ ਸਥਿਤੀ, ਬੱਚਿਆਂ ਵਿਚ ਸੰਸਕਾਰਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਸਕੂਲ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਿੰਸੀਪਲ ਪ੍ਰਵੀਨ ਬਾਲਾ ਨੇ ਭਰੋਸਾ ਦਿਵਾਇਆ ਕਿ ਜ਼ੀਰਾ ਇਲਾਕੇ ਵਿਚ ਬਾਲ ਸੰਸਕਾਰ ਕੇਂਦਰ ਬਣਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 59 ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਭਲਕੇ ਅਤੇ ਵਿਸ਼ਾਲ ਭਗਵਤੀ ਜਾਗਰਣ 8 ਨੂੰ ਅਗਲੀ ਖ਼ਬਰ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਵਿਧਵਾ ਔਰਤ ਨੂੰ ਬੱਚੇ ਦੀ ਪੜ੍ਹਾਈ ਲਈ ਦਿੱਤੀ ਆਰਥਿਕ ਸਹਾਇਤਾ ਰਾਸ਼ੀ
Ad Position 24
No active advertisement