06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਨਿਊ ਸੋਡੀ ਟੈਂਟ ਹਾਊਸ ਵਲੋਂ 21 ਲੋੜਵੰਦ ਲੜਕੀਆਂ ਦੇ ਕੰਨਿਆਦਾਨ ਸਮਾਗਮਾਂ ਦੀ ਸ਼ੁਰੂਆਤ, 51 ਪ੍ਰਕਾਰ ਦੇ ਲੰਗਰ ਦੀ ਸੇਵਾ

ਗੁਰੂਹਰਸਹਾਏ, 5 ਅਗਸਤ (ਕਪਿਲ ਕੰਧਾਰੀ)-ਨਿਊ ਸੋਡੀ ਟੈਂਟ ਹਾਊਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਨੂੰ ਸਮਰਪਿਤ 21 ਲੋੜਵੰਦ ਲੜਕੀਆਂ ਦੇ ਕੰਨਿਆਦਾਨ ਸਮਾਗਮ ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਦੇ ਕੋਲ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ 5 ਅਗਸਤ ਨੂੰ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ।

Ad Position 21
No active advertisement
ਸਮਾਗਮ ਦੀ ਸ਼ੁਰੂਆਤ ਮੌਕੇ ਜਾਣਕਾਰੀ ਦਿੰਦੇ ਹੋਏ ਨਿਊ ਸੋਡੀ ਟੈਂਟ ਹਾਊਸ ਦੇ ਸੰਚਾਲਕ ਮਿੰਟੂ ਸੋਡੀ ਅਤੇ ਸੇਵਾਦਾਰ। ਤਸਵੀਰ-ਕਪਿਲ ਕੰਧਾਰੀ 06-08-2026
ਗੁਰੂਹਰਸਹਾਏ, 5 ਅਗਸਤ (ਕਪਿਲ ਕੰਧਾਰੀ)-ਨਿਊ ਸੋਡੀ ਟੈਂਟ ਹਾਊਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਨੂੰ ਸਮਰਪਿਤ 21 ਲੋੜਵੰਦ ਲੜਕੀਆਂ ਦੇ ਕੰਨਿਆਦਾਨ ਸਮਾਗਮ ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਦੇ ਕੋਲ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ 5 ਅਗਸਤ ਨੂੰ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਿਊ ਸੋਡੀ ਟੈਂਟ ਹਾਊਸ ਦੇ ਸੰਚਾਲਕ ਮਿੰਟੂ ਸੋਡੀ ਵਲੋਂ ਹਾਜ਼ਰ ਸੰਗਤ ਲਈ 51 ਪ੍ਰਕਾਰ ਦੇ ਲੰਗਰ ਦੀ ਸੇਵਾ ਕੀਤੀ ਗਈ। ਸਮਾਗਮ ਵਿਚ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ 21 ਲੋੜਵੰਦ ਲੜਕੀਆਂ ਲਈ ਚੂੜੇ ਭੇਟ ਕੀਤੇ ਅਤੇ ਨਿਊ ਸੋਡੀ ਟੈਂਟ ਹਾਊਸ ਵਲੋਂ ਕੀਤੇ ਜਾ ਰਹੇ ਇਸ ਸਮਾਜ ਸੇਵੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਮਿੰਟੂ ਸੋਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੰਗਰ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਤਿੰਨ ਦਿਨ ਲਗਾਤਾਰ ਚੱਲੇਗਾ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਸ਼੍ਰੀ ਮੁਕਤਸਰ ਸਾਹਿਬ ਤੋਂ ਵੀਰ ਜੀ ਸੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ ਹੋਰ ਪ੍ਰਸਿੱਧ ਗਾਇਕ ਵੀ ਮਾਤਾ ਰਾਣੀ ਦੇ ਸੁਰੀਲੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਸਮਾਗਮ ਵਿਚ ਪਹੁੰਚ ਕੇ ਮਾਤਾ ਰਾਣੀ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਲੇਖਕ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਹੋਈ ਲੋਕ ਅਰਪਣ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ... ਅਗਲੀ ਖ਼ਬਰ ਇੰਡਕਸ਼ਨ ਪ੍ਰੋਗਰਾਮ-2026 ਤਹਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ’ਚ ਫਲਦਾਰ ਬੂਟੇ ਲਗਾਏ
Ad Position 24
No active advertisement