ਕਸਬਾ ਮਮਦੋਟ ਦੇ ਚੱਕ ਸਰਕਾਰ ਦੇ ਆਬਾਦਕਾਰ ਕਿਸਾਨਾਂ ਦੇ ਵਫ਼ਦ ਨੇ ਡੀ.ਸੀ. ਫ਼ਿਰੋਜ਼ਪੁਰ ਨਾਲ ਕੀਤੀ ਮੁਲਾਕਾਤf
ਫ਼ਿਰੋਜ਼ਪੁਰ, 8 ਅਗਸਤ (ਕੁਲਬੀਰ ਸਿੰਘ ਸੋਢੀ)-ਕਸਬਾ ਮਮਦੋਟ ਦੇ ਪਿੰਡ ਜੱਲੋਕੇ ਉਰਫ਼ ਚੱਕ ਸਰਕਾਰ ਦੇ ਕਿਸਾਨਾਂ ਦਾ ਵਫ਼ਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਡੀ. ਸੀ ਫ਼ਿਰੋਜ਼ਪੁਰ ਦੀਪਸਿਖਾ ਸ਼ਰਮਾ ਨੂੰ ਮਿਲਿਆ।
ਫ਼ਿਰੋਜ਼ਪੁਰ, 8 ਅਗਸਤ (ਕੁਲਬੀਰ ਸਿੰਘ ਸੋਢੀ)-ਕਸਬਾ ਮਮਦੋਟ ਦੇ ਪਿੰਡ ਜੱਲੋਕੇ ਉਰਫ਼ ਚੱਕ ਸਰਕਾਰ ਦੇ ਕਿਸਾਨਾਂ ਦਾ ਵਫ਼ਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਡੀ.ਸੀ ਫ਼ਿਰੋਜ਼ਪੁਰ ਦੀਪਸਿਖਾ ਸ਼ਰਮਾ ਨੂੰ ਮਿਲਿਆ। c ਇਸ ਮੌਕੇ ਹਾਜ਼ਰ ਕਿਸਾਨਾਂ ਨੇ ਜੰਗਲਾਤ ਮਹਿਕਮੇ ਵਲੋਂ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਵਸੇ ਆਬਾਦਕਾਰ ਕਿਸਾਨ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਦਾ ਮਸਲਾ ਚੁੱਕਿਆ ਅਤੇ ਇਨਸਾਫ਼ ਲਈ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਜਿਸ ਰਕਬੇ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਇਸ ਵਿਚ ਆਬਾਦਕਾਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਅਤੇ ਇਸ ਤੋਂ ਇਲਾਵਾ 20 ਰਿਹਾਇਸ਼ੀ ਘਰ ਬਣੇ ਹੋਏ ਹਨ, ਜਿਨ੍ਹਾਂ ਦੀਆਂ ਗਿਰਦਾਵਰੀਆਂ ਕਿਸਾਨਾਂ ਦੇ ਨਾਮ ਉੱਪਰ ਹਨ। ਉਨ੍ਹਾਂ ਦੱਸਿਆ ਕਿ ਫਿਰ 2007 ਦੀ ਪਾਲਿਸੀ ਵਿਚ ਗਿਰਦਾਵਰੀਆਂ ਮੁੜ ਸੈਂਟਰ ਗੌਰਮਿੰਟ ਦੇ ਨਾਮ ’ਤੇ ਦਰਜ ਹੋ ਗਈਆਂ ਹਨ। ਇਹ ਰਕਬਾ ਕੇਂਦਰ ਸਰਕਾਰ ਦਾ ਹੈ ਜੋ ਕਿ ਭਾਰਤ ਪਾਕਿ ਵੰਡ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੇ ਆਬਾਦ ਕੀਤਾ ਅਤੇ ਸ਼ੁਰੂ ਤੋਂ ਕਾਬਜ਼ ਹਨ ਅਤੇ ਫ਼ਸਲਾਂ ਦੀ ਕਾਸ਼ਤ ਕਰਦੇ ਆ ਰਹੇ ਹਨ। ਜਿਸ ਵਿਚ ਪੱਕੇ ਟਿਊਬਵੈੱਲ ਲੱਗੇ ਹੋਏ ਅਤੇ ਰਿਹਾਇਸ਼ੀ ਘਰ ਵਿਚ ਪੱਕੇ ਬਿਜਲੀ ਮੀਟਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਤੋਂ ਵਸੇ ਇਨ੍ਹਾਂ ਪਰਿਵਾਰਾਂ ਨੂੰ ਹੁਣ ਸਰਕਾਰ ਉਜਾੜਨਾ ਚਾਹੁੰਦੀ ਹੈ, ਜਿਸ ਕਰਕੇ ਹੁਣ ਰਕਬਾ ਚੱਕ ਸਰਕਾਰ ਦੇ ਜੰਗਲਾਤ ਦੀ ਹੱਕਦਾਰੀ ਕੀਤੀ ਜਾ ਰਹੀ ਹੈ। ਜਿਸ ਵਿਚ ਸਾਡੀਆਂ ਵਾਹੀਯੋਗ ਜ਼ਮੀਨ ਨੂੰ ਲਿਆ ਜਾ ਰਿਹਾ ਹੈ ਅਤੇ ਸਾਡੇ ਤੋਂ ਸਾਡੀਆਂ ਜ਼ਮੀਨ ਖੋਹੀਆਂ ਜਾ ਰਹੀਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਜੇਕਰ ਇਹ ਜ਼ਮੀਨਾਂ ਸਾਡੇ ਤੋਂ ਖੋਹ ਲਈਆਂ ਗਈਆਂ ਤਾਂ ਸਾਡੇ ਪਾਸ ਕੋਈ ਆਮਦਨ ਦਾ ਜਰਿਆ ਨਹੀਂ ਰਹੇਗਾ ਅਤੇ ਨਾ ਹੀ ਰਿਹਾਇਸ਼ੀ ਘਰ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਵਧੀਕੀ ਨੂੰ ਤੁਰੰਤ ਰੋਕਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਮਮਦੋਟ ਦੇ ਪ੍ਰਧਾਨ ਓਮ ਪ੍ਰਕਾਸ਼ ਲੱਖਾਹਾਜੀ, ਵਿਕਰਮ ਬਾਰੇ ਕੇ, ਦਵਿੰਦਰ ਸਿੰਘ, ਚਿਮਨ ਸਿੰਘ, ਅਵਤਾਰ ਸਿੰਘ, ਮਿਲਖਾ ਸਿੰਘ, ਗੁਰਨਾਮ ਸਿੰਘ, ਬੋਹੜ ਸਿੰਘ, ਸੁਰਜੀਤ ਸਿੰਘ, ਬਿੰਦਰ ਸਿੰਘ, ਹਰਜਿੰਦਰ ਸਿੰਘ, ਮੁੱਖਾ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ ਅਤੇ ਮੰਗਲ ਸਿੰਘ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।