ਸੰਤ ਕਬੀਰ ਕਾਲਜ ਜ਼ੀਰਾ ਵਿਖੇ ਕਰਵਾਏ ਗਏ ਹੁਨਰ ਅਤੇ ਕਲਾ ਸਬੰਧੀ ਮੁਕਾਬਲੇ
ਜ਼ੀਰਾ,15 ਸਤੰਬਰ (ਕਥੂਰੀਆ)- ਸੰਤ ਕਬੀਰ ਕਾਲਜ ਜ਼ੀਰਾ ਵਲੋਂ ਵਿਦਿਆਰਥੀਆਂ ਵਿਚ ਰਚਨਾਤਮਕ ਅਤੇ ਕਲਾਤਮਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਵਲੋਂ ਕਰਵਾਏ ਗਏ ਹੱਥ ਦੀ ਕਢਾਈ, ਟਾਈ ਅਤੇ ਪਾਕਿਟ ਸਕੇਅਰ ਸਟਾਈਲਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਜ਼ੀਰਾ,15 ਸਤੰਬਰ (ਕਥੂਰੀਆ)- ਸੰਤ ਕਬੀਰ ਕਾਲਜ ਜ਼ੀਰਾ ਵਲੋਂ ਵਿਦਿਆਰਥੀਆਂ ਵਿਚ ਰਚਨਾਤਮਕ ਅਤੇ ਕਲਾਤਮਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਵਲੋਂ ਕਰਵਾਏ ਗਏ ਹੱਥ ਦੀ ਕਢਾਈ, ਟਾਈ ਅਤੇ ਪਾਕਿਟ ਸਕੇਅਰ ਸਟਾਈਲਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਮੁਕਾਬਲਿਆਂ ਦਾ ਸੰਚਾਲਨ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ.ਵੀਰਪਾਲ, ਐਮ.ਡੀ ਡਾ. ਸੁਖਦੇਵ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਹੱਥ ਦੀ ਕਢਾਈ ਮੁਕਾਬਲੇ ਵਿਚ ਸੁਖਪ੍ਰੀਤ ਕੌਰ ਬੀ.ਐਸ.ਸੀ. ਆਈ.ਟੀ.ਪਹਿਲਾ ਸਥਾਨ,ਜਸਮੀਨ ਕੌਰ ਬੀ.ਕਾਮ. ਭਾਗ ਤੀਜਾ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਕੌਰ ਬੀ.ਐਸ.ਸੀ .ਫੈਸ਼ਨ ਟੈਕਨੋਲਜੀ ਭਾਗ ਪਹਿਲਾ, ਹਰਦੀਪ ਕੌਰ ਬੀ ਐਸ.ਸੀ.ਫੈਸ਼ਨ ਟੈਕਨੋਲਜੀ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਟਾਈ ਅਤੇ ਪਾਕਿਟ ਮੁਕਾਬਲੇ ਵਿਚ ਆਕਾਸ਼ ਬੀ.ਏ. ਭਾਗ ਦੂਜਾ ਪਹਿਲਾ ਸਥਾਨ, ਹਰਮਨਪ੍ਰੀਤ ਸਿੰਘ ਬੀ.ਏ. ਭਾਗ ਦੂਜਾ, ਦੂਜਾ ਸਥਾਨ, ਨਛੱਤਰ ਸਿੰਘ ਬੀ.ਏ . ਭਾਗ ਦੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿਚ ਮੰਚ ਸੰਚਾਲਨ ਦੀ ਭੂਮਿਕਾ ਕਾਲਜ ਪ੍ਰੋਫੈਸਰ ਮਨਪ੍ਰੀਤ ਕੌਰ ਵਜੋਂ ਬਾਖੂਬੀ ਢੰਗ ਨਾਲ ਨਿਭਾਈ ਗਈ। ਇਹਨਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਸਹਾਇਕ ਐਮ.ਡੀ. ਸਵਰਨ ਸਿੰਘ, ਪ੍ਰੋਫੈਸਰ ਹਰਮਨਦੀਪ ਸਿੰਘ ਅਤੇ ਕਾਲਜ ਕੋਆਰਡੀਨੇਟਰ ਪ੍ਰੋਫੈਸਰ ਸੁਰੇਖਾ ਵਲੋਂ ਨਿਭਾਈ ਗਈ। ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਨਾਤਮਕ ਸੋਚ, ਕਲਾ ਅਤੇ ਫੈਸ਼ਨ ਨਾਲ ਜੁੜੇ ਵਿਹਾਰਿਕ ਹੁਨਰਾਂ ਨੂੰ ਨਿਖਾਰਨਾ ਸੀ। ਅੰਤ ਵਿਚ ਕਾਲਜ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਵਧਾਈ ਦਿੱਤੀ ਗਈ । ਕਾਲਜ ਪ੍ਰਿੰਸੀਪਲ ਡਾ. ਵੀਰਪਾਲ ਵਲੋਂ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਨੂੰ ਸਫਲ ਬਣਾਉਣ ਵਿਚ ਸਮੂਹ ਕਾਲਜ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।