31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਯੂਥ ਸਪੋਰਟਸ ਕਲੱਬ ਪੱਧਰੀ ਦੇ ਅਹੁਦੇਦਾਰ ਸੰਤ ਬਾਬਾ ਸ਼ਿੰਦਰ ਸਿੰਘ ਸਭਰਾ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਨੂੰ ਸਨਮਾਨਿਤ ਕਰਦੇ ਹੋਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਯੂਥ ਸਪੋਰਟਸ ਕਲੱਬ ਵਲੋਂ ਕਰਵਾਏ ਕਬੱਡੀ ਕੱਪ ’ਚ ਭਾਈ ਲੱਧੂ ਦੀ ਟੀਮ ਜੇਤੂ ਅਤੇ ਜੋਗੇ ਵਾਲਾ ਉਪ ਜੇਤੂ

ਮੱਖੂ,31 ਅਗਸਤ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਪਿੰਡ ਪੱਧਰੀ ਵਿਖੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਯੂਥ ਸਪੋਰਟਸ ਕਲੱਬ ਦੇ ਨੌਜਵਾਨਾਂ ਵਲੋਂ ਛੇਵਾਂ ਕਬੱਡੀ ਕੱਪ ਚਾਰ ਨਾਮੀ ਕਬੱਡੀ ਟੀਮਾਂ ਵਿਚ ਕਰਵਾਇਆ ਗਿਆ। ਕਬੱਡੀ ਦੇ ਮੈਚਾਂ ਦੀ ਸ਼ੁਰੂਆਤ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਦੀ ਹਾਜ਼ਰੀ ਵਿਚ ਕੀਤੀ ਗਈ ਅਤੇ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਕਲੱਬ ਦੇ ਨੌਜਵਾਨਾਂ ਵਲੋਂ ਸਨਮਾਨਿਤ ਕੀਤਾ ਗਿਆ।

Ad Position 21
No active advertisement
ਜੇਤੂ ਟੀਮ ਨੂੰ ਛੇਵੇਂ ਕਬੱਡੀ ਕੱਪ ਨਾਲ ਸਨਮਾਨਿਤ ਕਰਦੇ ਹੋਏ। ਤਸਵੀਰਾਂ-ਕੁਲਵਿੰਦਰ ਸਿੰਘ 01-09-2026
ਮੱਖੂ,31 ਅਗਸਤ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਪਿੰਡ ਪੱਧਰੀ ਵਿਖੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਯੂਥ ਸਪੋਰਟਸ ਕਲੱਬ ਦੇ ਨੌਜਵਾਨਾਂ ਵਲੋਂ ਛੇਵਾਂ ਕਬੱਡੀ ਕੱਪ ਚਾਰ ਨਾਮੀ ਕਬੱਡੀ ਟੀਮਾਂ ਵਿਚ ਕਰਵਾਇਆ ਗਿਆ। ਕਬੱਡੀ ਦੇ ਮੈਚਾਂ ਦੀ ਸ਼ੁਰੂਆਤ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਦੀ ਹਾਜ਼ਰੀ ਵਿਚ ਕੀਤੀ ਗਈ ਅਤੇ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਕਲੱਬ ਦੇ ਨੌਜਵਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਜਿਸ ਦੌਰਾਨ ਫਾਈਨਲ ਵਿਚ ਪਹੁੰਚੀਆਂ ਟੀਮਾਂ ਚ ਜੋਗੇਵਾਲਾ ਅਤੇ ਭਾਈ ਲੱਧੂ ਦੀ ਟੀਮ ਵਿਚ ਸਖਤ ਮੁਕਾਬਲਾ ਹੋਇਆ ਅਤੇ ਡੇਢ ਅੰਕ ਦੇ ਫਰਕ ਨਾਲ ਭਾਈ ਲੱਧੂ ਦੀ ਟੀਮ ਨੇ ਕਬੱਡੀ ਕੱਪ ਜਿੱਤਿਆ ਅਤੇ ਜੋਗੇਵਾਲਾ ਦੀ ਟੀਮ ਉਪ ਜੇਤੂ ਰਹੀ। ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ਭਾਈ ਲੱਧੂ ਨੂੰ 75 ਹਜ਼ਾਰ ਰੁਪਏ ਅਤੇ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ ਅਤੇ ਜੋਗੇ ਵਾਲਾ ਦੀ ਟੀਮ ਨੂੰ 55 ਹਜ਼ਾਰ ਦਾ ਦੂਸਰਾ ਨਾਮ ਦਿੱਤਾ ਗਿਆ। ਪਹਿਲੇ ਇਨਾਮ ਦੀ ਰਾਸ਼ੀ ਸਵਰਗਵਾਸੀ ਅਜੀਤ ਸਿੰਘ ਦੇ ਪਰਿਵਾਰ ਅਤੇ ਦੂਸਰੇ ਇਨਾਮ ਦੀ ਰਾਸ਼ੀ ਧਰਮ ਸਿੰਘ ਯੂਕੇ ਦੇ ਪਰਿਵਾਰ ਵਲੋਂ ਦਿੱਤੀ ਗਈ। ਚਾਰ ਵਧੀਆ ਖੇਡ ਦਾ ਪ੍ਰਗਟਾਵਾ ਕਰਨ ਵਾਲੇ ਜਾਫੀ ਅਤੇ ਰੇਡਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਯੂਥ ਅਤੇ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਇਸ ਛੇਵੇਂ ਕਬੱਡੀ ਕੱਪ ਵਿਚ ਅਹਿਮ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਛੇਵੇਂ ਕਬੱਡੀ ਕੱਪ ਨੂੰ ਸਫਲ ਬਣਾਉਣ ਵਿਚ ਸ੍ਰੀ ਭੁਪੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਯੂਥ ਅਤੇ ਸਪੋਰਟਸ ਕਲੱਬ ਦੇ ਅਹੁਦੇਦਾਰ ਸਰਪੰਚ ਗੁਰਦਿੱਤ ਸਿੰਘ ਪੱਧਰੀ, ਨੰਬਰਦਾਰ ਕੁਲਦੀਪ ਸਿੰਘ ਢਿੱਲੋ ਬਾਹਰਵਾਲੀ,ਸੁਖਜਿੰਦਰ ਸਿੰਘ ਔਲਖ, ਸਾਬਕਾ ਸਰਪੰਚ ਕਾਰਜ ਸਿੰਘ ਢਿੱਲੋ, ਬਲਜਿੰਦਰ ਸਿੰਘ ਭੁੱਲਰ ਸਰਪੰਚ ਵੱਟੂ ਭੱਟੀ,ਮਨਜੀਤ ਸਿੰਘ ਦੀਨੇ ਕੇ ਸਰਪੰਚ, ਧਰਮ ਸਿੰਘ ਯੂਕੇ,ਸੁਰਿੰਦਰ ਸਿੰਘ ਫੌਜੀ,ਡਾਕਟਰ ਦਲਜੀਤ ਸਿੰਘ ਸਭਰਾ,ਸਰਪੰਚ ਗੁਰਮੀਤ ਸਿੰਘ ਨਿਜ਼ਾਮਦੀਨ ਵਾਲਾ,ਮਨਪ੍ਰੀਤ ਸਿੰਘ ਢਿੱਲੋ,ਨਿਸ਼ਾਨ ਸਿੰਘ ਢਿੱਲੋ,ਹਰਜਿੰਦਰ ਸਿੰਘ ਢਿੱਲੋ, ਹਰਪ੍ਰੀਤ ਸਿੰਘ ਢਿੱਲੋ,ਬਲਵਿੰਦਰ ਸਿੰਘ ਕੈਨੇਡਾ,ਸ਼ਵਰਣ ਸਿੰਘ,ਅਮਨਦੀਪ ਸਿੰਘ,ਗੁਰਮੇਲ ਸਿੰਘ ਫੌਜੀ, ਹਰਮਨਦੀਪ ਸਿੰਘ ਸਰਹਾਲੀ, ਜਸਕਰਨ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀਆਂ ਦਾ ਅਹਿਮ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ’ਚ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਲਾਇਬੇ੍ਰੀਅਨ ਤੇਜਪਾਲ ਵਰਮਾ ਨੂੰ ਭਾਵਪੂਰਨ ਵਿਦਾਇਗੀ
Ad Position 24