01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ੇਰਾ ਭਾਵੜਾ ਦੀ ਅਗਵਾਈ ਹੇਠ ਚੇਅਰਮੈਨ ਉੱਗੋਕੇ ਨੂੰ ਵਧਾਈ ਦੇਣ ਪੁੱਜੇ ‘ਆਪ’ ਆਗੂ ਅਤੇ ਸਰਪੰਚ

ਫ਼ਿਰੋਜ਼ਪੁਰ, 1 ਸਤੰਬਰ (ਕੁਲਬੀਰ ਸਿੰਘ ਸੋਢੀ)- ਹਲਕਾ ਦਿਹਾਤੀ ਦੇ ਕਸਬਾ ਮਮਦੋਟ ਦੀ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਉੱਗੋਕੇ ਨੂੰ ਵਧਾਈ ਦੇਣ ਲਈ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਆਪਣੇ ਸਾਥੀਆਂ ਨਾਲ ਪਹੁੰਚੇ । ਜਿਨ੍ਹਾਂ ’ਚ ਮਮਦੋਟ ਦੇ ਆਗੂਆਂ, ਬਲਾਕ ਸੰਮਤੀ ਮੈਂਬਰ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਿਰੋਜ਼ਪੁਰ, 1 ਸਤੰਬਰ (ਕੁਲਬੀਰ ਸਿੰਘ ਸੋਢੀ)- ਹਲਕਾ ਦਿਹਾਤੀ ਦੇ ਕਸਬਾ ਮਮਦੋਟ ਦੀ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਉੱਗੋਕੇ ਨੂੰ ਵਧਾਈ ਦੇਣ ਲਈ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਆਪਣੇ ਸਾਥੀਆਂ ਨਾਲ ਪਹੁੰਚੇ । ਜਿਨ੍ਹਾਂ ’ਚ ਮਮਦੋਟ ਦੇ ਆਗੂਆਂ, ਬਲਾਕ ਸੰਮਤੀ ਮੈਂਬਰ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ । ਬਲਾਕ ਪ੍ਰਧਾਨ ਸ਼ੇਰਾ ਭਾਵੜਾ ਦੀ ਅਗਵਾਈ ਹੇਠ ਪਹੁੰਚੇ ਪਾਰਟੀ ਆਗੂਆਂ ਅਤੇ ਸਰਪੰਚਾਂ ਨੇ ਚੇਅਰਮੈਨ ਸੁਖਦੀਪ ਸਿੰਘ ਉੱਗੋਕੇ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟ ਕੀਤੀ ਕਿ ਉਹ ਮਾਰਕੀਟ ਕਮੇਟੀ ਮਮਦੋਟ ਦੇ ਕੰਮਕਾਜ ਨੂੰ ਪਾਰਦਰਸ਼ੀ ਢੰਗ ਨਾਲ ਅੱਗੇ ਲਿਜਾਣਗੇ। ਉਨ੍ਹਾਂ ਕਿਹਾ ਕਿ ਮਮਦੋਟ ਹਲਕੇ ਦੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਆਗੂ ਅਤੇ ਸਰਪੰਚ ਮਿਲ ਕੇ ਕੰਮ ਕਰ ਰਹੇ ਹਨ। ਇਸ ਦੌਰਾਨ ਚੇਅਰਮੈਨ ਸੁਖਦੀਪ ਸਿੰਘ ਉੱਗੋਕੇ ਨੇ ਸਾਰੇ ਆਗੂਆਂ ਅਤੇ ਸਰਪੰਚਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਬਲਾਕ ਸੰਮਤੀ ਮੈਂਬਰ ਰੰਗਾ ਸਿੰਘ ਭੁੱਲਰ, ਨਸ਼ਾ ਮੁਕਤੀ ਮੋਰਚਾ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਮੱਲੂ ਵਾਲਾ, ਸਰਪੰਚ ਅਨਾਰ ਸਿੰਘ, ਸਰਪੰਚ ਧਰਮਿੰਦਰ ਸਿੰਘ ਕਾਲਾ ਟਿੱਬਾ, ਸਰਪੰਚ ਤੇਜਿੰਦਰ ਸਿੰਘ ਸੈਦੇ ਕੇ ਰੁਹੇਲਾ, ਸਰਪੰਚ ਹੈਪੀ ਬੂਟੇ ਵਾਲਾ, ਸਰਪੰਚ ਰਸ਼ਪਾਲ ਸਿੰਘ ਬਸਤੀ ਨੱਥੇ ਸ਼ਾਹ, ਸਰਪੰਚ ਮੱਸਾ ਸਿੰਘ, ਸਰਪੰਚ ਨਾਰਾਇਣ ਮਹਿਲ ਸਿੰਘ ਵਾਲਾ, ਸਰਪੰਚ ਮਨਜਿੰਦਰ ਸਿੰਘ ਵਰਿਆਮ ਵਾਲਾ, ਸਰਪੰਚ ਬਲਵੰਤ ਸਿੰਘ ਸਿਆਲ, ਸਰਪੰਚ ਗੁਰਵਿੰਦਰ ਸਿੰਘ ਵਾਹਗੇ ਵਾਲਾ, ਸਰਪੰਚ ਸੁਖਦੇਵ ਸਿੰਘ ਬੇਗੂ ਮਾਹੂ, ਸਰਪੰਚ ਤਾਰਾ ਸਿੰਘ ਬਾਲੇ ਵਾਲਾ, ਸਰਪੰਚ ਮਨੀ ਨਿਊ ਗਾਮੇ ਵਾਲਾ ਅਤੇ ਸਰਪੰਚ ਧੰਨਾ ਮੱਲੂ ਵਾਲਾ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਤ ਨਾਲ ਭਰੀ ਟਰੈਕਟਰ ਟਰਾਲੀ ਕਾਬੂ, ਇਕ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਸਰਪੰਚ ਭੁੱਲਰ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ’ਤੇ ਡਾ.ਮਲਕੀਤ ਥਿੰਦ ਨੇ ਦਿੱਤੀ ਵਧਾਈ
Ad Position 24