11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਠੇਠਰ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਤਲਵੰਡੀ ਭਾਈ, 10 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਠੇਠਰ ਕਲਾਂ ਦੇ 30 ਵਰ੍ਹਿਆਂ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਰੂਪ ਸਿੰਘ ਦੀ ਤਰਨਤਾਰਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ 5 ਭੈਣਾਂ ਦਾ ਇਕਲੌਤਾ ਭਰਾ ਤੇ ਇਕ ਡੇਢ ਸਾਲ ਦੀ ਬੱਚੀ ਦਾ ਪਿਤਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਤਲਵੰਡੀ ਭਾਈ, 10 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਠੇਠਰ ਕਲਾਂ ਦੇ 30 ਵਰ੍ਹਿਆਂ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਰੂਪ ਸਿੰਘ ਦੀ ਤਰਨਤਾਰਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ 5 ਭੈਣਾਂ ਦਾ ਇਕਲੌਤਾ ਭਰਾ ਤੇ ਇਕ ਡੇਢ ਸਾਲ ਦੀ ਬੱਚੀ ਦਾ ਪਿਤਾ ਸੀ। ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਕੋਲ ਆਪਣਾ ਪਰਾਲੀ ਦੀਆਂ ਗੱਠਾਂ ਢੋਣ ਵਾਲਾ ਟਰੈਕਟਰ ਟਰਾਲਾ ਸੀ ਤੇ ਲੰਘੀ ਰਾਤ ਉਹ ਟਰੈਕਟਰ ਟਰਾਲੇ ’ਤੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਦੇ ਨਾਲ ਜਾ ਰਹੇ ਇਕ ਹੋਰ ਟਰੈਕਟਰ ਵਿਚ ਨੁਕਸ ਪੈਣ ਕਰਕੇ ਮਨਜਿੰਦਰ ਸਿੰਘ ਉਕਤ ਟਰੈਕਟਰ ਨੂੰ ਟੋਚਨ ਪਾਉਣ ਲੱਗਾ ਤਾਂ ਉਹ ਰੋਡ ਉੱਪਰੋਂ ਲੰਘ ਰਹੇ ਇਕ ਟਰੱਕ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੇ ਗੰਭੀਰ ਚੋਟਾਂ ਲੱਗ ਗਈਆਂ ਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਦੀ ‘ਆਪ’ ਵਿਚ ਸ਼ਮੂਲੀਅਤ ਨਾਲ ਜ਼ੀਰਾ ਹਲਕੇ ਦੇ ਬਦਲੇ ਸਮੀਕਰਨ -ਭਾਈ ਜਸਪਾਲ ਸਿੰਘ ਅਗਲੀ ਖ਼ਬਰ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਦੇ ਦੋਸ਼
Ad Position 24