ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਮੁੱਦਕੀ, 15 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਨਜ਼ਦੀਕ ਪੈਂਦੇ ਪਿੰਡਾਂ ਅਤੇ ਸਥਾਨਕ ਕਸਬੇ ਦੇ ਵਸਨੀਕ ਬਿਨਾਂ ਸ਼ੱਕ ਅਵਾਰਾ ਕੁੱਤਿਆਂ ਵਰਗੀਆਂ ਕਈ ਮੁਸ਼ਕਲਾਂ ਤੋਂ ਡਾਹਢੇ ਪ੍ਰੇਸ਼ਾਨ ਅਤੇ ਦੁਖੀ ਹਨ। ਛੋਟੇ ਬੱਚੇ ਅਤੇ ਰਾਹਗੀਰ ਅਕਸਰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ, ਜਿਸ ਨਾਲ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਹੈ।
ਗ
ਗਲੀ ’ਚ ਬੈਠੇ ਅਵਾਰਾ ਕੁੱਤਿਆਂ ਦਾ ਝੁੰਡ। ਅਜੀਤ ਤਸਵੀਰ
16-09-2026
ਮੁੱਦਕੀ, 15 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਨਜ਼ਦੀਕ ਪੈਂਦੇ ਪਿੰਡਾਂ ਅਤੇ ਸਥਾਨਕ ਕਸਬੇ ਦੇ ਵਸਨੀਕ ਬਿਨਾਂ ਸ਼ੱਕ ਅਵਾਰਾ ਕੁੱਤਿਆਂ ਵਰਗੀਆਂ ਕਈ ਮੁਸ਼ਕਲਾਂ ਤੋਂ ਡਾਹਢੇ ਪ੍ਰੇਸ਼ਾਨ ਅਤੇ ਦੁਖੀ ਹਨ। ਛੋਟੇ ਬੱਚੇ ਅਤੇ ਰਾਹਗੀਰ ਅਕਸਰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ, ਜਿਸ ਨਾਲ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਹੈ। ਲੋਕ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਡਰਦੇ ਹੋਏ ਆਪਣੇ ਘਰੋਂ ਦੇਰ ਸ਼ਾਮ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ’ਤੇ ਕੀਤੇ ਜਾਂਦੇ ਹਮਲਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ। ਕੁੱਝ ਦਿਨ ਪ੍ਰਸ਼ਾਸਨ ਅਤੇ ਲੋਕਾਂ ਦਾ ਧਿਆਨ ਅਜਿਹੀਆਂ ਖ਼ਬਰਾਂ ਵੱਲ ਖਿੱਚਿਆ ਜਾਂਦਾ ਹੈ ਅਤੇ ਸਾਰੇ ਸੁਚੇਤ ਵੀ ਹੋ ਜਾਂਦੇ ਹਨ, ਪਰ ਜਿਉਂ-ਜਿਉਂ ਦਿਨ ਬੀਤਦੇ ਹਨ, ਲੋਕ ਇਹ ਸਭ ਕੁੱਝ ਭੁੱਲ ਕੇ ਦੁਬਾਰਾ ਆਮ ਵਰਗਾ ਜੀਵਨ ਜਿਊਣ ਲੱਗ ਪੈਂਦੇ ਹਨ। ਪਰ ਅਵਾਰਾ ਕੁੱਤਿਆਂ ਦੇ ਹਮਲਿਆਂ ਦਾ ਪੱਕਾ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੰਦਾ। ਇਸ ਤੋਂ ਇਲਾਵਾ ਬਜ਼ਾਰਾਂ ’ਤੇ ਰਿਹਾਇਸ਼ੀ ਇਲਾਕਿਆਂ ’ਚ ਅਵਾਰਾ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜਿੰਨਾਂ ਕਾਰਨ ਜਿੱਥੇ ਵੱਡੇ ਪੱਧਰ ’ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਹੀ ਜਾਨਲੇਵਾ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਅਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਵਿਚ ਜਿੱਥੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ, ਉੱਥੇ ਹੀ ਉਨ੍ਹਾਂ ਦੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸਥਿਤੀ ਉਸ ਵੇਲੇ ਹੋਰ ਖ਼ਤਰਨਾਕ ਹੋ ਜਾਂਦੀ ਹੈ, ਜਦੋਂ ਇਹ ਪਸ਼ੂ ਆਪਸ ਵਿਚ ਲੜਦੇ ਹੋਏ ਖੇਤਾਂ ਵਿਚੋਂ ਇਕਦਮ ਸੜਕਾਂ ’ਤੇ ਵਾਹਨਾਂ ਮੂਹਰੇ ਆ ਜਾਂਦੇ ਹਨ ਅਤੇ ਜਾਨਲੇਵਾ ਸਾਬਤ ਹੁੰਦੇ ਹਨ। ਪਿੰਡਾਂ ਅਤੇ ਸਥਾਨਕ ਕਸਬੇ ਦੇ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਸਮੱਸਿਆ ਦਾ ਜਲਦੀ ਠੋਸ ਹੱਲ ਕੀਤਾ ਜਾਵੇ ਅਤੇ ਸਾਰੇ ਅਵਾਰਾ ਕੁੱਤਿਆਂ ਨੂੰ ਫੜ੍ਹ ਕੇ ਸ਼ੈਲਟਰ ਹੋਮ ਭੇਜਿਆ ਜਾਵੇ।