ਮਮਦੋਟ-ਅਲਫੂ ਕੇ ਸੜਕ ਦੀ ਮੁਰੰਮਤ ਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ, ਰਾਹਗੀਰ ਪ੍ਰੇਸ਼ਾਨ
ਮਮਦੋਟ 20 ਸਤੰਬਰ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹੇ ਦੇ ਸਰਹੱਦੀ ਕਸਬਾ ਮਮਦੋਟ ਤੋਂ ਪਿੰਡ ਅਲਫੂ ਕੇ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ ਪਰ ਅੱਧੀ ਸੜਕ ਬਣਾਉਣ ਉਪਰੰਤ ਰੋਕਿਆ ਗਿਆ ਨਿਰਮਾਣ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਜਿਸ ਕਾਰਨ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਨ ਵਾਲੀ ਇਸ ਸੜਕ ਦਾ ਕੰਮ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਕਸਬਾ ਮਮਦੋਟ ਤੋਂ ਸ਼ੁਰੂ ਕਰਕੇ ਹਲਕਾ ਗੁਰੂਹਰਸਹਾਏ ਦੇ ਪਿੰਡ ਸੈਦੇ ਕੇ ਨੋਲ ਤੱਕ ਮੁਕੰਮਲ ਕਰ ਦਿੱਤਾ ਗਿਆ ਸੀ ਪਰ ਪਿੰਡ ਸੈਦੇ ਕੇ ਨੋਲ ਤੋਂ ਥੋੜ੍ਹਾ ਅੱਗੇ ਤੋਂ ਲੈ ਕੇ ਪਿੰਡ ਅਲਫੂ ਕੇ ਤੱਕ ਕਰੀਬ ਚਾਰ ਕਿਲੋਮੀਟਰ ਸੜਕ ਦਾ ਬਕਾਇਆ ਕੰਮ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ੁਰੂ ਨਹੀਂ ਹੋ ਸਕਿਆ।
ਪ
ਪਿੰਡ ਸੈਦੇ ਕੇ ਨੋਲ ਤੋਂ ਅਲਫੂ ਕੇ ਤੱਕ ਅਧੂਰੀ ਪਈ ਸੜਕ। ਤਸਵੀਰ-ਸੁਖਦੇਵ ਸਿੰਘ ਸੰਗਮ
21-09-2026
ਮਮਦੋਟ 20 ਸਤੰਬਰ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹੇ ਦੇ ਸਰਹੱਦੀ ਕਸਬਾ ਮਮਦੋਟ ਤੋਂ ਪਿੰਡ ਅਲਫੂ ਕੇ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ ਪਰ ਅੱਧੀ ਸੜਕ ਬਣਾਉਣ ਉਪਰੰਤ ਰੋਕਿਆ ਗਿਆ ਨਿਰਮਾਣ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਜਿਸ ਕਾਰਨ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਨ ਵਾਲੀ ਇਸ ਸੜਕ ਦਾ ਕੰਮ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਕਸਬਾ ਮਮਦੋਟ ਤੋਂ ਸ਼ੁਰੂ ਕਰਕੇ ਹਲਕਾ ਗੁਰੂਹਰਸਹਾਏ ਦੇ ਪਿੰਡ ਸੈਦੇ ਕੇ ਨੋਲ ਤੱਕ ਮੁਕੰਮਲ ਕਰ ਦਿੱਤਾ ਗਿਆ ਸੀ ਪਰ ਪਿੰਡ ਸੈਦੇ ਕੇ ਨੋਲ ਤੋਂ ਥੋੜ੍ਹਾ ਅੱਗੇ ਤੋਂ ਲੈ ਕੇ ਪਿੰਡ ਅਲਫੂ ਕੇ ਤੱਕ ਕਰੀਬ ਚਾਰ ਕਿਲੋਮੀਟਰ ਸੜਕ ਦਾ ਬਕਾਇਆ ਕੰਮ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ੁਰੂ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਦੋਵੇਂ ਵਿਧਾਨ ਸਭਾ ਹਲਕਿਆਂ ਵਿਚ ਆਉਣ ਵਾਲੀ ਇਸ ਸੜਕ ਦਾ ਠੇਕਾ ਲੋਕ ਨਿਰਮਾਣ ਵਿਭਾਗ ਦੇ ਇਕੋ ਨਿੱਜੀ ਠੇਕੇਦਾਰ ਕੋਲ ਹੋਣ ਦੇ ਬਾਵਜੂਦ ਵੀ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। ਇਹ ਸੜਕ ਮਮਦੋਟ ਨੂੰ ਪਿੰਡ ਅਲਫੂ ਕੇ ਰਾਹੀਂ ਫ਼ਿਰੋਜ਼ਪੁਰ–ਫ਼ਾਜ਼ਿਲਕਾ ਮੁੱਖ ਮਾਰਗ ਨਾਲ ਜੋੜਦੀ ਹੈ ਜਿਸ ਕਾਰਨ ਇਸ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਤੇ ਸਾਮਾਨ ਢੋਆ ਢੁਆਈ ਦੇ ਛੋਟੇ ਵੱਡੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਸੜਕ ਦੀ ਮੁਰੰਮਤ ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਤੇ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਵਲੋਂ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਨੀਂਹ ਪੱਥਰ ਵੀ ਰੱਖੇ ਗਏ ਸਨ ਪਰ ਕੰਮ ਅਧੂਰਾ ਰਹਿਣ ਕਾਰਨ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਬਾਕੀ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਨੇ ਦੱਸਿਆ ਕਿ ਲੁੱਕ ਦੇ ਭਾਅ ਅੰਤਰਰਾਸ਼ਟਰੀ ਪੱਧਰ ’ ਤੇ ਵਧ ਜਾਣ ਕਾਰਨ ਸੜਕ ਦਾ ਕੰਮ ਅਸਥਾਈ ਤੌਰ ’ਤੇ ਰੁਕਿਆ ਹੋਇਆ ਹੈ ਪਰ ਜਲਦੀ ਹੀ ਮੁਰੰਮਤ ਦਾ ਕੰਮ ਮੁੜ ਸ਼ੁਰੂ ਕਰਵਾ ਕੇ ਸੜਕ ਪੂਰੀ ਕਰ ਦਿੱਤੀ ਜਾਵੇਗੀ।