09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਫ਼ਿਰੋਜ਼ਪੁਰ ਨਜ਼ਦੀਕ ਕੱਚੇ ਬੰਨ੍ਹ ’ਤੇ ਖਿੜੀ ਹਰਿਆਲੀ ਦੀ ਆਸ

ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਅਤੇ ਵਾਤਾਵਰਨ ਪੱਖੋਂ ਸਿਹਤਮੰਦ ਬਣਾਉਣ ਲਈ ਕੇ. ਜੀ.

Ad Position 21
No active advertisement
ਫਿਰੋਜ਼ਪੁਰ ਨਜ਼ਦੀਕ ਕੱਚੇ ਬੰਨ੍ਹ ’ਤੇ ਚੱਲ ਰਹੀ ਹਰਿਆਵਲ ਲਹਿਰ ਦੌਰਾਨ ਪੌਦੇ ਲਗਾਉਂਦੇ ਸੰਸਥਾਵਾਂ ਦੇ ਸੇਵਾਦਾਰ ਅਤੇ ਨੰਨ੍ਹੇ ਬੱਚੇ। ਤਸਵੀਰ-ਗੁਰਿੰਦਰ ਸਿੰਘ 10-08-2026
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਅਤੇ ਵਾਤਾਵਰਨ ਪੱਖੋਂ ਸਿਹਤਮੰਦ ਬਣਾਉਣ ਲਈ ਕੇ.ਜੀ.ਐੱਸ. ਟੀਮ ਫਾਊਂਡੇਸ਼ਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਪ੍ਰਚਾਰ ਸਭਾ ਵਲੋਂ ਸਾਂਝੇ ਤੌਰ ’ਤੇ ਵਿੱਢੀ ਗਈ ਵਾਤਾਵਰਨ ਮੁਹਿੰਮ ਨੇ ਇਕ ਮਹੱਤਵਪੂਰਨ ਪੜਾਅ ਹਾਸਲ ਕੀਤਾ ਹੈ। ਤਿੰਨਾਂ ਸੰਸਥਾਵਾਂ ਵਲੋਂ ਦੁਲਚੀ ਕੇ, ਹਬੀਬ ਕੇ ਤੋਂ ਲੈ ਕੇ ਕੁੰਡਿਆਂ ਤੱਕ ਕੱਚੇ ਬੰਨ੍ਹ ’ਤੇ 11,111 ਪੌਦੇ ਲਾਉਣ ਦਾ ਟੀਚਾ 45 ਦਿਨਾਂ ਵਿਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਇਸ ਮੁਹਿੰਮ ਨੂੰ ਫ਼ਿਰੋਜ਼ਪੁਰ ਵਿਚ ਹਰਿਆਲੀ ਵਧਾਉਣ ਵੱਲ ਇਕ ਵੱਡੀ ਪਹਿਲ ਕਰਾਰ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਦਾ ਮਕਸਦ ਸਿਰਫ਼ ਪੌਦੇ ਲਗਾਉਣ ਤੱਕ ਸੀਮਤ ਨਹੀਂ, ਬਲਕਿ ਇਨ੍ਹਾਂ ਪੌਦਿਆਂ ਨੂੰ ਸੁਰੱਖਿਅਤ ਰੱਖ ਕੇ ਵੱਡੇ ਰੁੱਖਾਂ ਵਿਚ ਤਬਦੀਲ ਕਰਨਾ ਹੈ। ਆਉਣ ਵਾਲੇ ਸਾਲਾਂ ਵਿਚ ਇਹ ਹਰਿਆਲੀ ਇਲਾਕੇ ਦੇ ਵਾਤਾਵਰਨ ਨੂੰ ਸੁਧਾਰਨ, ਹਵਾ ਦੀ ਗੁਣਵੱਤਾ ਬਿਹਤਰ ਕਰਨ ਅਤੇ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਵਿਚ ਸਹਾਇਕ ਸਾਬਤ ਹੋਵੇਗੀ।ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਕਾਰਜ ਲਈ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਦੇ ਸਹਿਯੋਗ ਨਾਲ ਇਸ ਵਾਤਾਵਰਨ ਸੰਭਾਲ ਉਪਰਾਲੇ ਦੀ ਸ਼ੁਰੂਆਤ ਹੋਈ ਅਤੇ ਕਲੱਬ ਵਲੋਂ ਵੱਖ-ਵੱਖ ਕਿਸਮਾਂ ਦੇ 10 ਹਜ਼ਾਰ ਤੋਂ ਵੱਧ ਪੌਦੇ ਮੁਹੱਈਆ ਕਰਵਾਏ ਗਏ। ‘ਟਰੀ ਮੈਨ’ ਕੁਲਜੀਤ ਸਿੰਘ ਦੀ ਅਗਵਾਈ ਹੇਠ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਦੇ ਸੇਵਾਦਾਰਾਂ ਨੇ 11,111 ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਮੁਹਿੰਮ ਵਿਚ ਗੁਰਜੀਤ ਸਿੰਘ, ਗੁਰਮੀਤ ਸਿੰਘ, ਅਰਸ਼ਦੀਪ ਸਿੰਘ, ਗੁਰਗਿਆਨ ਸਿੰਘ, ਰਾਜਪ੍ਰੀਤ ਸਿੰਘ, ਗੁਰਚਰਨ ਸਿੰਘ, ਦਲੀਪ ਕੁਮਾਰ, ਸੁਖਬਾਜ ਸਿੰਘ, ਸੁਖਵਿੰਦਰ ਸਿੰਘ, ਤਰਨਜੀਤ ਸਿੰਘ ਅਤੇ ਸੁਖਪਾਲ ਸਿੰਘ ਸਮੇਤ ਹੋਰ ਸੇਵਾਦਾਰਾਂ ਨੇ ਸਰਗਰਮ ਭੂਮਿਕਾ ਨਿਭਾਈ। ਸੇਵਾਦਾਰਾਂ ਵਲੋਂ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜੋਨਲ ਪ੍ਰਧਾਨ ਇੰਦਰਪਾਲ ਸਿੰਘ ਅਤੇ ਗੁਰਮਤਿ ਪ੍ਰਚਾਰ ਸਭਾ ਦੇ ਪ੍ਰਧਾਨ ਡਾ. ਕੁੰਵਰ ਵਿਜੇਪਾਲ ਸਿੰਘ (ਡਾ. ਬੋਬੀ) ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਕੁਲਜੀਤ ਸਿੰਘ ਨੇ ਕਿਹਾ ਕਿ 11,111 ਪੌਦੇ ਲਾਉਣਾ ਨਿਸ਼ਚਿਤ ਤੌਰ ’ਤੇ ਇਕ ਵੱਡੀ ਪ੍ਰਾਪਤੀ ਹੈ, ਪਰ ਅਸਲ ਕਾਮਯਾਬੀ ਉਦੋਂ ਹੋਵੇਗੀ ਜਦੋਂ ਇਹ ਪੌਦੇ ਵੱਡੇ ਅਤੇ ਮਜ਼ਬੂਤ ਰੁੱਖ ਬਣਨਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਿਸੇ ਇਕ ਸੰਸਥਾ ਦੀ ਨਹੀਂ, ਸਗੋਂ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ।ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਵਲੋਂ ਫ਼ਿਰੋਜ਼ਪੁਰ ਦੇ ਹੋਰਨਾਂ ਪਿੰਡਾਂ ਵਿਚ ਵੀ ਪੌਦੇ ਲਗਾਉਣ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਜਾਰੀ ਹੈ। ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੌਦੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ ਦਾ ਵੀ ਸੰਕਲਪ ਲੈਣ, ਕਿਉਂਕਿ ‘ਪੌਦਾ ਲਾਉਣਾ ਸਿਰਫ਼ ਸ਼ੁਰੂਆਤ ਹੈ, ਉਸਨੂੰ ਰੁੱਖ ਬਣਾਉਣਾ ਸਾਡੀ ਅਸਲ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ.ਸਟਾਫ ਜ਼ੀਰਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਦੇ 12 ਦੋਪਹੀਆ ਵਾਹਨਾਂ ਸਮੇਤ 3 ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਵਿਦਿਆਰਥੀਆਂ ਦਾ ਰਾਜਨੀਤੀ ਵਿਚ ਆਉਣਾ ਸਮੇਂ ਦੀ ਲੋੜ-ਅਜੇਪਾਲ ਸਿੰਘ ਬਰਾੜ
Ad Position 24