ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੇ ਛੇਵੇਂ ਦਿਨ ਮੱਖੂ ਗੇਟ ਲਿੰਕ ਸੜਕ ਦੀ ਕਰਵਾਈ ਗਈ ਸਫ਼ਾਈ
ਫ਼ਿਰੋਜ਼ਪੁਰ, 4 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਲਗਾਤਾਰ ਇਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬਣਾਏ ਗਏ ਸ਼ਡਿਊਲ ਅਨੁਸਾਰ ਰੋਜ਼ਾਨਾ ਇਕ ਏਰੀਏ ਦੀ ਚੋਣ ਕਰਨ ਉਪਰੰਤ ਉਸ ਏਰੀਏ ਨੂੰ ਮੁਕੰਮਲ ਰੂਪ ਵਿਚ ਸਾਫ਼ ਕਰਵਾਇਆ ਜਾਂਦਾ ਹੈ।
ਫ਼ਿਰੋਜ਼ਪੁਰ, 4 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ.ਅਮਨਦੀਪ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਲਗਾਤਾਰ ਇਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬਣਾਏ ਗਏ ਸ਼ਡਿਊਲ ਅਨੁਸਾਰ ਰੋਜ਼ਾਨਾ ਇਕ ਏਰੀਏ ਦੀ ਚੋਣ ਕਰਨ ਉਪਰੰਤ ਉਸ ਏਰੀਏ ਨੂੰ ਮੁਕੰਮਲ ਰੂਪ ਵਿਚ ਸਾਫ਼ ਕਰਵਾਇਆ ਜਾਂਦਾ ਹੈ। ਇਸੇ ਚੱਲਦੇ ਹੋਏ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਛੇਵੇਂ ਦਿਨ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਲਿੰਕ ਸੜਕ ਮਖੂ ਗੇਟ ਤੋਂ ਸ਼ਹਿਰ ਦੀ ਹਦੂਦ ਤੱਕ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਇਹ ਮੁਹਿੰਮ ਅਗਲੇ ਲਗਾਤਾਰ ਚਾਰ ਦਿਨ ਹੋਰ ਚੱਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਮੱਖੂ ਗੇਟ ਤੋਂ ਲੈ ਕੇ ਸ਼ਹਿਰ ਦੀ ਹਦੂਦ ਤੱਕ ਆਉਣ ਵਾਲੇ ਸਾਰੇ ਏਰੀਏ ਦੀ ਮੁਕੰਮਲ ਰੂਪ ਵਿਚ ਸਫ਼ਾਈ, ਗਾਰਬੇਜ਼ ਦੀ ਲਿਫ਼ਟਿੰਗ, ਕਚਰੇ ਮਲਬੇ ਦੀ ਕਲੈਕਸ਼ਨ ਅਤੇ ਲਿਫ਼ਟਿੰਗ ਜੀ.ਵੀ.ਪੀ ਨੂੰ ਹਟਾਉਣਾ, ਇਸ ਏਰੀਏ ਅੰਦਰ ਆ ਰਹੀਆਂ ਝਾੜੀ, ਬੂਟੀਆਂ ਨੂੰ ਹਟਾਉਣਾ ਡਿਵਾਈਡਰਾਂ ਦੀ ਸਫ਼ਾਈ ਲੋਕਾਂ ਨੂੰ ਜਾਗਰੂਕ ਕਰਨਾ ਇਸ ਏਰੀਏ ਅੰਦਰ ਮੱਛਰ ਮਾਰਨ ਵਾਲੇ ਦਵਾਈ ਫੌਗਿੰਗ ਆਦਿ ਦੀ ਸਪਰੇਅ ਦਾ ਮੁਕੰਮਲ ਕੰਮ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਅਲੱਗ ਅਲੱਗ ਜ਼ਿੰਮੇਵਾਰੀ ਕੰਮ ਸੌਂਪਿਆ ਗਿਆ ਹੈ, ਇਸ ਸਬੰਧੀ ਉਨ੍ਹਾਂ ਦੱਸਿਆ ਕਿ ਜਿਸ ਏਰੀਏ ਦੀ ਸਫ਼ਾਈ ਕਰਵਾਈ ਜਾਂਦੀ ਹੈ, ਉਸ ਏਰੀਏ ਦੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਟੀਮ ਜਿਸ ਵਿਚ ਪ੍ਰੋਗਰਾਮ ਕੋਆਰਡੀਨੇਟਰ ਤੇ ਮੋਟੀਵੇਟਰ ਸ਼ਾਮਲ ਹਨ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਸੋਲਿਡ ਵੈਸਟ ਮੈਨੇਜਮੈਂਟ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਤੇ ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਵਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਕਰਨ। ਇਸ ਮੌਕੇ ਸੈਂਟਰੀ ਮੇਟ ਰਾਜ ਕੁਮਾਰ, ਅਮਰ ਭੱਟੀ, ਰਜੇਸ਼ ਕੁਮਾਰ, ਰਾਮ ਚਰਨ, ਪ੍ਰੀਤ, ਰਾਜਾ, ਅਕਬਰ, ਮਹਿੰਦਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸੁਮਨ ਰਾਣੀ, ਸਿਮਰਨਜੀਤ ਸਿੰਘ ਅਤੇ ਮੋਟੀਵੇਟਰ ਸ਼ੈਲੀ ਚਾਵਲਾ, ਆਂਚਲ, ਸੰਦੀਪ ਕੌਰ, ਅਮਨਦੀਪ ਕੌਰ, ਸ਼ਿਵਮ, ਹਰਜੀਤ ਆਦਿ ਮੌਜੂਦ ਸਨ।