ਖੇਡਾਂ ਵਤਨ ਪੰਜਾਬ ਦੀਆਂ ਤਹਿਤ ਐਮਬਰੋਜ਼ੀਅਲ ਸਕੂਲ ਦੀਆਂ 6 ਟੀਮਾਂ ਨੇ ਖੇਡਾਂ ਵਿਚ ਮਾਰੀਆਂ ਮੱਲਾਂ
ਜ਼ੀਰਾ, 15 ਸਤੰਬਰ(ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਜ਼ੀਰਾ ਬਲਾਕ ਦੇ ਪਿੰਡ ਲੌਹਕਾ ਕਲਾਂ ਵਿਖੇ ਹੋਈਆਂ ਦੋ ਰੋਜਾ ਬਲਾਕ ਪੱਧਰੀ ,ਖੇਡਾਂ ਵਤਨ ਪੰਜਾਬ ਦੀਆਂ ਵਿਚ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਮੱਲ੍ਹਾਂ ਮਾਰੀਆਂ ਹਨ। ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੇ 700 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।
ਅ
ਅਮਬਰੋਜ਼ੀਅਲ ਸਕੂਲ ਦੇ ਜੇਤੂ ਖਿਡਾਰੀ ਚੇਅਰਮੈਨ ਸਤਨਾਮ ਸਿੰਘ ਬੁੱਟਰ ਪ੍ਰਿੰਸੀਪਲ ਤੇਜ ਸਿੰਘ ਠਾਕਰ ਨਾਲ । ਤਸਵੀਰ-ਪ੍ਰਤਾਪ ਸਿੰਘ ਹੀਰਾ
16-09-2026
ਜ਼ੀਰਾ, 15 ਸਤੰਬਰ(ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਜ਼ੀਰਾ ਬਲਾਕ ਦੇ ਪਿੰਡ ਲੌਹਕਾ ਕਲਾਂ ਵਿਖੇ ਹੋਈਆਂ ਦੋ ਰੋਜਾ ਬਲਾਕ ਪੱਧਰੀ ,ਖੇਡਾਂ ਵਤਨ ਪੰਜਾਬ ਦੀਆਂ ਵਿਚ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਮੱਲ੍ਹਾਂ ਮਾਰੀਆਂ ਹਨ। ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੇ 700 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਦੌਰਾਨ ਐਮਬਰੋਜ਼ੀਅਲ ਸਕੂਲ, ਦੇ ਖਿਡਾਰੀਆਂ ਨੇ ਫੁੱਟਬਾਲ, ਖੋ-ਖੋ ਅਤੇ ਐਥਲੈਟਿਕਸ ਸਮੇਤ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਫੁੱਟਬਾਲ ਵਿਚ ਅੰਡਰ-14-17 ਅਤੇ -21ਵਿਚ ਲੜਕੀਆਂ ਦੀਆਂ ਤਿੰਨਾਂ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14-17-21 ਲੜਕਿਆ ਦੀਆਂ ਤਿੰਨਾਂ ਸ਼੍ਰੇਣੀਆਂ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਫੁੱਟਬਾਲ ਦੇ ਖੇਡ ਮੈਦਾਨ ਵਿਚ ਆਪਣੀ ਪਕੜ ਮਜ਼ਬੂਤ ਸਾਬਤ ਕੀਤੀ।