23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਲੋਂ ਫੈਡਰੇਸ਼ਨ ਮਹਿਤਾ ਦੇ ਆਗੂਆਂ ਦਾ ਸਨਮਾਨ

ਫ਼ਿਰੋਜ਼ਪੁਰ, 22 ਸਤੰਬਰ (ਸੁਖਵਿੰਦਰ ਸਿੰਘ)- ਪਖੰਡੀ ਬਾਬਿਆਂ ਵਿਰੁੱਧ ਵਿੱਢੀ ਮੁਹਿੰਮ ਜਿਸ ਵਿਚ ਅਖੌਤੀ ਬਾਬੇ ਜੋ ਆਪਣੇ ਵਿਚ ਗੈਬੀ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ, ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਸਮਾਜ ਵਿਚ ਫੈਲੀਆਂ ਕਰੂਤੀਆਂ ਨੂੰ ਦੂਰ ਕਰਨ ਲਈ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਤੋਂ ਖੁਸ਼ ਹੋ ਕੇ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਲੋਂ ਫੈਡਰੇਸ਼ਨ ਮਹਿਤਾ ਦੇ ਭਾਈ ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਨੱਢਾ ਜ਼ਿਲ੍ਹਾ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰੱਖੇ ਇਕ ਸਮਾਗਮ ਵਿਚ ਗ੍ਰੰਥੀ ਪਾਠੀ ਸਭਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਅਤੇ ਚੇਅਰਮੈਨ ਭਾਈ ਅਵਤਾਰ ਸਿੰਘ ਫੌਜੀ ਅਤੇ ਸਾਥੀਆਂ ਨੇ ਸਨਮਾਨ ਸਮਾਰੋਹ ਵਿਚ ਬੋਲਦਿਆਂ ਕਿਹਾ ਕਿ ਫੈਡਰੇਸ਼ਨ ਮਹਿਤਾ ਦਾ ਇਕ ਗੌਰਵਮਈ ਇਤਿਹਾਸ ਹੈ ਅਤੇ ਸਭ ਸੰਗਤਾਂ ਨੂੰ ਪਤਾ ਹੈ ਕਿ ਇਹ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਖੇਤਰ ਵਿਚ ਸੁਚੱਜੀ ਅਤੇ ਬੇਦਾਗ ਸੇਵਾ ਨਿਭਾ ਰਹੀ ਹੈ।

Ad Position 21
No active advertisement
ਫੈਡਰੇਸ਼ਨ ਮਹਿਤਾ ਦੇ ਭਾਈ ਜਸਪਾਲ ਸਿੰਘ ਅਤੇ ਕੁਲਦੀਪ ਸਿੰਘ ਨੱਢਾ ਨੂੰ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਲੋਂ ਸਨਮਾਨ ਕਰਦੇ ਹੋਏ ਕੁਲਵੰਤ ਸਿੰਘ ਅਤੇ ਅਵਤਾਰ ਸਿੰਘ ਫੌਜੀ। ਅਜੀਤ ਤਸਵੀਰ 23-09-2026
ਫ਼ਿਰੋਜ਼ਪੁਰ, 22 ਸਤੰਬਰ (ਸੁਖਵਿੰਦਰ ਸਿੰਘ)- ਪਖੰਡੀ ਬਾਬਿਆਂ ਵਿਰੁੱਧ ਵਿੱਢੀ ਮੁਹਿੰਮ ਜਿਸ ਵਿਚ ਅਖੌਤੀ ਬਾਬੇ ਜੋ ਆਪਣੇ ਵਿਚ ਗੈਬੀ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ, ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਸਮਾਜ ਵਿਚ ਫੈਲੀਆਂ ਕਰੂਤੀਆਂ ਨੂੰ ਦੂਰ ਕਰਨ ਲਈ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਤੋਂ ਖੁਸ਼ ਹੋ ਕੇ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਲੋਂ ਫੈਡਰੇਸ਼ਨ ਮਹਿਤਾ ਦੇ ਭਾਈ ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਨੱਢਾ ਜ਼ਿਲ੍ਹਾ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰੱਖੇ ਇਕ ਸਮਾਗਮ ਵਿਚ ਗ੍ਰੰਥੀ ਪਾਠੀ ਸਭਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਅਤੇ ਚੇਅਰਮੈਨ ਭਾਈ ਅਵਤਾਰ ਸਿੰਘ ਫੌਜੀ ਅਤੇ ਸਾਥੀਆਂ ਨੇ ਸਨਮਾਨ ਸਮਾਰੋਹ ਵਿਚ ਬੋਲਦਿਆਂ ਕਿਹਾ ਕਿ ਫੈਡਰੇਸ਼ਨ ਮਹਿਤਾ ਦਾ ਇਕ ਗੌਰਵਮਈ ਇਤਿਹਾਸ ਹੈ ਅਤੇ ਸਭ ਸੰਗਤਾਂ ਨੂੰ ਪਤਾ ਹੈ ਕਿ ਇਹ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਖੇਤਰ ਵਿਚ ਸੁਚੱਜੀ ਅਤੇ ਬੇਦਾਗ ਸੇਵਾ ਨਿਭਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਆਗੂਆਂ ’ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ, ਜੋ ਕਿ ਅਜੋਕੇ ਸਮੇਂ ਵਿਚ ਕਿਸੇ ਕੋਲ ਟਾਈਮ ਨਾ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੇ ਸਤਿਕਾਰ ਲਈ ਦਿਨ ਰਾਤ ਇਕ ਕਰ ਰਹੇ ਹਨ । ਉਕਤ ਆਗੂਆਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਇਨ੍ਹਾਂ ਫੈਡਰੇਸ਼ਨ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ ਅਤੇ ਇਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ’ਤੇ ਡੱਟ ਕੇ ਪਹਿਰਾ ਦੇਣ ਅਤੇ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਦੇ ਧਾਰਨੀ ਵੀ ਬਣਾਇਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਈ ਜਸਪ੍ਰੀਤ ਸਿੰਘ ਅਤੇ ਅੰਮ੍ਰਿਤ ਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸ਼ਹਿਰੀ ਵਿਧਾਇਕ ਦੇ ਭਰਾ ਵਲੋਂ ਚੋਣ ਲੜਨ ਦੇ ਐਲਾਨ ਨਾਲ ਨਵੀਂ ਛਿੜੀ ਸਿਆਸੀ ਚਰਚਾ ਸਿਆਸਤ ਦਾ ਸ਼ੌਕ, ਸਮਾਜ ਸੇਵਾ ਜਾਂ... ਅਗਲੀ ਖ਼ਬਰ 8 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24