11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਨੇ ਕਰਵਾਈ ਬਰਸਾਤੀਆਂ ਦੀ ਸਫ਼ਾਈ

ਫ਼ਿਰੋਜ਼ਪੁਰ, 10 ਸਤੰਬਰ (ਰਾਕੇਸ਼ ਚਾਵਲਾ)-ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਬਰਸਾਤੀਆਂ ਦੀ ਸਫ਼ਾਈ ਕਰਵਾਈ ਗਈ। ਸ਼ਹਿਰ ਦੇ ਮਾਲ ਰੋਡ, ਮੁਲਤਾਨੀ ਗੇਟ ਤੋਂ ਆਵਾ ਬਸਤੀ, ਜ਼ੀਰਾ ਗੇਟ ਤੋਂ ਆਰ.

Ad Position 21
repet_subhas-goyals [Copy P29]
ਬਰਸਾਤੀਆਂ ਵਿਚੋਂ ਸਫ਼ਾਈ ਕਰਨ ਸਮੇਂ ਕਰਮਚਾਰੀ । ਤਸਵੀਰ ਅਜੀਤ 11-09-2026
ਫ਼ਿਰੋਜ਼ਪੁਰ, 10 ਸਤੰਬਰ (ਰਾਕੇਸ਼ ਚਾਵਲਾ)-ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਬਰਸਾਤੀਆਂ ਦੀ ਸਫ਼ਾਈ ਕਰਵਾਈ ਗਈ। ਸ਼ਹਿਰ ਦੇ ਮਾਲ ਰੋਡ, ਮੁਲਤਾਨੀ ਗੇਟ ਤੋਂ ਆਵਾ ਬਸਤੀ, ਜ਼ੀਰਾ ਗੇਟ ਤੋਂ ਆਰ.ਐਸ.ਡੀ. ਸਕੂਲ ਆਦਿ ਸਥਾਨਾਂ ਦੀਆਂ ਬਰਸਾਤੀਆਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਸਾਫ਼ ਕਰਵਾਇਆ ਗਿਆ। ਬਰਸਾਤੀਆਂ ਦੀ ਸਫ਼ਾਈ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਲਾਰਵੇ ਦਾ ਰੋਕਥਾਮ ਹੁੰਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮਿਸ਼ਨ ਕਲੀਨ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਡਾ.ਅਮਨਦੀਪ ਕੌਰ ਵਲੋਂ ਹੋਈਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੀਆਂ ਬਰਸਾਤੀਆਂ ਦੀ ਸਫ਼ਾਈ ਕਰਵਾਈ ਗਈ। ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਵਲੋਂ ਸਾਂਝੀ ਤੌਰ ’ਤੇ ਦੱਸਿਆ ਕਿ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਬਰਸਾਤੀਆਂ ਦੀ ਸਫ਼ਾਈ ਕਰਵਾਈ ਗਈ । ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬਰਸਾਤੀਆਂ ਵਿਚੋਂ ਮਿੱਟੀ ਕਢਵਾਈ ਜਾ ਰਹੀ ਹੈ। ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਸ ਵਿਸ਼ੇਸ਼ ਮੁਹਿੰਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਆਪਣਾ ਸਹਿਯੋਗ ਦੇਣ। ਇਸ ਮੌਕੇ ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਸੰਬੰਧਿਤ ਸੈਨਟਰੀ ਮੇਟ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ ਖ਼ਾਲਸਾ, ਸੁਮਨ ਰਾਣੀ, ਸਿਮਰਨਜੀਤ ਸਿੰਘ ਅਤੇ ਮੋਟੀਵੇਟਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤੇ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਲਈ ਪੰਜਾਬ ’ਚ ਭਾਜਪਾ ਸਰਕਾਰ ਲਿਆਉਣੀ ਜ਼ਰੂਰੀ - ਰਾਜਵਿੰਦਰ ਕੌਰ ਸਿਆਲ ਅਗਲੀ ਖ਼ਬਰ ਵਾਹਨ ਖ਼ਰੀਦਣ ਜਾਂ ਵੇਚਣ ਤੋਂ ਪਹਿਲਾਂ ਸਾਵਧਾਨ ! ਨਵੇਂ ਨਿਯਮ ਹੋਏ ਲਾਗੂ
Ad Position 24