31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਤਲਵੰਡੀ ਭਾਈ ’ਚ ਨਗਰ ਕੌਂਸਲ 10 ਦਿਨਾਂ ਸਫ਼ਾਈ ਮਹਾਂ ਅਭਿਆਨ ਆਰੰਭ ਵਿਧਾਇਕ ਦਹੀਯਾ ਤੇ ਪ੍ਰਧਾਨ ਕਰਨ ਗਿੱਲ ਨੇ ਹੱਥੀਂ ਸਫ਼ਾਈ ਕਰਕੇ ਕਰਵਾਈ ਸ਼ੁਰੂਆਤ

ਤਲਵੰਡੀ ਭਾਈ, 31 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਮੁਹਿੰਮ ਤਹਿਤ ਨਗਰ ਕੌਂਸਲ ਤਲਵੰਡੀ ਭਾਈ ਵਲੋਂ 10 ਦਿਨਾਂ ਸਫ਼ਾਈ ਮਹਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਫ਼ਿਰੋਜਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਜੋਤ ਸਿੰਘ ਗਿੱਲ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 01-09-2026
ਤਲਵੰਡੀ ਭਾਈ, 31 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਮੁਹਿੰਮ ਤਹਿਤ ਨਗਰ ਕੌਂਸਲ ਤਲਵੰਡੀ ਭਾਈ ਵਲੋਂ 10 ਦਿਨਾਂ ਸਫ਼ਾਈ ਮਹਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਫ਼ਿਰੋਜਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਜੋਤ ਸਿੰਘ ਗਿੱਲ ਕੀਤੀ ਗਈ। ਇਸ ਮੌਕੇ ’ਤੇ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਸ਼ਨੀ ਮੰਦਿਰ ਵਾਲੀ ਗਲੀ, ਸਟੇਟ ਬੈਂਕ ਵਾਲੀ ਗਲੀ, ਮੇਨ ਬਾਜ਼ਾਰ ਸਮੇਤ ਵੱਖ-ਵੱਖ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾਈ ਗਈ। ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਅਤੇ ਪ੍ਰਧਾਨ ਕਰਨਜੋਤ ਸਿੰਘ ਗਿੱਲ ਵਲੋਂ ਸ਼ਹਿਰ ਵਾਸੀਆਂ ਨੂੰ ਇਸ ਮਹਾ ਅਭਿਆਨ ਨਾਲ ਜੁੜਨ ਦੀ ਅਪੀਲ ਕਰਦਿਆਂ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਵੈਸਟ ਪਿੱਕਰਾਂ ਨੂੰ ਦੇਣ ਅਤੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਿਰਫ਼ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਾਈ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਭਜਨ ਸਿੰਘ ਸਿਆਣ, ਡਾ.ਓਮ ਪ੍ਰਕਾਸ਼ ਸੇਠੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਲਸ਼ਨ ਮਹਿਰਾਣਾ, ਦੀਪ ਕਮਲਜੋਤ ਸਿੰਘ, ਕਿੰਦੀ ਬਰਾੜ, ਪਾਸਟਰ ਸੁਨੀਲ ਕੁਮਾਰ, ਜਗਦੀਸ਼ ਰਾਏ ਗਰਗ ਕਾਰਜ ਸਾਧਕ ਅਫ਼ਸਰ, ਇੰਸਪੈਕਟਰ ਮੋਤੀ ਲਾਲ ਮੋਹਿਤ, ਪ੍ਰੋਗਰਾਮ ਕੋਆਰਡੀਨੇਟਰ ਬਲਰਾਜ ਸਿੰਘ, ਸੈਨੇਟਰੀ ਕਲਰਕ ਸੁਰੇਸ਼ ਕੁਮਾਰ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਮੇਸ਼ਾ, ਸੰਦੀਪ ਕੁਮਾਰ, ਜਸਵੀਰ ਸਿੰਘ, ਪ੍ਰਵੀਨ ਕੁਮਾਰ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ , ਜੁਗਰਾਜ ਸਿੰਘ, ਧਰਮਿੰਦਰ ਸਿੰਘ, ਰਜਿੰਦਰ ਸਿੰਘ, ਫ਼ੌਜੀ ਗੁਰਵਿੰਦਰ ਸਿੰਘ, ਪੋਸਕੋ ਸੁਪਰਵਾਈਜ਼ਰ ਅਤੇ ਮੋਟੀਵੇਟਰ ਰਮਨਦੀਪ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਤੇ ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਜਾਰੀ ਆਗੂਆਂ ਵਲੋਂ ਜਾਇਜ਼ ਮੰਗਾਂ... ਅਗਲੀ ਖ਼ਬਰ ਕਿਸਾਨਾਂ ਦੇ ਚੰਡੀਗੜ੍ਹ ਧਰਨੇ ਲਈ ਭਾਕਿਯੂ (ਕਾਦੀਆਂ) ਦਾ ਜਥਾ ਰਵਾਨਾ
Ad Position 24