12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹੈਰੋਇਨ ਸਮੇਤ ਕਾਬੂ ਕੀਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ

ਮੱਲਾਂਵਾਲਾ, 11 ਸਤੰਬਰ (ਗੁਰਦੇਵ ਸਿੰਘ)- ਥਾਣਾ ਆਰਿਫ਼ ਕੇ ਸਹਾਇਕ ਥਾਣੇਦਾਰ ਕਰਮਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਦਾਣਾ ਮੰਡੀ ਪਿੰਡ ਆਰਿਫ਼ ਕੇ ਪੁੱਜੀ ਤਾਂ ਦਾਣਾ ਮੰਡੀ ਪਿੰਡ ਆਰਿਫ਼ ਕੇ ਵਿਚ ਬਣੇ ਲੇਬਰ ਰੂਮ ਦੇ ਪਿਛਲੇ ਪਾਸੇ ਹਨੇਰੇ ’ਚ ਇਕ ਵਿਅਕਤੀ ਖੜਾ ਹੋਇਆ ਜਾਪਿਆ, ਜਦ ਇਹ ਦੇਖ ਕੇ ਗੱਡੀ ਓਧਰ ਨੂੰ ਮੁੜਵਾਈ ਤਾਂ ਇਕ ਮੋਨਾ ਨੌਜਵਾਨ ਗੱਡੀ ਆਪਣੇ ਵੱਲ ਆਉਂਦੀ ਦੇਖ ਕੇ ਇੱਕਦਮ ਹਰਕਤ ਵਿਚ ਆਇਆ। ਪੁਲਿਸ ਵਲੋਂ ਉਸ ਦੀ ਇਹ ਸ਼ੱਕੀ ਹਰਕਤ ਦੇਖ ਕੇ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਵਲੋਂ ਸੁੱਟੇ ਗਏ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਨੂੰ ਚੁੱਕ ਕੇ ਡਰੱਗ ਟੈੱਸਟ ਕਿੱਟ ਰਾਹੀਂ ਟੈੱਸਟ ਕਰਨ ’ਤੇ 2.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੱਲਾਂਵਾਲਾ, 11 ਸਤੰਬਰ (ਗੁਰਦੇਵ ਸਿੰਘ)- ਥਾਣਾ ਆਰਿਫ਼ ਕੇ ਸਹਾਇਕ ਥਾਣੇਦਾਰ ਕਰਮਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਦਾਣਾ ਮੰਡੀ ਪਿੰਡ ਆਰਿਫ਼ ਕੇ ਪੁੱਜੀ ਤਾਂ ਦਾਣਾ ਮੰਡੀ ਪਿੰਡ ਆਰਿਫ਼ ਕੇ ਵਿਚ ਬਣੇ ਲੇਬਰ ਰੂਮ ਦੇ ਪਿਛਲੇ ਪਾਸੇ ਹਨੇਰੇ ’ਚ ਇਕ ਵਿਅਕਤੀ ਖੜਾ ਹੋਇਆ ਜਾਪਿਆ, ਜਦ ਇਹ ਦੇਖ ਕੇ ਗੱਡੀ ਓਧਰ ਨੂੰ ਮੁੜਵਾਈ ਤਾਂ ਇਕ ਮੋਨਾ ਨੌਜਵਾਨ ਗੱਡੀ ਆਪਣੇ ਵੱਲ ਆਉਂਦੀ ਦੇਖ ਕੇ ਇੱਕਦਮ ਹਰਕਤ ਵਿਚ ਆਇਆ। ਪੁਲਿਸ ਵਲੋਂ ਉਸ ਦੀ ਇਹ ਸ਼ੱਕੀ ਹਰਕਤ ਦੇਖ ਕੇ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਵਲੋਂ ਸੁੱਟੇ ਗਏ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਨੂੰ ਚੁੱਕ ਕੇ ਡਰੱਗ ਟੈੱਸਟ ਕਿੱਟ ਰਾਹੀਂ ਟੈੱਸਟ ਕਰਨ ’ਤੇ 2.34 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਜਗਸੀਰ ਸਿੰਘ ਉਰਫ਼ ਸ਼ੀਰਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਕੁੱਲਗੜ੍ਹੀ ਵਜੋਂ ਹੋਈ ਹੈ ਜਿਸ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਪਾਣੀ ਵਾਲੀਆਂ ਮੋਟਰਾਂ ਦੀ ਬਿਜਲੀ ਸਪਲਾਈ ਦਾ ਮੰਦਾ ਹਾਲ, ਕਿਸਾਨ ਪਹੁੰਚੇ ਬਿਜਲੀ ਘਰ
Ad Position 24