25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿੰਡ ਲੋਹਕੇ ਕਲਾਂ ਦੀ ਮੌਜੂਦਾ ਸਰਪੰਚ ‘ਆਪ’ ਨੂੰ ਛੱਡ ਕੇ ਕਾਂਗਰਸ ’ਚ ਹੋਈ ਸ਼ਾਮਿਲ

ਫ਼ਿਰੋਜ਼ਪੁਰ, 24 ਅਗਸਤ (ਸੁਖਵਿੰਦਰ ਸਿੰਘ)-ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਯ ਫਿਰੋਜ਼ਪੁਰ ਸ਼ਹਿਰ ਦੀ ਇੰਚਾਰਜ ਬ੍ਰਹਮਕੁਮਾਰੀ ਦੀਦੀ ਸ਼ੁਰਮਿਸ਼ਠਾ ਅਤੇ ਬ੍ਰਹਮਕੁਮਾਰੀ ਦੀਦੀ ਡਿੰਪਲ ਦੀ ਅਗਵਾਈ ਹੇਠ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ੋਨਲ ਇੰਚਾਰਜ ਬ੍ਰਹਮਕੁਮਾਰੀ ਸੰਗੀਤਾ ਦੀਦੀ, ਬ੍ਰਹਮਕੁਮਾਰੀ ਕਮਲਾ ਦੀਦੀ, ਬ੍ਰਹਮਕੁਮਾਰੀ ਪ੍ਰੀਤੀ ਦੀਦੀ ਅਤੇ ਬ੍ਰਹਮਕੁਮਾਰੀ ਭਾਈ ਜਗਦੀਸ਼ ਪਹੁੰਚੇ।

Ad Position 21
No active advertisement
ਅਜੀਤ ਡੈਸਕ 25-08-2026
ਫ਼ਿਰੋਜ਼ਪੁਰ, 24 ਅਗਸਤ (ਸੁਖਵਿੰਦਰ ਸਿੰਘ)-ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਯ ਫਿਰੋਜ਼ਪੁਰ ਸ਼ਹਿਰ ਦੀ ਇੰਚਾਰਜ ਬ੍ਰਹਮਕੁਮਾਰੀ ਦੀਦੀ ਸ਼ੁਰਮਿਸ਼ਠਾ ਅਤੇ ਬ੍ਰਹਮਕੁਮਾਰੀ ਦੀਦੀ ਡਿੰਪਲ ਦੀ ਅਗਵਾਈ ਹੇਠ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ੋਨਲ ਇੰਚਾਰਜ ਬ੍ਰਹਮਕੁਮਾਰੀ ਸੰਗੀਤਾ ਦੀਦੀ, ਬ੍ਰਹਮਕੁਮਾਰੀ ਕਮਲਾ ਦੀਦੀ, ਬ੍ਰਹਮਕੁਮਾਰੀ ਪ੍ਰੀਤੀ ਦੀਦੀ ਅਤੇ ਬ੍ਰਹਮਕੁਮਾਰੀ ਭਾਈ ਜਗਦੀਸ਼ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਸੀਨੀਅਰ ਮੀਤ ਪ੍ਰਧਾਨ ਬੋਹੜ ਸਿੰਘ, ਮੀਤ ਪ੍ਰਧਾਨ ਮੰਨੀ ਖੋਖਰ ਅਤੇ ਸਮੂਹ ਕਾਂਗਰਸੀ ਕੌਂਸਲਰ ਆਪਣੀ ਟੀਮ ਸਮੇਤ ਪਹੁੰਚੇ ਅਤੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਹਮਕੁਮਾਰੀ ਸੰਗੀਤਾ ਦੀਦੀ ਅਤੇ ਬ੍ਰਹਮਕੁਮਾਰੀ ਦੀਦੀ ਸ਼ੁਰਮਿਸ਼ਠਾ ਨੇ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਬ੍ਰਹਮਕੁਮਾਰੀ ਭੈਣਾਂ ਵਲੋਂ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਰਵਾਇਆ ਗਿਆ ਇਹ ਸਮਾਗਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ, ਸ਼ਹਿਰੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਬਲਬੀਰ ਸਿੰਘ ਬਾਠ, ਕੌਂਸਲਰ ਰਿਸ਼ੀ ਸ਼ਰਮਾ, ਕੌਂਸਲਰ ਡਾ. ਜੁਗਰਾਜ ਸਿੰਘ ਸੰਧੂ, ਕੌਂਸਲਰ ਗਗਨਦੀਪ ਸਿੰਘ ਬੇਦੀ, ਕੌਂਸਲਰ ਮਿਸ਼ਲ ਗਾਚਲੀ, ਕੌਂਸਲਰ ਮੰਨੂ, ਕੌਂਸਲਰ ਈਸ਼ਾ ਸ਼ਰਮਾ, ਐਡਵੋਕੇਟ ਰਜਨੀਸ਼ ਸੋਢੀ, ਲਵਕੇਸ਼ ਸਚਦੇਵਾ, ਸਾਹਿਲ ਸਚਦੇਵਾ, ਮਿੰਟੂ ਉਰਫ਼ ਰਾਜੇਸ਼ ਖੰਨਾ, ਰਾਜੂ ਚਿੰਗਿਆੜਾ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਹਾਂਡਾ, ਸਾਬਕਾ ਕੌਂਸਲਰ ਪਿੰਟੂ ਕਪਾਈ, ਸਾਬਕਾ ਕੌਂਸਲਰ ਰਾਜੇਸ਼ ਚੰਨਾ ਉਰਫ਼ ਡਾਲੀ, ਸਾਬਕਾ ਕੌਂਸਲਰ ਯਾਕੂਬ ਭੱਟੀ, ਵਿਜੈ ਗੋਰੀਆ, ਅਜੈ ਪਠਾਨ ਲਾਲਾ, ਗੱਬਰ, ਗੁਰਦਰਸ਼ਨ ਸਿੰਘ ਬੱਬੀ, ਮੀਡੀਆ ਜ਼ਿਲ੍ਹਾ ਪ੍ਰਧਾਨ ਮਾਨਿਕ ਸੋਈ, ਮੀਤ ਪ੍ਰਧਾਨ ਪੁਨੀਤ ਜੈਸਵਾਲ, ਸਰਵਣ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਬ੍ਰਹਮਕੁਮਾਰੀ ਭੈਣ-ਭਰਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 27 ਦੇ ‘ਮਹਾਂ ਬੰਦ’ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ-ਵੋਹਰਾ ਅਗਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ’ ਚ ਲੱਗੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਵਾਇਆ ਕੂੜਾ ਇਕੱਠਾ ਕਰਨ ਦੇ ਕੰਮ ’ਚ ਅੜਚਣ ਪੈਦਾ ਕਰਨ ਵਾਲੇ...
Ad Position 24