ਸਵੱਛਤਾ ਹੀ ਸੇਵਾ ਅਭਿਆਨ ਤਹਿਤ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ
ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ, 2026 ਤੱਕ ‘ਸਵੱਛਤਾ ਹੀ ਸੇਵਾ’ ਅਭਿਆਨ ਅਧੀਨ ਰੋਜ਼ਾਨਾ ਵੱਖ-ਵੱਖ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿਚ ਅੰਮ੍ਰਿਤਸਰ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਤੇ ਫ਼ਿਰੋਜ਼ਪੁਰ ਕੈਂਟ ਸਮੇਤ ਮੁੱਖ ਸਟੇਸ਼ਨਾਂ ’ਤੇ ਮਸ਼ੀਨੀਕਰਨ ਰਾਹੀਂ ਸਫ਼ਾਈ ਕਰਕੇ ਪ੍ਰਭਾਵਸ਼ਾਲੀ ਸਫ਼ਾਈ ਯਕੀਨੀ ਬਣਾਈ ਗਈ।
ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ, 2026 ਤੱਕ ‘ਸਵੱਛਤਾ ਹੀ ਸੇਵਾ’ ਅਭਿਆਨ ਅਧੀਨ ਰੋਜ਼ਾਨਾ ਵੱਖ-ਵੱਖ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿਚ ਅੰਮ੍ਰਿਤਸਰ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਤੇ ਫ਼ਿਰੋਜ਼ਪੁਰ ਕੈਂਟ ਸਮੇਤ ਮੁੱਖ ਸਟੇਸ਼ਨਾਂ ’ਤੇ ਮਸ਼ੀਨੀਕਰਨ ਰਾਹੀਂ ਸਫ਼ਾਈ ਕਰਕੇ ਪ੍ਰਭਾਵਸ਼ਾਲੀ ਸਫ਼ਾਈ ਯਕੀਨੀ ਬਣਾਈ ਗਈ। ਮੰਡਲ ਦੇ ਹੋਰ ਸਟੇਸ਼ਨਾਂ ’ਤੇ ਵੀ ਵਿਸ਼ੇਸ਼ ਸਫ਼ਾਈ ਅਭਿਆਨ ਚਲਾ ਕੇ ਯਾਤਰੀਆਂ ਨੂੰ ਫੋਰ-ਸਟਰੀਮ ਡਸਟਬਿਨਾਂ ਦੇ ਮਾਧਿਅਮ ਨਾਲ ਵੱਖ-ਵੱਖ ਤਰ੍ਹਾਂ ਦੇ ਕੂੜੇ ਨੂੰ ਨਿਰਧਾਰਿਤ ਡਸਟਬਿਨ ਵਿਚ ਪਾਉਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਯਾਤਰੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਕੂੜੇ ਨੂੰ ਇੱਧਰ-ਉੱਧਰ ਨਾ ਸੁੱਟ ਕੇ ਨਿਰਧਾਰਿਤ ਡਸਟਬਿਨ ਵਿਚ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।