23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ’ਚ ਫੂਡ ਸੇਫ਼ਟੀ ਵਿਭਾਗ ਦੀ ਅਚਾਨਕ ਦਸਤਕ 30 ਕਿੱਲੋ ਗਲੇ-ਸੜੇ ਪਪੀਤੇ ਮੌਕੇ ’ਤੇ ਫੜੇ, 4 ਸੈਂਪਲ ਭਰੇ

ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਦੀ ਸਿਹਤ ਨਾਲ ਜੁੜੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ’ਚ ਰੱਖੜੀ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਅਚਾਨਕ ਚੈਕਿੰਗ ਕੀਤੀ ਗਈ। ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਸਵੇਰੇ ਕਰੀਬ 6 ਵਜੇ ਸ਼ਿਵਾਲਿਆ ਮੰਦਰ ਦੇ ਨੇੜੇ ਸਥਿਤ ਮੰਡੀ ਵਿਚ ਵੱਖ-ਵੱਖ ਦੁਕਾਨਾਂ ਦੀ ਜਾਂਚ ਕਰਦਿਆਂ ਖਾਧ ਪਦਾਰਥਾਂ ਦੇ 4 ਸੈਂਪਲ ਜਾਂਚ ਲਈ ਭਰੇ, ਜਦਕਿ ਚੈਕਿੰਗ ਦੌਰਾਨ ਕਰੀਬ 30 ਕਿਲੋਗ੍ਰਾਮ ਗਲੇ-ਸੜੇ ਅਤੇ ਮਨੁੱਖੀ ਖਪਤ ਲਈ ਅਣਉੱਚਿਤ ਪਪੀਤੇ ਵੀ ਮੌਕੇ ’ਤੇ ਮਿਲੇ ।

Ad Position 21
No active advertisement
ਚੈਕਿੰਗ ਦੌਰਾਨ ਖ਼ਰਾਬ ਅਤੇ ਘੱਟ ਮਿਆਰੀ ਵਾਲੇ ਮਿਲੇ ਪਪੀਤਿਆਂ ਨੂੰ ਨਸ਼ਟ ਕਰਨ ਸਮੇਂ ਦੀ ਤਸਵੀਰ। ਅਜੀਤ ਤਸਵੀਰ 23-09-2026
ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਦੀ ਸਿਹਤ ਨਾਲ ਜੁੜੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ’ਚ ਰੱਖੜੀ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਅਚਾਨਕ ਚੈਕਿੰਗ ਕੀਤੀ ਗਈ। ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਸਵੇਰੇ ਕਰੀਬ 6 ਵਜੇ ਸ਼ਿਵਾਲਿਆ ਮੰਦਰ ਦੇ ਨੇੜੇ ਸਥਿਤ ਮੰਡੀ ਵਿਚ ਵੱਖ-ਵੱਖ ਦੁਕਾਨਾਂ ਦੀ ਜਾਂਚ ਕਰਦਿਆਂ ਖਾਧ ਪਦਾਰਥਾਂ ਦੇ 4 ਸੈਂਪਲ ਜਾਂਚ ਲਈ ਭਰੇ, ਜਦਕਿ ਚੈਕਿੰਗ ਦੌਰਾਨ ਕਰੀਬ 30 ਕਿਲੋਗ੍ਰਾਮ ਗਲੇ-ਸੜੇ ਅਤੇ ਮਨੁੱਖੀ ਖਪਤ ਲਈ ਅਣਉੱਚਿਤ ਪਪੀਤੇ ਵੀ ਮੌਕੇ ’ਤੇ ਮਿਲੇ । ਚੈਕਿੰਗ ਦੌਰਾਨ ਮਿਲੇ ਖ਼ਰਾਬ ਪਪੀਤਿਆਂ ਨੂੰ ਵਿੱਕਰੀ ਤੋਂ ਤੁਰੰਤ ਅਲੱਗ ਕਰਵਾਇਆ ਗਿਆ ਅਤੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਡਿਸਪੋਜ਼ਲ/ਨਸ਼ਟ ਕਰਨ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਨਾਲ ਮੰਡੀ ਵਿਚ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਦੁਕਾਨਦਾਰਾਂ ਵਿਚ ਹਲਚਲ ਦੇਖਣ ਨੂੰ ਮਿਲੀ । ਵਿਭਾਗੀ ਟੀਮ ਵਲੋਂ ਜਾਂਚ ਦੌਰਾਨ ਪਪੀਤਾ, ਕੇਲੇ, ਚਾਪ ਅਤੇ ਫਰੋਜ਼ਨ ਛੋਲਿਆਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਵਿਗਿਆਨਕ ਜਾਂਚ ਲਈ ਲੈਬਾਰਟਰੀ ਭੇਜਿਆ ਜਾ ਰਿਹਾ ਹੈ। ਇਨ੍ਹਾਂ ਸੈਂਪਲਾਂ ਦੀ ਅਸਲ ਗੁਣਵੱਤਾ ਦਾ ਪਤਾ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਚੈਕਿੰਗ ਦੌਰਾਨ ਕੁੱਝ ਦੁਕਾਨਦਾਰਾਂ ਕੋਲ ਫੂਡ ਸੇਫ਼ਟੀ ਲਾਇਸੰਸ/ਰਜਿਸਟਰੇਸ਼ਨ ਮੌਜੂਦ ਪਾਈ ਗਈ, ਜਦਕਿ ਕੁੱਝ ਵਲੋਂ ਇਸ ਸਬੰਧੀ ਪ੍ਰਕਿਰਿਆ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਦੁਕਾਨਦਾਰਾਂ ਕੋਲ ਲੋੜੀਂਦੀ ਰਜਿਸਟਰੇਸ਼ਨ ਜਾਂ ਲਾਇਸੰਸ ਨਹੀਂ ਸੀ, ਉਨ੍ਹਾਂ ਨੂੰ ਤੁਰੰਤ ਇਹ ਕਾਰਵਾਈ ਪੂਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਫੂਡ ਸੇਫ਼ਟੀ ਵਿਭਾਗ ਵਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਫੂਡ ਸੇਫ਼ਟੀ ਵਿੰਗ ਦੇ ਅਧਿਕਾਰੀ ਅਭਿਨਵ ਕੁਮਾਰ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਿਰਫ਼ ਤਾਜ਼ਾ, ਸਾਫ਼-ਸੁਥਰਾ ਅਤੇ ਮਨੁੱਖੀ ਖਪਤ ਲਈ ਯੋਗ ਮਾਲ ਹੀ ਵਿੱਕਰੀ ਲਈ ਰੱਖਣ।
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਦੇ ਦੋ ਬਾਈਕਰਾਂ ਨੇ ਸ਼ਿਪਕੀ ਲਾ ਅਤੇ ਅਤਿ- ਸੰਵੇਦਨਸ਼ੀਲ ਲੇਪਚਾ ਲਾ ਬਾਰਡਰ ’ਤੇ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24