22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੌਥੀ ਸ਼ਾਦੀ ਰਾਮ ਨੰਦ ਲਾਲ ਮੈਮੋਰੀਅਲ ਡਿਕਲੇਮੇਸ਼ਨ ਪ੍ਰਤੀਯੋਗਤਾ

ਫਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਚੌਥੀ ਸ਼ਾਦੀ ਰਾਮ ਨੰਦ ਮੈਮੋਰੀਅਲ ਡਿਕਲੇਮੇਸ਼ਨ ਪ੍ਰਤੀਯੋਗਤਾ ਹੋਟਲ ਆਮੰਤਰਣ ਵਿਚ ਕਰਵਾਈ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਲਾਇਨ ਆਸ਼ੀਸ਼ ਅਗਰਵਾਲ ਪ੍ਰਧਾਨ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਜਿਵੇਂ ਕਿ ਸੈਂਟ ਜੋਸਫ਼ ਕਾਨਵੈਂਟ, ਦਿਸ਼ਾ ਪਬਲਿਕ ਸਕੂਲ, ਸ਼ਾਂਤੀ ਵਿੱਦਿਆ ਮੰਦਿਰ, ਜੋਗਿੰਦਰਾ ਕਾਨਵੈਂਟ ਸਕੂਲ, ਦਿੱਲੀ ਪਬਲਿਕ ਸਕੂਲ, ਡੀ.

Ad Position 21
No active advertisement
ਅਜੀਤ ਡੈਸਕ 23-08-2026
ਫਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਚੌਥੀ ਸ਼ਾਦੀ ਰਾਮ ਨੰਦ ਮੈਮੋਰੀਅਲ ਡਿਕਲੇਮੇਸ਼ਨ ਪ੍ਰਤੀਯੋਗਤਾ ਹੋਟਲ ਆਮੰਤਰਣ ਵਿਚ ਕਰਵਾਈ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਲਾਇਨ ਆਸ਼ੀਸ਼ ਅਗਰਵਾਲ ਪ੍ਰਧਾਨ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਜਿਵੇਂ ਕਿ ਸੈਂਟ ਜੋਸਫ਼ ਕਾਨਵੈਂਟ, ਦਿਸ਼ਾ ਪਬਲਿਕ ਸਕੂਲ, ਸ਼ਾਂਤੀ ਵਿੱਦਿਆ ਮੰਦਿਰ, ਜੋਗਿੰਦਰਾ ਕਾਨਵੈਂਟ ਸਕੂਲ, ਦਿੱਲੀ ਪਬਲਿਕ ਸਕੂਲ, ਡੀ.ਸੀ. ਮਾਡਲ ਸਕੂਲ, ਦਾਸ ਐਂਡ ਬ੍ਰਾਊਨ ਸਕੂਲ, ਡੀ.ਸੀ. ਮਾਡਲ ਇੰਟਰਨੈਸ਼ਨਲ ਸਕੂਲ, ਵਿਵੇਕਾਨੰਦ ਵਰਲਡ ਸਕੂਲ, ਆਰ.ਐੱਸ.ਡੀ. ਸਕੂਲ ਅਤੇ ਹੋਰ ਕਈ ਸਕੂਲਾਂ ਦੇ ਬੱਚਿਆਂ ਨੇ ਡਿਕਲੇਮੇਸ਼ਨ ਪ੍ਰਤੀਯੋਗਤਾ ਵਿਚ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖੇ। ਇਸ ਵਿਚ ਕੁੱਲ 65 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ.ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਨੇ ਭਵਿਆ ਸਰਕਾਰ ਸੈਂਟ ਜੋਸਫ਼ ਕਾਨਵੈਂਟ ਸਕੂਲ ਨੂੰ ਪਹਿਲੇ ਨੰਬਰ ’ਤੇ ਚੈਰਿਸ਼ ਢੀਂਗਰਾ ਦਿੱਲੀ ਪਬਲਿਕ ਸਕੂਲ ਨੂੰ ਦੂਜੇ ਨੰਬਰ ’ ਤੇ ਗੁਰਜੋਤ ਕੌਰ ਜੋਗਿੰਦਰਾ ਕਾਨਵੈਂਟ ਸਕੂਲ ਨੂੰ ਤੀਜੇ ਨੰਬਰ ’ਤੇ ਜੇਤੂ ਘੋਸ਼ਿਤ ਕੀਤਾ ਅਤੇ ਟਰਾਫ਼ੀ ਦੇ ਨਾਲ ਨਗਦ ਇਨਾਮ ਵੀ ਦਿੱਤਾ। ਇਸ ਤੋਂ ਇਲਾਵਾ ਮਾਨਵਿਕ ਚੋਪੜਾ ਸੈਂਟ ਜੋਸਫ਼ ਕਾਨਵੈਂਟ ਸਕੂਲ, ਕ੍ਰਿਤਿਕਾ ਦਾਸ ਐਂਡ ਬ੍ਰਾਊਨ ਸਕੂਲ ਅਤੇ ਐਸ਼ਦੀਪ ਕੌਰ ਡੀ.ਸੀ. ਮਾਡਲ ਇੰਟ ਰਨੈਸ਼ਨਲ ਸਕੂਲ ਨੂੰ ਹੌਂਸਲਾ ਅਫ਼ਜ਼ਾਈ (ਕੰਸੋਲੇਸ਼ਨ) ਐਵਾਰਡ ਅਤੇ ਨਕਦ ਰਾਸ਼ੀ ਦਿੱਤੀ ਗਈ, ਨਾਲ ਹੀ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਵੰਡੇ ਗਏ। ਇਸ ਮੌਕੇ ਪ੍ਰਤੀਯੋਗਤਾ ਨੂੰ ਕਾਮਯਾਬ ਬਣਾਉਣ ਵਿਚ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਦੀ ਸਮੁੱਚੀ ਟੀਮ ਲਾਇਨ ਮੋਹਿਤ ਗਰਗ, ਲਾਇਨ ਦੀਪਕ ਗੁਪਤਾ, ਲਾਇਨ ਗੁਰਪ੍ਰੀਤ ਸਿੰਘ ਖਰਬੰਦਾ, ਲਾਇਨ ਆਸ਼ੀਸ਼ ਸ਼ਰਮਾ, ਲਾਇਨ ਅਕਸ਼ੇ ਮਾਨਿਕ, ਲਾਇਨ ਡਾ.ਰੋਹਿਤ ਗਰਗ, ਲਾਇਨ ਸੌਰਵ ਪੁਰੀ, ਲਾਇਨ ਅੰਕੁਰ ਚੋਪੜਾ, ਲਾਇਨ ਲਵ ਛਾਬੜਾ, ਲਾਇਨ ਗਗਨਦੀਪ ਸਿੰਘ, ਲਾਇਨ ਸਰਪ੍ਰੀਤ ਸਿੰਘ, ਲਾਇਨ ਦੀਪਕ ਮੰਗਲ ਅਤੇ ਲਾਇਨ ਡਾ.ਗੌਰਵ ਲੂਥਰਾ ਨੇ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਪੀ.ਡੀ.ਐੱਫ.ਏ. ਵਲੋਂ ਸ਼ਲਾਘਾ ਅਗਲੀ ਖ਼ਬਰ ਸਾਨੂੰ ਆਸ ਹੈ ਨਵੇਂ ਚੁਣੇ ਗਏ ਅਹੁਦੇਦਾਰ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ-ਹੀਰੋ
Ad Position 24