ਖੋ-ਖੋ ਦੇ ਅੰਡਰ-21 ਲੜਕੀਆਂ ਦੇ ਮੁਕਾਬਲੇ ਵਿਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਐਥਲੈਟਿਕਸ ਵਿਚ ਅੰਡਰ-14 ਲੜਕਿਆਂ ਵਿਚ ਅਭੀਰਾਜ ਸਿੰਘ ਨੇ 60 ਮੀਟਰ ਦੌੜ ਵਿਚ ਦੂਜਾ ਸਥਾਨ ਅੰਡਰ-17 ਲੜਕਿਆਂ ਵਿਚ ਗੁਰਵੀਰਾਜ ਸਿੰਘ ਸ਼ਾਟ ਪੁੱਟ ਵਿਚ ਪਹਿਲਾ ਸਥਾਨ 100 ਮੀਟਰ ਦੌੜ ਵਿਚ ਨਵਰਾਜ ਸਿੰਘ ਪਹਿਲਾ ਸਥਾਨ ਸੁਖਮਨਪ੍ਰੀਤ ਸਿੰਘ 100 ਮੀਟਰ ਦੌੜ ਵਿਚ ਤੀਜਾ ਸਥਾਨ, ਸਹਿਜਦੀਪ ਸਿੰਘ 400 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ 200 ਮੀਟਰ ਦੌੜ ਵਿਚ ਦੂਜਾ ਸਥਾਨ, ਅੰਡਰ-17 ਲੜਕੀਆਂ ਵਿਚ ਨਿਮਰਤ ਕੌਰ 400 ਮੀਟਰ ਦੌੜ ਵਿਚ ਪਹਿਲਾ ਸਥਾਨ, ਜੰਨਤਦੀਪ ਕੌਰ ਨੇ100 ਮੀਟਰ ਦੌੜ ਵਿਚ ਪਹਿਲਾ ਸਥਾਨ, ਸੁਖਮਨਦੀਪ ਕੌਰ ਨੇ 100 ਮੀਟਰ ਦੌੜ ਵਿਚ ਦੂਜਾ ਸਥਾਨ, ਸਹਿਤਪ੍ਰੀਤ ਕੌਰ 100 ਮੀਟਰ ਦੌੜ ਵਿਚ ਤੀਜਾ ਸਥਾਨ, ਏਕਨੂਰ ਕੌਰ 200 ਮੀਟਰ ਦੌੜ ਵਿਚ ਦੂਜਾ ਸਥਾਨ, ਅੰਡਰ-21 ਲੜਕਿਆਂ ਵਿਚ ਤਰਨਪ੍ਰੀਤ ਸਿੰਘ ਲਾਂਗ ਜੰਪ ਵਿਚ ਪਹਿਲਾ ਸਥਾਨ, ਅਮਰੀਕ ਸਿੰਘ ਨੇ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਅਤੇ ਲਾਂਗ ਜੰਪ ਵਿਚ ਦੂਜਾ ਸਥਾਨ, ਅਰਸ਼ਦੀਪ ਸਿੰਘ ਸ਼ਾਟ ਪੁੱਟ ਵਿਚ ਦੂਜਾ ਸਥਾਨ, ਪ੍ਰਭਪ੍ਰੀਤ ਸਿੰਘ 200 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਪ੍ਰਾਪਤੀ ’ਤੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਜਿੱਤ ਪਿੱਛੇ ਉਨ੍ਹਾਂ ਦੇ ਮਾਪਿਆਂ ਕੋਚ ਸਾਹਿਬਾਨ ਦਾ ਸਹਿਯੋਗ ਦੱਸਦਿਆਂ ਕਿਹਾ ਕਿ ਅਸਲ ਜਿੱਤ ਕੇਵਲ ਤਮਗਾ ਹਾਸਲ ਕਰਨਾ ਨਹੀਂ। ਸਗੋਂ ਮੈਦਾਨ ਵਿਚ ਅਨੁਸ਼ਾਸਨ, ਸੰਘਰਸ਼, ਟੀਮ-ਸਪਿਰਿਟ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਲਗਾਤਾਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਹਰ ਵਿਦਿਆਰਥੀ ਨੂੰ ਉਸ ਦੀ ਸਮਰੱਥਾ ਅਨੁਸਾਰ ਉੱਚੇ ਪੱਧਰ ਤੱਕ ਪਹੁੰਚਣ ਲਈ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਕੁਆਰਡੀਨੇਟਰ ਰੀਨਾ ਠਾਕੁਰ, ਸੁਰਿੰਦਰ ਕਟੋਚ, ਦਵਿੰਦਰ, ਅਨੁਪਮਾ ਠਾਕੁਰ ,ਡੀ ਪੀ ਸੰਜੇ ਭਾਰਦਵਾਜ , ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਉਚੇਚੇ ਤੌਰ ’ਤੇ ਹਾਜ਼ਰ ਸਨ।