23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ਼ਹਿਰ ਵਿਚ ਕਬਜ਼ਾਧਾਰੀ ਬੇਖੌਫ, ਨਗਰ ਕੌਂਸਲ ਨੇ ਮੀਚੀਆਂ ਅੱਖਾਂ ਦੁਕਾਨਾਂ ਦੇ ਅੱਗੇ 8-8 ਫੁੱਟ ਤੱਕ ਜਗ੍ਹਾ ਘੇਰਨ ਦੇ ਦੋਸ਼ * ਸੜਕਾਂ ਸੁੰਗੜਨ ਨਾਲ ਟਰੈਫਿਕ ਬਣਿਆ ਵੱਡੀ ਸਮੱਸਿਆ

ਫ਼ਿਰੋਜ਼ਪੁਰ, 22 ਸਤੰਬਰ (ਸੁਖਵਿੰਦਰ ਸਿੰਘ)- ਸ਼ਹਿਰ ਦੇ ਬਾਜ਼ਾਰ ’ਚ ਦੁਕਾਨਾਂ ਦੇ ਅੱਗੇ ਕਥਿਤ ਨਾਜਾਇਜ਼ ਕਬਜ਼ਿਆਂ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ ਹੈ। ਕਈ ਥਾਵਾਂ ’ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਅੱਗੇ 8-8 ਫੁੱਟ ਤੱਕ ਜਗ੍ਹਾ ਘੇਰਨ ਕਾਰਨ ਸੜਕਾਂ ਦੀ ਅਸਲ ਚੌੜਾਈ ਘਟਦੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਆਵਾਜਾਈ ’ਤੇ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-09-2026
ਫ਼ਿਰੋਜ਼ਪੁਰ, 22 ਸਤੰਬਰ (ਸੁਖਵਿੰਦਰ ਸਿੰਘ)- ਸ਼ਹਿਰ ਦੇ ਬਾਜ਼ਾਰ ’ਚ ਦੁਕਾਨਾਂ ਦੇ ਅੱਗੇ ਕਥਿਤ ਨਾਜਾਇਜ਼ ਕਬਜ਼ਿਆਂ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ ਹੈ। ਕਈ ਥਾਵਾਂ ’ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਅੱਗੇ 8-8 ਫੁੱਟ ਤੱਕ ਜਗ੍ਹਾ ਘੇਰਨ ਕਾਰਨ ਸੜਕਾਂ ਦੀ ਅਸਲ ਚੌੜਾਈ ਘਟਦੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਆਵਾਜਾਈ ’ਤੇ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਭੀੜ ਵਾਲੇ ਸਮੇਂ ਵਾਹਨਾਂ ਦੀ ਭੀੜ ਕਾਰਨ ਲੋਕਾਂ ਨੂੰ ਕਾਫ਼ੀ ਸਮਾਂ ਜਾਮ ਵਿਚ ਫਸਣਾ ਪੈਂਦਾ ਹੈ । ਸ਼ਿਵਾਲਿਆ ਮੰਦਰ ਵਾਲੀ ਸਾਈਡ ਤੋਂ ਜੀਰਾ ਗੇਟ, ਮੁਲਤਾਨੀ ਗੇਟ, ਦਿੱਲੀ ਗੇਟ ਅਤੇ ਊਧਮ ਸਿੰਘ ਚੌਂਕ ਸਮੇਤ ਸ਼ਹਿਰ ਦੇ ਕਈ ਪ੍ਰਮੁੱਖ ਇਲਾਕਿਆਂ ਵਿਚ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਕੇ ਅਤੇ ਵੱਖ-ਵੱਖ ਤਰੀਕਿਆਂ ਨਾਲ ਜਗ੍ਹਾ ਘੇਰਨ ਦੀ ਸਥਿਤੀ ਨਜ਼ਰ ਆਉਂਦੀ ਹੈ। ਕਈ ਥਾਵਾਂ ’ਤੇ ਦੁਕਾਨਾਂ ਦਾ ਸਮਾਨ ਸੜਕ ਦੇ ਕਿਨਾਰੇ ਤੱਕ ਆ ਜਾਣ ਕਾਰਨ ਪੈਦਲ ਚੱਲਣ ਵਾਲਿਆਂ ਲਈ ਵੀ ਰਸਤਾ ਘੱਟ ਪੈ ਜਾਂਦਾ ਹੈ। ਇਸ ਕਾਰਨ ਕਈ ਵਾਰ ਲੋਕਾਂ ਨੂੰ ਵਾਹਨਾਂ ਵਾਲੀ ਸੜਕ ’ਤੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਵਿਚ ਵਧ ਰਹੇ ਕਬਜ਼ਿਆਂ ਕਾਰਨ ਸੜਕਾਂ ਦੀ ਵਰਤੋਂਯੋਗ ਜਗ੍ਹਾ ਲਗਾਤਾਰ ਘਟ ਰਹੀ ਹੈ । ਲੋਕਾਂ ਅਨੁਸਾਰ ਸੜਕਾਂ ਆਵਾਜਾਈ ਲਈ ਹਨ, ਨਾ ਕਿ ਦੁਕਾਨਾਂ ਦਾ ਵਾਧੂ ਹਿੱਸਾ ਬਣਾਉਣ ਲਈ ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਟਰੈਫ਼ਿਕ ਦੀ ਸਥਿਤੀ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਲੰਮੇ ਸਮੇਂ ਤੋਂ ਮੌਜੂਦ ਹੋਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਇਸ ਖ਼ਿਲਾਫ਼ ਕੋਈ ਠੋਸ ਅਤੇ ਨਿਰੰਤਰ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਲੋਕਾਂ ਦਾ ਸਵਾਲ ਹੈ ਕਿ ਜਦੋਂ ਮੁੱਖ ਬਾਜ਼ਾਰਾਂ ਵਿਚ ਸੜਕਾਂ ’ਤੇ ਕਬਜ਼ੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੇ ਹਨ ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਨਜ਼ਰ ਇਨ੍ਹਾਂ ’ਤੇ ਕਿਉਂ ਨਹੀਂ ਪੈ ਰਹੀ। ਇਸ ਮਾਮਲੇ ਵਿਚ ਨਗਰ ਕੌਂਸਲ ਦੇ ਨਾਲ-ਨਾਲ ਟਰੈਫਿਕ ਪੁਲਿਸ, ਪੁਲਿਸ ਵਿਭਾਗ ਅਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਵੀ ਅਹਿਮ ਬਣ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸਾਂਝੀ ਮੁਹਿੰਮ ਚਲਾ ਕੇ ਮੁੱਖ ਸੜਕਾਂ ਤੇ ਬਾਜ਼ਾਰਾਂ ਵਿਚ ਕਬਜ਼ਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਬਾਜ਼ਾਰਾਂ ਵਿਚ ਆਵਾਜਾਈ ਸੁਚਾਰੂ ਹੋਣ ਦੇ ਨਾਲ-ਨਾਲ ਪੈਦਲ ਰਾਹਗੀਰਾਂ ਨੂੰ ਵੀ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸੂਬਾ ਮੀਤ ਪ੍ਰਧਾਨ ਅਲੀਪੁਰ ਦਾ ਨਾਂਅ ਨਜਾਇਜ਼ ਤੌਰ ’ਤੇ ਪਰਚੇ ’ਚ ਨਾਮਜ਼ਦ ਕਰਨ ਖਿਲਾਫ ਦਿੱਤਾ ਜਾਵੇਗਾ ਧਰਨਾ ਅਗਲੀ ਖ਼ਬਰ ਹਲਕਾ ਸ਼ਹਿਰੀ ਵਿਧਾਇਕ ਦੇ ਭਰਾ ਵਲੋਂ ਚੋਣ ਲੜਨ ਦੇ ਐਲਾਨ ਨਾਲ ਨਵੀਂ ਛਿੜੀ ਸਿਆਸੀ ਚਰਚਾ ਸਿਆਸਤ ਦਾ ਸ਼ੌਕ, ਸਮਾਜ ਸੇਵਾ ਜਾਂ...
Ad Position 24