01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਨਾਤਨ ਸੇਵਾ ਸੰਮਤੀ ਵਲੋਂ ’ਹਮਾਰੇ ਰਾਮ’ ਨਾਟਕ ਦੇ ਮੁੱਖ ਪਾਤਰ ਆਸ਼ੂਤੋਸ਼ ਰਾਣਾ ਦਾ ਵਿਸ਼ੇਸ਼ ਸਨਮਾਨ ‘ ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਜੈਨੇਸਿਸ ਡੈਂਟਲ ਕਾਲਜ ਦਾ ਪੰਡਾਲ

ਫ਼ਿ਼ਰੋਜ਼ਪੁਰ, 31 ਅਗਸਤ (ਗੁਰਿੰਦਰ ਸਿੰਘ)-ਬੀਤੀ ਸ਼ਾਮ ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਿਜ਼ ਐਂਡ ਰਿਸਰਚ ਫਿਰੋਜ਼ਪੁਰ ਦੇ ਆਡੀਟੋਰੀਅਮ ਵਿਖੇ ਪ੍ਰਸਿੱਧ ਲਾਈਵ ਸਟੇਜ ਨਾਟਕ ‘ਹਮਾਰੇ ਰਾਮ’ ਦਾ ਸਫਲ ਮੰਚਨ ਕੀਤਾ ਗਿਆ। ਇਸ ਮੌਕੇ ਨਾਟਕ ਦੇ ਮੁੱਖ ਪਾਤਰ ਅਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦਾ ਸਨਾਤਨ ਸੇਵਾ ਸੰਮਤੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-09-2026
ਫ਼ਿ਼ਰੋਜ਼ਪੁਰ, 31 ਅਗਸਤ (ਗੁਰਿੰਦਰ ਸਿੰਘ)-ਬੀਤੀ ਸ਼ਾਮ ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਿਜ਼ ਐਂਡ ਰਿਸਰਚ ਫਿਰੋਜ਼ਪੁਰ ਦੇ ਆਡੀਟੋਰੀਅਮ ਵਿਖੇ ਪ੍ਰਸਿੱਧ ਲਾਈਵ ਸਟੇਜ ਨਾਟਕ ‘ਹਮਾਰੇ ਰਾਮ’ ਦਾ ਸਫਲ ਮੰਚਨ ਕੀਤਾ ਗਿਆ। ਇਸ ਮੌਕੇ ਨਾਟਕ ਦੇ ਮੁੱਖ ਪਾਤਰ ਅਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦਾ ਸਨਾਤਨ ਸੇਵਾ ਸੰਮਤੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਾਤਨ ਸੇਵਾ ਸੰਮਤੀ ਦੇ ਪ੍ਰਧਾਨ ਤਰਸੇਮ ਪਾਲ ਸ਼ਰਮਾ ਦੀ ਅਗਵਾਈ ਵਿਚ ਸੰਮਤੀ ਮੈਂਬਰਾਂ ਵਲੋਂ ਆਸ਼ੂਤੋਸ਼ ਰਾਣਾ ਅਤੇ ‘ਹਮਾਰੇ ਰਾਮ’ ਦੀ ਸਮੁੱਚੀ ਟੀਮ ਦਾ ਫ਼ਿਰੋਜ਼ਪੁਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਕਲਾ ਅਤੇ ਸ਼ਾਨਦਾਰ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ। ਨਾਟਕ ਦੌਰਾਨ ਆਸ਼ੂਤੋਸ਼ ਰਾਣਾ ਦੀ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਉਨ੍ਹਾਂ ਦੇ ਸੰਵਾਦਾਂ ਅਤੇ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਪੂਰੇ ਪ੍ਰੋਗਰਾਮ ਦੌਰਾਨ ਦਰਸ਼ਕਾਂ ਵਲੋਂ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਪੰਡਾਲ ਗੂੰਜਦਾ ਰਿਹਾ ਅਤੇ ਮਾਹੌਲ ਭਗਤੀਮਈ ਬਣਿਆ ਰਿਹਾ। ਸਨਾਤਨ ਸੇਵਾ ਸੰਮਤੀ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਆਸ਼ੂਤੋਸ਼ ਰਾਣਾ ਅਤੇ ‘ਹਮਾਰੇ ਰਾਮ’ ਦੀ ਸਮੁੱਚੀ ਟੀਮ ਦਾ ਫ਼ਿਰੋਜ਼ਪੁਰ ਵਿਚ ਸ਼ਾਨਦਾਰ ਪੇਸ਼ਕਾਰੀ ਲਈ ਧੰਨਵਾਦ ਕੀਤਾ।ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਨਾਟਕ ਦੇਖਣ ਲਈ ਪਹੁੰਚੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਧਰਨੇ ’ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਮੁੱਦਕੀ ਤੋਂ ਰਵਾਨਾ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਦਾ ਜੋਸ਼ ਵਧਾਉਣ ਫ਼ਿਰੋਜ਼ਪੁਰ ਪਹੁੰਚੀ ਟਾਰਚ ਰੈਲੀ ਵੱਖ-ਵੱਖ ਥਾਵਾਂ ’ਤੇ ਖਿਡਾਰ...
Ad Position 24