23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨੈਸ਼ਨਲ ਪੱਧਰ ’ਤੇ ਖੇਡੇਗੀ ਰਾਮਪੁਰਾ ਨਰਾਇਣਪੁਰਾ ਸਕੂਲ ਦੀ ਵਿਦਿਆਰਥਣ ਦਿਕਸ਼ਾ

ਬੱਲੂਆਣਾ, 22 ਸਤੰਬਰ (ਜਸਮੇਲ ਸਿੰਘ ਢਿੱਲੋਂ)-17ਵੀਆਂ ਪੰਜਾਬ ਸਕੂਲ ਅੰਡਰ ਜ਼ਿਲ੍ਹਾ ਖੇਡਾਂ 2026-27 ਵਿਚ ਕਬੱਡੀ ਨੈਸ਼ਨਲ ਸਟਾਈਲ ਵਰਗ ਅੰਡਰ 14 ਲੜਕੀਆਂ ਦੀ ਟੀਮ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਭਾਗ ਲਿਆ। ਜਿਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੀ ਟੀਮ ਨੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਬੱਲੂਆਣਾ, 22 ਸਤੰਬਰ (ਜਸਮੇਲ ਸਿੰਘ ਢਿੱਲੋਂ)-17ਵੀਆਂ ਪੰਜਾਬ ਸਕੂਲ ਅੰਡਰ ਜ਼ਿਲ੍ਹਾ ਖੇਡਾਂ 2026-27 ਵਿਚ ਕਬੱਡੀ ਨੈਸ਼ਨਲ ਸਟਾਈਲ ਵਰਗ ਅੰਡਰ 14 ਲੜਕੀਆਂ ਦੀ ਟੀਮ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਭਾਗ ਲਿਆ। ਜਿਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੀ ਟੀਮ ਨੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਸ ਟੀਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਨਰਾਇਣਪੁਰਾ ਦੀਆਂ ਦੋ ਵਿਦਿਆਰਥਣਾਂ ਦਿਕਸ਼ਾ ਅਤੇ ਮਨਜਿੰਦਰ ਕੌਰ ਨੇ ਭਾਗ ਲਿਆ। ਜਿਸ ਵਿਚੋਂ ਦਿਕਸ਼ਾ ਦੀ ਸਕੂਲ ਖੇਡਾਂ 2026-27 ਵਿਚ ਨੈਸ਼ਨਲ ਪੱਧਰ ’ਤੇ ਚੋਣ ਹੋਈ ਹੈ। ਹੁਣ ਉਕਤ ਸਕੂਲ ਦੀ ਦਿਕਸ਼ਾ ਨੈਸ਼ਨਲ ਪੱਧਰ ’ਤੇ ਖੇਡੇਗੀ। ਪ੍ਰਿੰਸੀਪਲ ਸੁਭਾਸ਼ ਚੰਦਰ ਨੈਣ ਅਤੇ ਸਮੂਹ ਸਕੂਲ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਖ਼ੁਸ਼ੀ ਫਾਊਂਡੇਸ਼ਨ ਅਤੇ ਲਾਇਨਜ਼ ਕਲੱਬ ਵਲੋਂ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਆਯੋਜਿਤ ਵਿਧਾਇਕ ਸਵਨਾ ਨੇ ਮੁੱਖ ਮਹਿਮਾਨ ਵਜੋਂ... ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਵਲੋਂ ਫ਼ਾਜ਼ਿਲਕਾ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ 27 ਨੂੰ ਡਾ.ਤਨਿਸ਼ਕ ਮਹਾਜਨ ਅਤੇ ਡਾ. ਨਿਸ਼ਠਾ ਮਹਾਜਨ...
Ad Position 24