01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੁਖਦੀਪ ਸਿੰਘ ਖੋਸਾ ਸਰਕਲ ਚੰਦੜ ਦੇ ਯੂਥ ਵਿੰਗ ਪ੍ਰਧਾਨ ਨਿਯੁਕਤ

ਮੁੱਦਕੀ, 1 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਹਲਕੇ ਵਿਚ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਪਾਰਟੀ ਪ੍ਰਤੀ ਵਫ਼ਾਦਾਰੀ, ਲੰਮੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਹਾਈਕਮਾਂਡ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਰਹਿਨੁਮਾਈ ਹੇਠ ਦੋ ਮਿਹਨਤੀ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

Ad Position 21
repet_subhas-goyals [Copy P29]
ਸਰਕਲ ਚੰਦੜ੍ਹ ਦੇ ਨਵੇਂ ਬਣੇ ਪ੍ਰਧਾਨ ਸੁਖਦੀਪ ਸਿੰਘ ਖੋਸਾ ਨੂੰ ਸਿਰੋਪਾਓ ਭੇਟ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਹਾਜ਼ਰ ਹੋਰ ਅਕਾਲੀ ਆਗੂ। ਤਸਵੀਰ-ਭਾਰਤ ਭੂਸ਼ਨ ਅਗਰਵਾਲ 02-09-2026
ਮੁੱਦਕੀ, 1 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਹਲਕੇ ਵਿਚ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਪਾਰਟੀ ਪ੍ਰਤੀ ਵਫ਼ਾਦਾਰੀ, ਲੰਮੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਹਾਈਕਮਾਂਡ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਰਹਿਨੁਮਾਈ ਹੇਠ ਦੋ ਮਿਹਨਤੀ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕਰਦਿਆਂ ਜੋਗਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਸੁਖਦੀਪ ਸਿੰਘ ਖੋਸਾ ਅਤੇ ਪ੍ਰਗਟ ਸਿੰਘ ਖੋਸਾ ਦੇ ਪਾਰਟੀ ਪ੍ਰਤੀ ਲੰਮੇ ਤਜਰਬੇ ਅਤੇ ਯੂਥ ਵਰਕਰਾਂ ਵਿਚ ਚੰਗੀ ਪਕੜ ਨੂੰ ਦੇਖਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਚੰਦੜ੍ਹ ਦੇ ਯੂਥ ਵਿੰਗ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਨਵ-ਨਿਯੁਕਤ ਆਗੂਆਂ ਪ੍ਰਧਾਨ ਸੁਖਦੀਪ ਸਿੰਘ ਖੋਸਾ ਅਤੇ ਮੀਤ ਪ੍ਰਧਾਨ ਪ੍ਰਗਟ ਸਿੰਘ ਖੋਸਾ ਨੇ ਪਾਰਟੀ ਹਾਈਕਮਾਂਡ, ਸੀਨੀਅਰ ਲੀਡਰਸ਼ਿਪ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਜੋ ਮਾਣ-ਸਤਿਕਾਰ ਅਤੇ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ’ਤੇ ਪੂਰੀ ਇਮਾਨਦਾਰੀ ਨਾਲ ਖਰੇ ਉੱਤਰਨਗੇ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ, ਸੰਗਠਨ ਦੀ ਮਜ਼ਬੂਤੀ ਅਤੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਨਿਯੁਕਤੀ ’ਤੇ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਬੱਬੂ ਯੂਥ ਅਕਾਲੀ ਆਗੂ, ਸਰਕਲ ਪ੍ਰਧਾਨ ਨਿਮਰਤ ਸਿੰਘ ਭੁੱਚੋ ਕਾ, ਸਤਵਿੰਦਰ ਸਿੰਘ ਬਿੰਦਰ, ਜੋਗਿੰਦਰ ਸਿੰਘ ਐਮ.ਸੀ. ਭੁੱਚੋ ਕਾ, ਮਹਾਂਬੀਰ ਸਿੰਘ ਭੁੱਚੋ ਕਾ ਸਾਬਕਾ ਸਰਪੰਚ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਤੂੰਬੜ ਭੰਨ, ਅਮਰੀਕ ਸਿੰਘ ਬੇਦੀ, ਵੀਰ ਸਿੰਘ ਲੋਹਾਮ, ਕੁਲਦੀਪ ਸਿੰਘ ਮੱਲ੍ਹੀ ਲੋਹਾਮ, ਸਤਵੀਰ ਸਿੰਘ ਮਿਰਜ਼ੇ ਕੇ, ਸੁਰਿੰਦਰ ਕੁਮਾਰ ਚਾਵਲਾ ਪੈਟਰੋਲ ਪੰਪ ਵਾਲੇ, ਫਕੀਰ ਚੰਦ ਅਗਰਵਾਲ, ਕੁਲਦੀਪ ਸਿੰਘ ਬਰਾੜ, ਦਵਿੰਦਰ ਕੁਮਾਰ ਪਿੰਕਾ, ਵੀਰ ਸਿੰਘ ਸਾਬਕਾ ਸਰਪੰਚ ਪਿੰਡ ਫਿੱਡੇ, ਹਰਜਿੰਦਰ ਸਿੰਘ ਖੋਸਾ, ਜਗਪਾਲ ਸਿੰਘ ਖੋਸਾ, ਫਤਿਹ ਸਿੰਘ ਖੋਸਾ, ਗੁਰਜੀਤ ਸਿੰਘ ਗੀਤੂ, ਨਿਰਮਲਜੀਤ ਸਿੰਘ, ਜੋਗਿੰਦਰ ਸਿੰਘ ਸੰਘਾ, ਜੋਗਿੰਦਰ ਸ ਿੰਘ ਪਿੰਡ ਵਾਲਾ ਸਰਪੰਚ, ਸੂਬੇਦਾਰ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਧੰਮੂ, ਬਲਦੇਵ ਸਿੰਘ ਚੰਦੜ, ਜਤਿੰਦਰ ਸਿੰਘ ਘਾਲੀ, ਮਹਿੰਦਰ ਸਿੰਘ ਮੁੱਦਕੀ, ਜਗਸੀਰ ਸਿੰਘ ਸਿੱਧੂ ਸੀ.ਓ., ਗੁਰਲਾਭ ਸਿੰਘ ਤੂੰਬੜ ਭੰਨ, ਸੁਖਦੇਵ ਸਿੰਘ ਫਿੱਡੇ, ਬਲਰਾਜ ਸਿੰਘ ਰਾਜਾ ਕੋਟਲਾ, ਰੁਲਦੂ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ ਆਦਿ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿ ਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਕਰਵਾਈ ਮੈਰਾਥਨ ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ‘ਟੈਲੇਂਟ ਹੰਟ’ ਦੌਰਾਨ ਵਿਦਿਆਰਥਣਾਂ ਨੇ ਦਿਖਾਈ ਪ੍ਰਤਿਭਾ
Ad Position 24