ਲੁਧਿਆਣਾ ਸਟੇਸ਼ਨ ’ਤੇ ‘ਰੇਲ ਵਨ ਐਪ’ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟਾਂ ਖ਼ਰੀਦਣ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਸਟਿੱਕਰਾਂ ਰਾਹੀਂ ਰਾਖਵੀਆਂ (ਰਿਜ਼ਰਵਡ) ਅਤੇ ਅਣ-ਰਾਖਵੀਆਂ (ਅਨ-ਰਿਜ਼ਰਵਡ) ਟਿਕਟਾਂ ਦੀ ਬੁਕਿੰਗ ਸਮੇਤ ਵੱਖ-ਵੱਖ ਰੇਲ ਸੇਵਾਵਾਂ ਦਾ ਲਾਭ ਉਠਾਉਣ ਬਾਰੇ ਜਾਣਕਾਰੀ ਦਿੱਤੀ ਗਈ।
ਲ
ਲੁਧਿਆਣਾ ਸਟੇਸ਼ਨ ’ਤੇ ‘ਰੇਲ ਵਨ ਐਪ’ ਦੇ ਪ੍ਰਚਾਰ-ਪ੍ਰਸਾਰ ਲਈ ਰੇਲਵੇ ਦੇ ਕਰਮਚਾਰੀ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ
16-09-2026
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟਾਂ ਖ਼ਰੀਦਣ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਸਟਿੱਕਰਾਂ ਰਾਹੀਂ ਰਾਖਵੀਆਂ (ਰਿਜ਼ਰਵਡ) ਅਤੇ ਅਣ-ਰਾਖਵੀਆਂ (ਅਨ-ਰਿਜ਼ਰਵਡ) ਟਿਕਟਾਂ ਦੀ ਬੁਕਿੰਗ ਸਮੇਤ ਵੱਖ-ਵੱਖ ਰੇਲ ਸੇਵਾਵਾਂ ਦਾ ਲਾਭ ਉਠਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਚਿਪਸ ਅਤੇ ਬਿਸਕੁਟ ਦੇ ਪੈਕੇਟਾਂ ’ਤੇ 100 ‘ਰੇਲ ਵਨ’ ਸਟਿੱਕਰ ਅਤੇ 50 ਯਾਤਰਾ ਟਿਕਟਾਂ ’ਤੇ ‘ਰੇਲ ਵਨ’ ਸਟਿੱਕਰ ਲਗਾਏ ਗਏ। ਮੁਹਿੰਮ ਦੌਰਾਨ 150 ਤੋਂ ਵੱਧ ਯਾਤਰੀਆਂ ਨੂੰ ‘ਰੇਲ ਵਨ ਐਪ’ ਦੀ ਵਰਤੋਂ ਅਤੇ ਇਸ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਡਿਜੀਟਲ ਟਿਕਟਿੰਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ, ਨਾਲ ਹੀ ਮੌਕੇ ’ਤੇ ਹੀ ਉਨ੍ਹਾਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਇੰਸਟਾਲ ਕਰਵਾਈ ਗਈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦਾ ਟੀਚਾ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਸੁਖਾਲ਼ੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਰੇਲ ਯਾਤਰੀਆਂ ਲਈ ‘ਰੇਲ ਵਨ’ ਐਪ ਇਸ ਦਿਸ਼ਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਸ ਸਹੂਲਤ ਤਹਿਤ ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ, ਜਿਨ੍ਹਾਂ ਵਿਚ ਅਣ-ਰਾਖਵੀਂ ਟਿਕਟ ’ਤੇ 3 ਪ੍ਰਤੀਸ਼ਤ ਦੀ ਛੋਟ, ਭਾਨ (ਛੋਟੇ ਪੈਸੇ) ਰੱਖਣ ਦੇ ਝੰਜਟ ਤੋਂ ਮੁਕਤੀ, ਵਾਤਾਵਰਣ ਦੀ ਸੰਭਾਲ ਅਤੇ ਲਾਈਨਾਂ (ਕਤਾਰਾਂ) ਤੋਂ ਨਿਜਾਤ ਸ਼ਾਮਲ ਹੈ।