02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਜਿਸਟਰੀ ਕਰਵਾਉਣ ਲਈ ਮੰਗੀ ਗਈ 15 ਹਜ਼ਾਰ ਰਿਸ਼ਵਤ ਨਾ ਦੇਣ ’ਤੇ ਤਹਿਸੀਲਦਾਰ ਅਤੇ ਰੀਡਰ ’ਤੇ ਜ਼ਲੀਲ ਕਰਨ ਦਾ ਦੋਸ਼

ਜ਼ੀਰਾ,1 ਸਤੰਬਰ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੇ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਅਤੇ ਉਸਦੇ ਰੀਡਰ ਵਲੋਂ ਮੰਗੀ ਗਈ 15 ਹਜਾਰ ਰੁਪਏ ਰਿਸ਼ਵਤ ਨਾ ਦੇਣ ਤੇ ਉਨਾਂ ਵਲੋਂ ਜਲੀਲ ਕਰਨ ਦਾ ਦੋਸ਼ ਲਗਾਇਆ ਹੈ। ਰਾਜੀਵ ਕੁਮਾਰ ਜੈਨ ਪੁੱਤਰ ਪਦਮ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਨੇ ਚੀਫ ਡਾਇਰੈਕਟਰ ਵਿਜੀਲੈਂਸ ਪੰਜਾਬ ਸਮੇਤ 10 ਦੇ ਕਰੀਬ ਉੱਚ ਅਧਿਕਾਰੀਆਂ ਨੂੰ ਭੇਜੇ ਰਜਿਸਟਰਡ ਸ਼ਿਕਾਇਤ ਪੱਤਰਾਂ ਵਿਚ ਦੋਸ਼ ਲਗਾਇਆ ਹੈ ਕਿ ਉਹ 31 ਜੁਲਾਈ 2026 ਨੂੰ ਵਿਨੋਦ ਕੁਮਾਰ ਤਹਿਸੀਲਦਾਰ ਦਫਤਰ ਜ਼ੀਰਾ ਵਿਖੇ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜ਼ੀਰਾ ਨਾਲ ਗਿਆ ਸੀ, ਪਰ ਤਹਿਸੀਲਦਾਰ ਜ਼ੀਰਾ ਦੇ ਰੀਡਰ ਅਨਮੋਲ ਵਲੋ ਉਸ ਤੋਂ ਰਜਿਸਟਰੀ ਕਰਵਾਉਣ ਦੇ ਬਦਲੇ 15000 ਰੁਪਏ ਦੀ ਮੰਗ ਕੀਤੀ ਗਈ।

Ad Position 21
repet_subhas-goyals [Copy P29]
ਉਚ ਅਧਿਕਾਰੀਆਂ ਨੂੰ ਭੇਜੇ ਹੋਏ ਰਜਿਸਟਰਡ ਸ਼ਿਕਾਇਤ ਪੱਤਰ ਦੀ ਨਕਲ ਵਿਖਾਉਂਦੇ ਹੋਏ ਰਾਜੀਵ ਕੁਮਾਰ ਜੈਨ। ਤਸਵੀਰ-ਰਜਨੀਸ਼ ਕਥੂਰੀਆ 02-09-2026
ਜ਼ੀਰਾ,1 ਸਤੰਬਰ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੇ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਅਤੇ ਉਸਦੇ ਰੀਡਰ ਵਲੋਂ ਮੰਗੀ ਗਈ 15 ਹਜਾਰ ਰੁਪਏ ਰਿਸ਼ਵਤ ਨਾ ਦੇਣ ਤੇ ਉਨਾਂ ਵਲੋਂ ਜਲੀਲ ਕਰਨ ਦਾ ਦੋਸ਼ ਲਗਾਇਆ ਹੈ। ਰਾਜੀਵ ਕੁਮਾਰ ਜੈਨ ਪੁੱਤਰ ਪਦਮ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਨੇ ਚੀਫ ਡਾਇਰੈਕਟਰ ਵਿਜੀਲੈਂਸ ਪੰਜਾਬ ਸਮੇਤ 10 ਦੇ ਕਰੀਬ ਉੱਚ ਅਧਿਕਾਰੀਆਂ ਨੂੰ ਭੇਜੇ ਰਜਿਸਟਰਡ ਸ਼ਿਕਾਇਤ ਪੱਤਰਾਂ ਵਿਚ ਦੋਸ਼ ਲਗਾਇਆ ਹੈ ਕਿ ਉਹ 31 ਜੁਲਾਈ 2026 ਨੂੰ ਵਿਨੋਦ ਕੁਮਾਰ ਤਹਿਸੀਲਦਾਰ ਦਫਤਰ ਜ਼ੀਰਾ ਵਿਖੇ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜ਼ੀਰਾ ਨਾਲ ਗਿਆ ਸੀ, ਪਰ ਤਹਿਸੀਲਦਾਰ ਜ਼ੀਰਾ ਦੇ ਰੀਡਰ ਅਨਮੋਲ ਵਲੋ ਉਸ ਤੋਂ ਰਜਿਸਟਰੀ ਕਰਵਾਉਣ ਦੇ ਬਦਲੇ 15000 ਰੁਪਏ ਦੀ ਮੰਗ ਕੀਤੀ ਗਈ। ਜਦੋਂ ਉਸ ਨੇ ਰੀਡਰ ਅਨਮੋਲ ਨੂੰ ਕਿਹਾ ਕਿ ਉਸ ਦੀ ਰਜਿਸਟਰੀ ਬਿਲਕੁਲ ਸਹੀ ਹੈ ਅਤੇ ਉਹ ਰਿਸ਼ਵਤ ਨਹੀਂ ਦੇਵੇਗਾ ਤਾਂ ਰੀਡਰ ਅਨਮੋਲ ਨੇ ਉਸ ਦੀ ਫਾਈਲ ਤਹਿਸੀਲਦਾਰ ਵਿਨੋਦ ਕੁਮਾਰ ਦੇ ਅੱਗੇ ਰੱਖ ਦਿੱਤੀ ਅਤੇ ਤਹਿਸੀਲਦਾਰ ਦੇ ਕੰਨ ਵਿਚ ਕੁਝ ਕਿਹਾ ਜਿਸ ਤੋਂ ਬਾਅਦ ਤਹਿਸੀਲਦਾਰ ਵਿਨੋਦ ਕੁਮਾਰ ਦਾ ਉਸ ਦੇ ਪ੍ਰਤੀ ਵਤੀਰਾ ਹੀ ਬਦਲ ਗਿਆ। ਜੋ ਕਿ ਉਸ ਨੂੰ ਕਹਿਣ ਲੱਗੇ ਕਿ ਤੇਰੇ ਕਾਗਜ ਸਹੀ ਨਹੀ ਅਤੇ ਦੁਬਾਰਾ ਹਲਫੀਆ ਬਿਆਨ / ਘੋਸ਼ਣਾ ਪੱਤਰ ਲਿਖਵਾ ਕੇ ਲਿਆ ਨਹੀਂ ਤਾਂ ਉਸ ਦੇ ਰੀਡਰ ਦੀ ਗੱਲ ਮੰਨ ਲੈ। ਰਾਜੀਵ ਜੈਨ ਨੇ ਸ਼ਿਕਾਇਤ ਵਿਚ ਅੱਗੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਨੂੰ ਬੇਨਤੀ ਕੀਤੀ ਕਿ ਤੁਹਾਡਾ ਰੀਡਰ ਅਨਮੋਲ ਰਿਸ਼ਵਤ ਮੰਗ ਰਿਹਾ ਹੈ ਤਾਂ ਇਹਨਾਂ ਦੋਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਉਲਟਾ ਮੈਨੂੰ ਬੇਇਜਤ ਕਰਕੇ ਦਫਤਰ ਵਿਚੋਂ ਨਿਕਲ ਜਾਣ ਲਈ ਕਿਹਾ। ਰਾਜੀਵ ਕੁਮਾਰ ਜੈਨ ਨੇ ਦੱਸਿਆ ਕਿ ਇਹ ਸਾਰੀ ਘਟਨਾ ਦਫਤਰ ਵਿਚ ਲੱਗੇ ਸੀ. ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੋਵੇਗੀ। ਜਿਸ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਅਤੇ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਅਤੇ ਉਸ ਦੇ ਰੀਡਰ ਅਨਮੋਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਜੀਵ ਕੁਮਾਰ ਜੈਨ ਨੇ ਦੋਸ਼ ਲਗਾਇਆ ਕਿ ਤਹਿਸੀਲਦਾਰ ਦਫਤਰ ਜ਼ੀਰਾ ਵਿਖੇ ਰਜਿਸਟਰੀ ਕਰਵਾਉਣ ਦੇ ਲਈ ਰਿਸ਼ਵਤ ਦੇ ਰੇਟ ਤੈਅ ਕੀਤੇ ਹੋਏ ਹਨ। ਜੋ ਵਿਅਕਤੀ ਆਪਣੀ ਰਜਿਸਟਰੀ ਕਰਵਾਉਣ ਲਈ ਰਿਸ਼ਵਤ ਦੇ ਦਿੰਦਾ ਹੈ ਉਸ ਦੀ ਰਜਿਸਟਰੀ ਕਰ ਦਿੱਤੀ ਜਾਂਦੀ ਹੈ ਅਤੇ ਜੋ ਨਹੀਂ ਦਿੰਦਾ ਉਸ ਦੇ ਕਾਗਜ਼ਾਂ ਵਿਚ ਨੁਕਸ ਕੱਢ ਕੇ ਉਸ ਨੂੰ ਖੱਜਲ ਖੁਆਰ ਅਤੇ ਜਲੀਲ ਕੀਤਾ ਜਾਂਦਾ ਹੈ। ਉਸ ਨੇ ਉੱਚ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਹੈ ਕਿ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਨੇ ਕਥਿਤ ਤੌਰ ’ਤੇ ਹੁਣ ਤੱਕ ਕਰੋੜਾਂ ਰੁਪਏ ਰਿਸ਼ਵਤ ਦੇ ਰੂਪ ਵਿੱਚ ਇਕੱਠੇ ਕਰਕੇ ਸਮੁੱਚੇ ਪੰਜਾਬ ਵਿਚ ਆਪਣੀ ਨਾਮੀ/ਬੇਨਾਮੀ ਜਾਇਦਾਦ ਬਣਾਈ ਹੈ ਜਿਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਇਸ ਸੰਬੰਧ ਵਿਚ ਜਦੋਂ ਤਹਿਸੀਲਦਾਰ ਵਿਨੋਦ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਰਾਜੀਵ ਕੁਮਾਰ ਜੈਨ ਪਾਸੋਂ ਕਿਸੇ ਤਰ੍ਹਾਂ ਦੀ ਰਿਸ਼ਵਤ ਦੀ ਮੰਗ ਨਹੀਂ ਕੀਤੀ ਗਈ। ਉਹਨਾਂ ਨੂੰ ਕੇਵਲ ਨੂੰ ਇਕ ਘੋਸ਼ਣਾ ਪੱਤਰ ਲਿਆਉਣ ਲਈ ਕਿਹਾ ਸੀ। ਇਸ ਸਬੰਧ ਵਿਚ ਕੋਸ਼ਿਸ਼ ਕਰਨ ਦੇ ਬਾਵਜੂਦ ਤਹਿਸੀਲ ਦਫਤਰ ਜ਼ੀਰਾ ਦੇ ਰਜਿਸਟਰੀ ਕਲਰਕ ਅਨਮੋਲ ਨਾਲ ਸੰਪਰਕ ਸੰਭਵ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਦੇ 4 ਮੁਲਜ਼ਮ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਵਲ ਡਿਫੈਂਸ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24