06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਲੋਂ ਮੁਫ਼ਤ ਸਿਹਤ ਜਾਂਚ ਅਤੇ ਸਲਾਹ ਕੈਂਪ ਦੌਰਾਨ 70 ਮਰੀਜ਼ਾਂ ਨੇ ਲਿਆ ਲਾਭ

ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)-ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਪੰਜਾਬ (ਰਜਿ. ਨੰਬਰ 295) ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਬਲਾਕ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 07-08-2026
ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)-ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਪੰਜਾਬ (ਰਜਿ. ਨੰਬਰ 295) ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ। ਇਸ ਮੀਟਿੰਗ ਵਿਚ ਚੇਅਰਮੈਨ ਅਮਨਦੀਪ ਸਿੰਘ ਧਾਲੀਵਾਲ,ਸਰਪ੍ਰਸਤ, ਰਾਮ ਸਿੰਘ,ਮੀਤ ਪ੍ਰਧਾਨ ਹੀਰੋ ਸਿੰਘ,ਖਜ਼ਾਨਚੀ ਹਰਬੇਲ ਸਿੰਘ,ਸਟੇਜ ਸਕੱਤਰ ਰਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ 40 ਦੇ ਕਰੀਬ ਪ੍ਰੈਕਟੀਸ਼ਨਰਜ਼ ਹਾਜ਼ਰ ਸਨ।ਇਸ ਦੌਰਾਨ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਹਾਜ਼ਰ ਪ੍ਰੈਕਟੀਸ਼ਨਰਾਂ ਨੂੰ ਇਮਾਨਦਾਰੀ ਨਾਲ ਸਾਫ ਸੁਥਰੀ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ। ਜਸਵੰਤ ਸਿੰਘ ਨੇ ਆਪਣੇ ਕੀਮਤੀ ਵਿਚਾਰ ਮੈਡੀਕਲ ਪ੍ਰੈਕਟੀਸ਼ਨ ਦਾ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਰਾਮ ਸਿੰਘ ਸਰਪੰਚ ਨੇ ਪੰਜਾਬ ਸਰਕਾਰ ਤੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਬੰਦ ਪਈਆਂ ਰਜਿਸਟਰੇਸ਼ਨਾ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਪ੍ਰੈਕਟੀਸ਼ਨਰ ਰਜਿਸਟਰੇਸ਼ਨ ਕਰਵਾ ਕੇ ਆਜ਼ਾਦੀ ਨਾਲ ਪ੍ਰੈਕਟਿਸ ਕਰ ਸਕਣ। ਇਸ ਮੌਕੇ ਐਸੋਸੀਏਸ਼ਨ ਵਿਚ ਸ਼ਾਮਿਲ ਹੋਏ ਨਵੇਂ ਸਾਥੀਆਂ ਲਖਵਿੰਦਰ ਸਿੰਘ, ਗੁਰਜੰਟ ਸਿੰਘ ਠੱਠਾ, ਗੁਰਵਿੰਦਰ ਸਿੰਘ ਅਤੇ ਜਗਜੀਤ ਸਿੰਘ ਜ਼ੀਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਬੇਲ ਸਿੰਘ ਵਲੋਂ ਪ੍ਰੈਕਟੀਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਵਿਚ ਜਸਵੰਤ ਸਿੰਘ ਸੰਧੂ, ਨਿਸ਼ਾਨ ਸਿੰਘ ਪੀਰ ਮੁਹੰਮਦ, ਗੁਰਵਿੰਦਰ ਸਿੰਘ ਧਰਮ ਸਿੰਘ ਵਾਲਾ, ਇਕਬਾਲ ਸਿੰਘ ਜ਼ੀਰਾ,ਪਰਵਿੰਦਰ ਸਿੰਘ ਬੂਟੇਵਾਲਾ, ਗੁਰਜੰਟ ਸਿੰਘ ਵਕੀਲਾਂਵਾਲਾ,ਗੁਰਭੇਜ ਸਿੰਘ ਪੰਡੋਰੀ ਖੱਤਰੀਆਂ, ਰਾਜਵਿੰਦਰ ਸਿੰਘ ਮਨਸੂਰਵਾਲ ਕਲਾਂ, ਜਿੰਦਰ ਵਾੜਾ ਪੋਹ ਵਿੰਡੀਆਂ, ਕਰਮਜੀਤ ਜ਼ੀਰਾ, ਪੰਜਾਬ ਸਿੰਘ, ਵਿਜੇਪਾਲ ਸਿੰਘ, ਰਮਨਦੀਪ ਸਿੰਘ ਸਾਧੂ ਵਾਲਾ, ਜਸਕਰਨ ਸਿੰਘ, ਡਾ. ਦੇਸ਼ਰਾਜ ਕੁਮਾਰ ਡਾਕਟਰ ਜੋਰਾ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਗੁਰਦੇਵ ਸਿੰਘ ਬਾਠ, ਬਲਜਿੰਦਰ ਕੌਰ ਧਾਲੀਵਾਲ, ਹੀਰਾ ਸਿੰਘ, ਬਲਵਿੰਦਰ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੱਤੇ ਵਾਲਾ ਤੋਂ ਆਲੇ ਵਾਲਾ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਬਣੀ ਵੱਡੀ... ਅਗਲੀ ਖ਼ਬਰ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
Ad Position 24
No active advertisement