ਮਮਦੋਟ ਮਾਰਕੀਟ ਕਮੇਟੀ ਵਲੋਂ ਖੇਤੀ ਹਾਦਸਿਆਂ ਦੇ ਪੀੜਤਾਂ ਪਰਿਵਾਰਾਂ ਨੂੰ ਚੈੱਕ ਤਕਸੀਮ
ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਿਤ ਖੇਤੀ ਹਾਦਸਿਆਂ ਵਿਚ ਨੁਕਸਾਨ ਉਠਾਉਣ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਦੇ ਤਹਿਤ ਮਾਰਕੀਟ ਕਮੇਟੀ ਮਮਦੋਟ ਵਲੋਂ ਚੈੱਕ ਤਕਸੀਮ ਕੀਤੇ ਗਏ। ਇਸ ਬਾਬਤ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਮਮਦੋਟ ਇਲਾਕੇ ਦੇ ਪਿੰਡ ਜੱਲੋ ਕਿ ਤੋਂ ਪਿਛਲੇ ਦਿਨੀ ਕਰੰਟ ਲੱਗਣ ਨਾਲ ਕਿਸਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਦੀ ਮਦਦ ਕਰਦਿਆਂ ਉਸ ਦੀ ਪਤਨੀ ਪਰਵੀਨ ਕੌਰ ਵਾਸੀ ਪਿੰਡ ਜਲੋ ਕੇ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਵਲੋਂ ਭੇਟ ਕੀਤਾ ਗਿਆ।
ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਿਤ ਖੇਤੀ ਹਾਦਸਿਆਂ ਵਿਚ ਨੁਕਸਾਨ ਉਠਾਉਣ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਦੇ ਤਹਿਤ ਮਾਰਕੀਟ ਕਮੇਟੀ ਮਮਦੋਟ ਵਲੋਂ ਚੈੱਕ ਤਕਸੀਮ ਕੀਤੇ ਗਏ। ਇਸ ਬਾਬਤ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਮਮਦੋਟ ਇਲਾਕੇ ਦੇ ਪਿੰਡ ਜੱਲੋ ਕਿ ਤੋਂ ਪਿਛਲੇ ਦਿਨੀ ਕਰੰਟ ਲੱਗਣ ਨਾਲ ਕਿਸਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਦੀ ਮਦਦ ਕਰਦਿਆਂ ਉਸ ਦੀ ਪਤਨੀ ਪਰਵੀਨ ਕੌਰ ਵਾਸੀ ਪਿੰਡ ਜਲੋ ਕੇ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਵਲੋਂ ਭੇਟ ਕੀਤਾ ਗਿਆ। ਇਸ ਮੌਕੇ ਵਿਧਾਇਕ ਦਹੀਯਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਔਖੀ ਘੜੀ ਵਿਚ ਆਪਣੇ ਲੋਕਾਂ ਦੇ ਨਾਲ ਖੜੀ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨਾਲ ਕੋਈ ਹਾਦਸਾ ਪੇਸ਼ ਆਉਂਦਾ ਹੈ ਤਾਂ ਸੂਬਾ ਸਰਕਾਰ ਉਸ ਦੇ ਪਰਿਵਾਰ ਦੀ ਹਮੇਸ਼ਾ ਸਹਾਇਤਾ ਕਰਦੀ ਰਹੇਗੀ। ਇਸ ਮੌਕੇ ਚੇਅਰਮੈਨ ਬਲਰਾਜ ਸਿੰਘ ਸੰਧੂ ਤੋਂ ਇਲਾਵਾ ਮਾਰਕੀਟ ਕਮੇਟੀ ਮਮਦੋਟ ਦੇ ਸਕੱਤਰ ਮਨਦੀਪ ਕੁਮਾਰ ਰਹੇਜਾ, ਮੇਜਰ ਸਿੰਘ ਬੁਰਜੀ ਮੈਂਬਰ ਜ਼ਿਲ੍ਹਾ ਪਰਿਸ਼ਦ, ਮੇਹਰ ਸਿੰਘ ਸਰਪੰਚ ਦੋਨਾਂ ਰਹਿਮਤ ਵਾਲਾ, ਮਨਿੰਦਰ ਸਿੰਘ ਸਾਹਬ, ਬਲਵੀਰ ਸਿੰਘ ਜਲੋ ਕੇ, ਬਲਵਿੰਦਰ ਸਿੰਘ ਮੌਜੂਦ ਸਨ।