07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਏਂਜਲਸ ਵਰਲਡ ਸਕੂਲ ’ਚ ‘ਗੁੱਡ ਟੱਚ-ਬੈਡ ਟੱਚ’ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅਬੋਹਰ, 6 ਅਗਸਤ (ਵਿਵੇਕ ਹੂੜੀਆ)-ਏਂਜਲਸ ਵਰਲਡ ਸਕੂਲ ਵਿਖੇ ਬੱਚਿਆਂ ਦੀ ਸੁਰੱਖਿਆ ਅਤੇ ਆਤਮ-ਵਿਸ਼ਵਾਸ ਵਧਾਉਣ ਦੇ ਉਦੇਸ਼ ਨਾਲ ‘ਗੁੱਡ ਟੱਚ-ਬੈਡ ਟੱਚ’ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਅਧਿਆਪਕਾਂ ਨੇ ਰੰਗ-ਬਰੰਗੀਆਂ ਤਸਵੀਰਾਂ ਅਤੇ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ (ਟੱਚ) ਵਿਚਕਾਰ ਫ਼ਰਕ ਸਮਝਾਇਆ।

Ad Position 21
No active advertisement
ਅਜੀਤ ਡੈਸਕ 07-08-2026
ਅਬੋਹਰ, 6 ਅਗਸਤ (ਵਿਵੇਕ ਹੂੜੀਆ)-ਏਂਜਲਸ ਵਰਲਡ ਸਕੂਲ ਵਿਖੇ ਬੱਚਿਆਂ ਦੀ ਸੁਰੱਖਿਆ ਅਤੇ ਆਤਮ-ਵਿਸ਼ਵਾਸ ਵਧਾਉਣ ਦੇ ਉਦੇਸ਼ ਨਾਲ ‘ਗੁੱਡ ਟੱਚ-ਬੈਡ ਟੱਚ’ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਅਧਿਆਪਕਾਂ ਨੇ ਰੰਗ-ਬਰੰਗੀਆਂ ਤਸਵੀਰਾਂ ਅਤੇ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ (ਟੱਚ) ਵਿਚਕਾਰ ਫ਼ਰਕ ਸਮਝਾਇਆ। ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਅਸਹਿਜ ਮਹਿਸੂਸ ਕਰਵਾਏ ਤਾਂ ਉਹ ਡਰਨ ਦੀ ਬਜਾਏ ਬਿਨਾਂ ਝਿਜਕ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਤੁਰੰਤ ਦੱਸਣ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਨਿੱਜੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਸਕੂਲ ਦੀ ਮੁੱਖ ਜ਼ਿੰਮੇਵਾਰੀ ਹੈ। ਇਸ ਮੌਕੇ ਬੱਚਿਆਂ ਨੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਭਜਨ-ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਮਸਲੇ ਹੱਲ ਨਾ ਹੋਏ ਤਾਂ 11 ਨੂੰ ਦਿੱਤਾ ਜਾਵੇਗਾ ਥਾਣੇ ਅੱਗੇ ਧਰਨਾ:ਕਿਸਾਨ ਆਗੂ ਗੌਰਮਿੰਟ ਪੈਨਸ਼ਨਰ ਯੂਨੀਅਨ ਅਬੋਹਰ ਦੀ ਮੀਟ...
Ad Position 24
No active advertisement