23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਬਾਜੀਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਵਿਸ਼ੇਸ਼ ਚੈਕਿੰਗ ਮਿਡ-ਡੇ ਮੀਲ ਦੀ ਤਿਆਰੀ ਅਤੇ ਸਟੋਰੇਜ ਪ੍ਰਬੰਧਾਂ ’ਚ ਮਿਲੀਆਂ ਕਮੀਆਂ

ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ, ਫ਼ਿਰੋਜ਼ਪੁਰ ਵਲੋਂ ਚੈਕਿੰਗ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਦੇ ਚਲਦੇ ਟੀਮ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਵਿਖੇ ਚੈਕਿੰਗ ਕੀਤੀ ਗਈ।

Ad Position 21
No active advertisement
ਸਕੂਲ ਅੰਦਰ ਮਿਲਣ ਵਾਲੇ ਮਿਡ-ਡੇ ਮੀਲ ਸਬੰਧੀ ਬੱਚਿਆਂ ਤੋਂ ਜਾਣਕਾਰੀ ਹਾਸਿਲ ਕਰਨ ਸਮੇਂ ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਦੇ ਅਧਿਕਾਰੀ ਅਭਿਨਵ ਕੁਮਾਰ। ਅਜੀਤ ਤਸਵੀਰ 22 ਮਾਨਸਾ13ਬੁਢਲਾਡਾ ਵਿਖੇ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਦੀਆਂ ਹੋਈਆਂ ਆਂਗਣਵਾੜੀ ਵਰਕਰਾਂ।ਅਜੀਤ ਤਸਵੀਰ 23-09-2026
ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ, ਫ਼ਿਰੋਜ਼ਪੁਰ ਵਲੋਂ ਚੈਕਿੰਗ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਦੇ ਚਲਦੇ ਟੀਮ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਵਿਖੇ ਚੈਕਿੰਗ ਕੀਤੀ ਗਈ। ਫੂਡ ਸੇਫ਼ਟੀ ਵਿੰਗ ਵਲੋਂ ਕੀਤੀ ਗਈ ਇਸ ਜਾਂਚ ਦੌਰਾਨ ਮਿਡ-ਡੇ ਮੀਲ ਦੀ ਤਿਆਰੀ, ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਟੋਰੇਜ ਅਤੇ ਸਫ਼ਾਈ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਦੌਰਾਨ ਕਈ ਕਮੀਆਂ ਸਾਹਮਣੇ ਆਈਆਂ। ਚੈਕਿੰਗ ਦੌਰਾਨ ਬੱਚਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਰੋਟੀ ਦੀ ਬਜਾਏ ਮੁੱਖ ਤੌਰ ’ਤੇ ਚੌਲ ਜਾਂ ਖਿਚੜੀ ਹੀ ਦਿੱਤੀ ਜਾ ਰਹੀ ਸੀ। ਇਸ ਦੇ ਨਾਲ ਹੀ ਸਕੂਲ ਦੇ ਸਟੋਰ ਵਿਚ ਮਿਡ-ਡੇ ਮੀਲ ਲਈ ਸਰਕਾਰੀ ਤੌਰ ’ਤੇ ਉਪਲਬਧ ਕਰਵਾਇਆ ਗਿਆ ਖਾਣ-ਪੀਣ ਦਾ ਸਮਾਨ ਵੀ ਅਣਉੱਚਿਤ ਅਤੇ ਅਸਫਾਈ ਵਾਲੀਆਂ ਹਾਲਤਾਂ ਵਿਚ ਸਟੋਰ ਕੀਤਾ ਹੋਇਆ ਪਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੇ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਖੋਲ੍ਹੀ ਪੋਲ- ਬਰਾੜ, ਕਾਕਾ ਅਗਲੀ ਖ਼ਬਰ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆ ’ਚ ਮੱਲਾਂ ਮਾਰੀਆਂ ਕੀਰਤੀ ਨੇ ਪਹਿਲਾ, ਕਰਨਪ੍ਰੀਤ...
Ad Position 24