19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਰਹੱਦੀ ਜ਼ਿਲ੍ਹੇ ’ਚ ਸੜਕਾਂ ਦਾ ਅਜੀਬ ਵਿਕਾਸ ਮਾਡਲ - ਪਹਿਲਾਂ ਬਣਾਓ, ਫਿਰ ਪੁੱਟੋ..!

ਫ਼ਿਰੋਜ਼ਪੁਰ, 18 ਸਤੰਬਰ (ਸੁਖਵਿੰਦਰ ਸਿੰਘ)– ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਸੜਕਾਂ ਦੇ ਨਿਰਮਾਣ ਅਤੇ ਸੀਵਰੇਜ ਦੇ ਕੰਮ ਨੂੰ ਲੈ ਕੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਬੰਧਿਤ ਵਿਭਾਗਾਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਪੁਰਾਣੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਪੁੱਟਿਆ ਗਿਆ ਹੈ, ਪਰ ਕਈ ਥਾਵਾਂ ’ਤੇ ਨਿਰਮਾਣ ਕਾਰਜ ਅਜੇ ਵੀ ਅਧੂਰੇ ਪਏ ਹਨ।

Ad Position 21
No active advertisement
ਸਰਹੱਦੀ ਜ਼ਿਲ੍ਹੇ ਦੇ ਮੱਖੂ ਗੇਟ ਸੀਵਰੇਜ ਦੇ ਢੱਕਣ ਕੱਢਣ ਲਈ ਪੁੱਟੀ ਹੋਈ ਸੜਕ। (ਸੱਜੇ) ਸ਼ਿਮਲਾ ਟਾਕੀ ਮੁਲਤਾਨੀ ਗੇਟ ਨਜ਼ਦੀਕ ਅਧੂਰੀ ਪਈ ਸੜਕ । ਤਸਵੀਰਾਂ-ਸੁਖਵਿੰਦਰ ਸਿੰਘ 19-09-2026
ਫ਼ਿਰੋਜ਼ਪੁਰ, 18 ਸਤੰਬਰ (ਸੁਖਵਿੰਦਰ ਸਿੰਘ)– ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਸੜਕਾਂ ਦੇ ਨਿਰਮਾਣ ਅਤੇ ਸੀਵਰੇਜ ਦੇ ਕੰਮ ਨੂੰ ਲੈ ਕੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਬੰਧਿਤ ਵਿਭਾਗਾਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਪੁਰਾਣੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਪੁੱਟਿਆ ਗਿਆ ਹੈ, ਪਰ ਕਈ ਥਾਵਾਂ ’ਤੇ ਨਿਰਮਾਣ ਕਾਰਜ ਅਜੇ ਵੀ ਅਧੂਰੇ ਪਏ ਹਨ। ਦੂਜੇ ਪਾਸੇ ਜਿਹੜੀਆਂ ਨਵੀਆਂ ਸੜਕਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਸੀਵਰੇਜ ਦੇ ਦੱਬੇ ਹੋਏ ਢੱਕਣ ਕੱਢਣ ਲਈ ਮੁੜ ਪੁੱਟਿਆ ਜਾ ਰਿਹਾ ਹੈ। ਮੁਲਤਾਨੀ ਗੇਟ ਤੋਂ ਸ਼ਿਮਲਾ ਟਾਕੀ ਵਾਲੀ ਸਾਈਡ ’ਤੇ ਸੜਕ ਨਿਰਮਾਣ ਲਈ ਪੁੱਟੀ ਗਈ ਸੜਕ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਵਾਹਨਾਂ ਦੇ ਲੰਘਣ ਸਮੇਂ ਉੱਡਦੀ ਧੂੜ-ਮਿੱਟੀ ਕਾਰਨ ਆਸ-ਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਲੰਬੇ ਸਮੇਂ ਤੱਕ ਇਸੇ ਹਾਲਤ ਵਿਚ ਰਹਿਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਧੂੜ-ਮਿੱਟੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਅਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ। ਇਸੇ ਤਰ੍ਹਾਂ ਮਖੂ ਗੇਟ ਤੋਂ ਆਰ.ਐੱਸ.ਡੀ. ਕਾਲਜ ਨੂੰ ਜਾਂਦੀ ਸੜਕ, ਜਿਸ ’ਤੇ ਨਵੀਂ ਲੁੱਕ ਪਾ ਕੇ ਸੜਕ ਤਿਆਰ ਕੀਤੀ ਗਈ ਸੀ, ਨੂੰ ਹੁਣ ਸੀਵਰੇਜ ਦੀ ਸਫਾਈ ਦੌਰਾਨ ਦੱਬੇ ਹੋਏ ਸੀਵਰੇਜ ਢੱਕਣ ਕੱਢਣ ਲਈ ਥਾਂ-ਥਾਂ ਤੋਂ ਪੁੱਟਿਆ ਜਾ ਰਿਹਾ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ ਦੇ ਢੱਕਣਾਂ ਦੀ ਸਹੀ ਨਿਸ਼ਾਨਦੇਹੀ ਕਰ ਲਈ ਜਾਂਦੀ ਤਾਂ ਨਵੀਂ ਸੜਕ ਨੂੰ ਮੁੜ ਪੁੱਟਣ ਦੀ ਨੌਬਤ ਕਿਉਂ ਆਉਂਦੀ..? ਲੋਕਾਂ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਤੋਂ ਪਹਿਲਾਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਸਬੰਧਿਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਸੀਵਰੇਜ ਲਾਈਨਾਂ ਤੇ ਢੱਕਣਾਂ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕੋ ਸੜਕ ਨੂੰ ਪਹਿਲਾਂ ਬਣਾਉਣਾ ਤੇ ਫਿਰ ਕੁਝ ਸਮੇਂ ਬਾਅਦ ਉਸੇ ਨੂੰ ਪੁੱਟਣਾ ਸਰਕਾਰੀ ਪੈਸੇ ਦੀ ਬਰਬਾਦੀ ਤੇ ਵਿਭਾਗੀ ਤਾਲਮੇਲ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਸੀਵਰੇਜ ਦੇ ਢੱਕਣ ਸੜਕ ਤੋਂ ਉੱਚੇ ਰਹਿ ਗਏ ਹਨ, ਉਨ੍ਹਾਂ ਨੂੰ ਸੜਕ ਦੇ ਪੱਧਰ ਅਨੁਸਾਰ ਕੀਤਾ ਜਾਵੇ ਕਿਉਂਕਿ ਉੱਚੇ-ਨੀਵੇਂ ਢੱਕਣ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਅਧੂਰੀਆਂ ਸੜਕਾਂ ਦਾ ਕੰਮ ਜਲਦ ਮੁਕੰਮਲ ਕਰਵਾਉਣ ਦੇ ਨਾਲ ਨਵੀਆਂ ਸੜਕਾਂ ਦੀ ਬੇਲੋੜੀ ਪੁਟਾਈ ਰੋਕਣ ਲਈ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ 24 ਸਤੰਬਰ ਨੂੰ ਕਰਨਗੇ ਫ਼ਿਰੋਜ਼ਪੁਰ ਦਾ ਦੌਰਾ-ਡੀ.ਸੀ. ਅਗਲੀ ਖ਼ਬਰ 20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
Ad Position 24